Copyright © 2019 - ਪੰਜਾਬੀ ਹੇਰਿਟੇਜ
ਜਰਨੈਲ ਸੇਖਾ ਅਭਿਨੰਦਨ ਗਰੰਥ ਲੋਕ ਅਰਪਨ

ਜਰਨੈਲ ਸੇਖਾ ਅਭਿਨੰਦਨ ਗਰੰਥ ਲੋਕ ਅਰਪਨ

ਲੁਧਿਆਣਾ, (ਸੁਖਮੰਦਰ ਸਿੰਘ ਬਰਾੜ): ਪਰਵਾਸੀ ਸਾਹਿੱਤ ਅਧਿਐਨ ਕੇਂਦਰ ਤੇ ਪੰਜਾਬੀ ਨਾਵਲ ਅਕੈਡਮੀ ਵੱਲੋਂ ਜਰਨੈਲ ਸਿੰਘ ਸੇਖਾ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਜਰਨੈਲ ਸਿੰਘ ਸੇਖਾ ਦੇ ਰਚਨਾ ਸੰਸਾਰ ਨੂੰ ਵੀ ਵਡਿਆਇਆ। ਪੰਜਾਬੀ ਵਿਭਾਗ ਦੇ ਅਧਿਆਪਕ ਡਾ: ਮੁਨੀਸ਼ ਕੁਮਾਰ ਨੇ ਅਭਿਨੰਦਨ ਗਰੰਥ ਦੀ ਸੰਪਾਦਨਾ ਤੇ ਸੇਖਾ ਦੀ ਸਿਰਜਣਾ ਬਾਰੇ ਖੋਜ ਪੱਤਰ ਪੜ੍ਹਿਆ। ਮੰਚ ਸੰਚਾਲਨ ਡਾ: ਤੇਜਿੰਦਰ ਕੌਰ ਨੇ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ (ਬਿੱਲਾ ) ਸੰਧੂ ਮਾਲੜੀ ਸੀ ਈ ਓ ਸਾਂਝਾ ਟੀ ਵੀ ਸਰੀ ਕੈਨੇਡਾ,ਪਰਵਾਸੀ ਲੇਖਕ ਪਾਲ ਢਿੱਲੋਂ, ਹਰੀ ਸਿੰਘ ਤਾਤਲਾ, ਗੁਰਬਚਨ ਸਿੰਘ ਚਿੰਤਕ (ਕੈਨੇਡਾ) ਤੇ ਰਵਿੰਦਰ ਸਹਿਰਾਅ ਤੋਂ ਇਲਾਵਾ ਤਰਲੋਕਬੀਰ (ਅਮਰੀਕਾ ) ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕਾਲਿਜ ਦੇ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਨੇ ਕਾਲਿਜ ਵੱਲੋਂ ਆਏ ਮਹਿਮਾਨ ਲੇਖਕਾਂ ਤੇ ਸਰੋਤਿਆਂ ਲਈ ਸੁਆਗਤੀ ਸ਼ਬਦ ਕਹੇ ਕੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੀਆਂ ਮਾਣਯੋਗ ਪ੍ਰਾਪਤੀਆਂ ਦਾ ਲੇਖਾ ਜੋਖਾ ਦੱਸਿਆ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਂਠਲ,ਮੋਹਨ ਗਿੱਲ, ਨਵਨੀਤ ਸਿੰਘ ਸੇਖਾ,ਤਰਲੋਚਨ ਸਿੰਘ ਗਰੇਵਾਲ ਹਾਲੈਂਡ, ਕੇਸਰ ਸਿੰਘ ਕੂਨਰ ਸਰੀ, ਸੁਰਜੀਤ ਸਿੰਘ ਕਾਉਂਕੇ ਅਮਰੀਕਾ,ਪ੍ਰਿੰ: ਨਛੱਤਰ ਸਿੰਘ ਮੋਗਾ, ਪ੍ਰਿੰਸੀਪਲ ਡਾ: ਕ੍ਰਿਸ਼ਨ ਸਿੰਘ ਲੁਧਿਆਣਾ,ਨਾਵਲਕਾਰ ਬਲਦੇਵ ਸਿੰਘ ਮੋਗਾ, ਕੇ ਐੱਲ ਗਰਗ, ਦੇਵਿੰਦਰ ਸੇਖਾ, ਹਰਬੀਰ ਸਿੰਘ ਭੰਵਰ,ਡਾ: ਗੁਰਇਕਬਾਲ ਸਿੰਘ, ਸਤੀਸ਼ ਗੁਲਾਟੀ, ਅਜੀਤ ਸਿੰਘ ਅਰੋੜਾ,ਹਰਬੰਸ ਸਿੰਘ ਘੇਈ, ਡਾ: ਭੁਪਿੰਦਰ ਸਿੰਘ, ਡਾ: ਸ਼ਰਨਜੀਤ ਕੌਰ, ਡਾ: ਗੁਰਪ੍ਰੀਤ ਸਿੰਘ ਤੇ ਕਈ ਹੋਰ ਸਿਰਕੱਢ ਲੇਖਕ ਇਸ ਸ਼ਾਨਦਾਰ ਸਮਾਗਮ ਵਿੱਚ ਹਾਜ਼ਰ ਸਨ।