Copyright © 2019 - ਪੰਜਾਬੀ ਹੇਰਿਟੇਜ
ਦੁਨੀਆ ਦਾ ਪਹਿਲਾ ਏਅਰਲੈੱਸ ਟਾਇਰ ਤਿਆਰ, ਨਾ ਭਰਨੀ ਪਵੇਗੀ ਹਵਾ, ਨਾ ਹੀ ਹੋਵੇਗਾ ਪੰਕਚਰ

ਦੁਨੀਆ ਦਾ ਪਹਿਲਾ ਏਅਰਲੈੱਸ ਟਾਇਰ ਤਿਆਰ, ਨਾ ਭਰਨੀ ਪਵੇਗੀ ਹਵਾ, ਨਾ ਹੀ ਹੋਵੇਗਾ ਪੰਕਚਰ

ਟਾਇਰ ਨਿਰਮਾਤਾ ਕੰਪਨੀ ਮਿਸ਼ੇਲਿਮ ਅਤੇ ਜਨਰਲ ਮੋਟਰਜ਼ ਨੇ ਮਿਲ ਕੇ ਅਜਿਹੇ ਟਾਇਰ ਦਾ ਪ੍ਰੋਟੋਟਾਈਪ ਤਿਆਰ ਕੀਤਾ ਹੈ, ਜੋ ਕਦੇ ਪੰਕਚਰ ਨਹੀਂ ਹੋਵੇਗਾ ਅਤੇ ਇਸ ਵਿਚ ਹਵਾ ਭਰਨ ਦੀ ਵੀ ਲੋੜ ਨਹੀਂ ਪਵੇਗੀ। ਬਿਨਾਂ ਕਿਸੇ ਰੁਕਾਵਟ ਦੇ ਯਾਤਰਾ ਨੂੰ ਬਿਹਤਰ ਬਣਾਉਣ ਲਈ ਖਾਸਤੌਰ ‘ਤੇ ਇਹ ਟਾਇਰ ਤਿਆਰ ਕੀਤਾ ਗਿਆ ਹੈ।
Uptis ਨਾਂ ਦੇ ਇਸ ਟਾਇਰ ਬਾਰੇ ਕੰਪਨੀਆਂ ਦੇ ਦੱਸਿਆ ਹੈ ਕਿ ਯਾਤਰੀ ਵਾਹਨਾਂ ਲਈ ਨਵੀਂ ਤਕਨੀਕ ‘ਤੇ ਆਧਾਰਤ ਆਪਟਿਸ ਟਾਇਰ 2024 ਤਕ ਦੁਨੀਆ ਭਰ ਵਿਚ ਮੁਹੱਈਆ ਕਰਵਾ ਦਿੱਤੇ ਜਾਣਗੇ। ਫਿਲਹਾਲ ਮਿਸ਼ੇਲਿਮ ਅਤੇ ਜਨਰਲ ਮੋਟਰਜ਼ ਨਵੇਂ ਆਪਟਿਸ ਟਾਇਰ ਦੇ ਪ੍ਰੋਟੋਟਾਈਪ ਦਾ ਸ਼ੈਵਰਲੇ ਬੋਲਟ 5ੜ ਕਾਰ ਰਾਹੀਂ ਟੈਸਟ ਕਰ ਰਹੀਆਂ ਹਨ।

ਟਾਇਰ ਨੂੰ ਤਿਆਰ ਕਰਨ ‘ਚ ਲੱਗੇ 5 ਸਾਲ
ਅਪਟਿਸ (ਯੂਨੀਕ ਪੰਕਟਰ ਪਰੂਫ ਟਾਇਰ ਸਿਸਟਮ) ਤਿਆਰ ਕਰਨ ‘ਚ ਮਿਸ਼ੇਲਿਮ ਨੂੰ ਪੂਰੇ 5 ਸਾਲ ਲੱਗੇ ਹਨ। ਇਸ ਨੂੰ ਸਭ ਤੋਂ ਪਹਿਲਾਂ ਕੰਸੈਪਟ ਦੇ ਰੂਪ ‘ਚ 2014 ‘ਚ ਸ਼ੋਅਕੇਸ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਨੂੰ ਵਰਤੋਂ ਲਾਇਕ ਬਣਾਉਣ ਲਈ ਕੰਪਨੀ ਨੇ 50 ਮਿਲੀਅਨ ਡਾਲਰਾਂ ਦਾ ਨਿਵੇਸ਼ ਵੀ ਕੀਤਾ ਸੀ।
ਭਵਿੱਖ ਦਾ ਟਾਇਰ
ਇਸ ਟਾਇਰ ਦਾ ਪ੍ਰੋਟੋਟਾਈਪ ਪੂਰੀ ਤਰ੍ਹਾਂ ਭਵਿੱਖ ਦੀਆਂ ਲੋੜਾਂ ਨੂੰ ਧਿਆਨ ‘ਚ ਰੱਖ ਕੇ ਬਣਾਇਆ ਗਿਆ ਹੈ। ਰਿਪੋਰਟ ਮੁਤਾਬਕ, ਕਿਸੇ ਵੀ ਤਰ੍ਹਾਂ ਦੇ ਚਾਰ ਪਹੀਆ ਵਾਹਨ ‘ਚ ਇਨ੍ਹਾਂ ਟਾਇਰਾਂ ਦੀ ਵਰਤੋਂ ਕੀਤੀ ਜਾ ਸਕੇਗੀ ਮਤਲਬ ਇਸ ਨੂੰ ਭਵਿੱਖ ‘ਚ ਆਉਣ ਵਾਲੇ ਇਲੈਕਟ੍ਰਿਕ ਵਾਹਨਾਂ ਨੂੰ ਧਿਆਨ ‘ਚ ਰੱਖ ਕੇ ਤਿਆਰ ਕੀਤਾ ਗਿਆ ਹੈ।
ਸਾਂਭ-ਸੰਭਾਲ ਦਾ ਨਹੀਂ ਆਏਗਾ ਕੋਈ ਖਰਚਾ
ਅਪਟਿਸ ਟਾਇਰਾਂ ਦੀ ਸਾਂਭ-ਸੰਭਾਲ ‘ਚ ਕੋਈ ਖਰਚ ਨਹੀਂ ਆਏਗਾ। ਇਸ ‘ਚ ਹਵਾ ਤਕ ਭਰਨ ਦੀ ਲੋੜ ਨਹੀਂ ਪਵੇਗੀ। ਦੋਵਾਂ ਕੰਪਨੀਆਂ ਦਾ ਦਾਅਵਾ ਹੈ ਕਿ ਇਸ ਟਾਇਰ ਸੜਕ ‘ਤੇ ਚੰਗੀ ਪਕੜ ਬਣਾਈ ਰੱਖਣ’ਚ ਮਦਦ ਕਰੇਗਾ।
ਪੂਰੀ ਦੁਨੀਆ ‘ਚ ਹਰ ਸਾਲ ਖਰਾਬ ਹੋ ਰਹੇ 200 ਮਿਲੀਅਨ ਟਾਇਰ
ਪੂਰੀ ਦੁਨੀਆ ‘ਚ 200 ਮਿਲੀਅਨ ਟਾਇਰ ਹਰ ਸਾਲ ਸਮੇਂ ਤੋਂ ਪਹਿਲਾਂ ਖਰਾਬ ਹੋ ਜਾਂਦੇ ਹਨ, ਜਿਸ ਦਾ ਕਾਰਨ ਪੰਕਚਰ ਹੋਣਾ, ਸੜਕ ‘ਤੇ ਸਾਹਮਣੇ ਆਉਣ ਵਾਲੀਆਂ ਹੋਰ ਸਮੱਸਿਆਵਾਂ ਨਾਲ ਹੋਣ ਵਾਲਾ ਨੁਕਸਾਨ ਤੇ ਘੱਟ ਹਵਾ ਹੈ, ਜੋ ਟਾਇਰ ਖਰਾਬ ਕਰਦੀ ਹੈ। ਅਜਿਹੀ ਹਾਲਤ ‘ਚ ਹੁਣਅਪਟਿਸ ਟਾਇਰ ਰਾਹੀਂ ਇਨ੍ਹਾਂ ਸਮੱਸਿਆਵਾਂ ਨੂੰਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।