ਜਾਨਵਰਾਂ ਦੇ ਹਮਲੇ ਦੀਆਂ ਖਬਰਾਂ ਤੋਂ ਬਾਅਦ ਸਟੈਨਲੇ ਪਾਰਕ ਕੀਤਾ ਬੰਦ

ਜਾਨਵਰਾਂ ਦੇ ਹਮਲੇ ਦੀਆਂ ਖਬਰਾਂ ਤੋਂ ਬਾਅਦ ਸਟੈਨਲੇ ਪਾਰਕ ਕੀਤਾ ਬੰਦ

ਸਰੀ, (ਇਸ਼ਪ੍ਰੀਤ ਕੌਰ): ਬੀ.ਸੀ. ਕੰਜ਼ਰਵੇਸ਼ਨ ਅਫ਼ਸਰਾਂ ਨੇ ਸਟੈਨਲੇ ਪਾਰਕ ਵਿੱਚ ਬ੍ਰੋਕਟਨ ਓਵਲ ਦੇ ਨੇੜੇ ਰਸਤੇ ਬੰਦ ਕਰ ਦਿਤੇ ਹਨ ਅਤੇ ਲੋਕਾਂ ਨੂੰ ਇਥੋਂ ਆਉਣ ਤੋਂ ਮਨ੍ਹਾਂ ਕੀਤਾ ਗਿਆ ਹੈ। ਅਧਿਕਾਰੀਆਂ ਵਲੋਂ ਇਥੇ ਲੋਕਾਂ ‘ਤੇ ਹਮਲਾ ਕਰਨ ਵਲੇ ਭੜੀਏ ਦੀ ਭਾਲ ਕੀਤੀ ਜਾ ਰਹੀ ਹੈ। ਕਨਜ਼ਰਵੇਸ਼ਨ ਆਫੀਸਰ ਸਰਵਿਸਜ਼ ਦੇ ਅਧਿਕਾਰੀ ਸਾਈਮਨ ਗਰੇਵਲ ਨੇ ਕਿਹਾ ਕਿ 20 ਦਸੰਬਰ ਤੋਂ ਬਾਅਦ ਹੁਣ ਤੱਕ ਇਥੇ ਭੇੜੀਏ ਵਲੋਂ ਕੀਤੇ ਹਮਲੇ ਦੀਆਂ 5 ਖਬਰਾਂ ਮਿਲ ਚੁੱਕੀਆਂ ਹਨ ਜਿਸ ਤੋਂ ਬਾਅਦ ਸਟੈਨਲੇ ਪਾਰਕ ਨੂੰ ਕੁਝ ਸਮੇਂ ਲਈ ਬੰਦ ਕਰਨ ਦਾ ਫੈਸਲਾ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ‘ਚ ਜਖਮੀ ਕੁਝ ਵਿਅਕਤੀਆਂ ਨੂੰ ਹਸਪਤਾਲ ਵੀ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ ਅਸੀਂ ਆਮ ਜਨਤਾ ਨੂੰ ਇਸ ਖੇਤਰ ‘ਚ ਆਉਣ ਤੋਂ ਪ੍ਰਹੇਜ਼ ਕਰਨ ਲਈ ਕਿਹਾ ਹੈ ਉਨ੍ਹਾਂ ਦੱਸਿਆ ਕਿ ਸਾਨੂੰ ਸ਼ੱਕ ਹੈ ਇਨਸਾਨਾਂ ‘ਤੇ ਹਮਲਿਆਂ ਤੋਂ ਬਾਅਦ ਉਹ ਮਨੁੱਖਾਂ ਤੋਂ ਨਹੀਂ ਡਰ ਰਿਹਾ ਅਤੇ ਹਮਲਾਵਰ ਹੋ ਗਿਆ। ਇਸ ਲਈ ਇਸਨੂੰ ਫੜਨ ਲਈ ਪਾਰਕ ਨੂੰ ਬੰਦ ਕੀਤਾ ਹੈ।