Copyright & copy; 2019 ਪੰਜਾਬ ਟਾਈਮਜ਼, All Right Reserved
ਇਮੀਗ੍ਰੇਸ਼ਨ ਸੇਵਾ ਦਫਤਰਾਂ ਨੂੰ ਬੰਦ ਕਰ ਸਕਦਾ ਹੈ ਅਮਰੀਕਾ

ਇਮੀਗ੍ਰੇਸ਼ਨ ਸੇਵਾ ਦਫਤਰਾਂ ਨੂੰ ਬੰਦ ਕਰ ਸਕਦਾ ਹੈ ਅਮਰੀਕਾ

ਵਾਸ਼ਿੰਗਟਨ : ਅਮਰੀਕਾ ਦਾ ਗ੍ਰਹਿ ਸੁਰੱਖਿਆ ਮੰਤਰਾਲੇ ਦੇਸ਼ ਤੋਂ ਬਾਹਰ ਮੌਜੂਦ ਇਮੀਗ੍ਰੇਸ਼ਨ ਸੇਵਾ ਦਫਤਰਾਂ ਨੂੰ ਬੰਦ ਕਰਨ ਦੀ ਦਿਸ਼ਾ ਵਿਚ ਅੱਗੇ ਵੱਧ ਰਿਹਾ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਇਨ੍ਹਾਂ ਦਫਤਰਾਂ ਨੂੰ ਬੰਦ ਕਰਨ ਨਾਲ ਜਿਹੜੀ ਰਾਸ਼ੀ ਬਚੇਗੀ ਉਹ ਦੇਸ਼ ਦੇ ਅੰਦਰ ਸਥਿਤ ਦਫਤਰਾਂ ਵਿਚ ਪਹਿਲਾਂ ਤੋਂ ਪਏ ਪੈਂਡਿੰਗ ਕੰਮਾਂ ਨੂੰ ਬਿਹਤਰ ਤਰੀਕੇ ਨਾਲ ਪੂਰਾ ਕਰਨ ਵਿਚ ਕੰਮ ਆਵੇਗੀ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਦੀ ਬੁਲਾਰਨ ਜੇਸਿਕਾ ਕੋਲੀਨਸ ਨੇ ਮੰਗਲਵਾਰ ਨੂੰ ਕਿਹਾ ਕਿ ਏਜੰਸੀ ਅਮਰੀਕਾ ਦੇ ਬਾਹਰ 20 ਦੇਸ਼ਾਂ ਵਿਚ ਸਥਿਤ ਦਫਤਰਾਂ ਨੂੰ ਬੰਦ ਕਰਨ ਲਈ ਹਾਲੇ ਚਰਚਾ ਦੇ ਸ਼ੁਰੂਆਤੀ ਦੌਰ ਵਿਚ ਹੈ। ਗ੍ਰੇਟ ਬ੍ਰਿਟੇਨ, ਮੈਕਸੀਕੋ, ਦੱਖਣੀ ਅਫਰੀਕਾ, ਇਟਲੀ, ਭਾਰਤ, ਫਿਲੀਪੀਨ, ਚੀਨ ਅਤੇ ਹੋਰ ਦੇਸ਼ਾਂ ਦੇ ਇਨ੍ਹਾਂ ਦਫਤਰਾਂ ਵਿਚ ਕਰੀਬ 70 ਕਰਮਚਾਰੀ ਕੰਮ ਕਰ ਰਹੇ ਹਨ। ਕੋਲੀਨਸ ਨੇ ਕਿਹਾ ਕਿ ਦੇਸ਼ ਦੇ ਬਾਹਰ ਸੇਵਾਵਾਂ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਤੋਂ ਬਚਣ ਲਈ ਏਜੰਸੀ ਵਿਦੇਸ਼ ਮੰਤਰਾਲੇ ਦੇ ਨਾਲ ਕਰੀਬ ਨਾਲ ਕੰਮ ਕਰੇਗੀ। ਐਮਨੈਸਟੀ ਇੰਟਰਨੈਸ਼ਨਲ ਅਤੇ ਹਿਊਮਨ ਰਾਈਟਸ ਫਰਸਟ ਸਮੇਤ ਕਈ ਸੰਸਥਾਵਾਂ ਨੇ ਇਸ ਕਦਮ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਦਫਤਰਾਂ ਨੂੰ ਬੰਦ ਕਰਨ ਦਾ ਮਤਲਬ ਸ਼ਰਨਾਰਥੀਆਂ ਲਈ ਸੇਵਾਵਾਂ ਨੂੰ ਘੱਟ ਕਰਨਾ ਹੈ। ਉੱਥੇ ਅਮਰੀਕੀ ਗ੍ਰਹਿ ਸੁਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਸ਼ਰਨਾਰਥੀ ਸੇਵਾਵਾਂ ਨਾਲ ਸਬੰਧਤ ਕੰਮ ਇਸ ਫੈਸਲੇ ਨਾਲ ਪ੍ਰਭਾਵਿਤ ਨਹੀਂ ਹੋਣਗੇ।