Copyright & copy; 2019 ਪੰਜਾਬ ਟਾਈਮਜ਼, All Right Reserved
ਇਤਿਹਾਸ ‘ਚ ਪਹਿਲੀ ਵਾਰ ਕਿਲ੍ਹਾ ਸਾਰਾਗੜ੍ਹੀ ‘ਤੇ ਝੂਲਿਆ ਕੇਸਰੀ ਨਿਸ਼ਾਨ

ਇਤਿਹਾਸ ‘ਚ ਪਹਿਲੀ ਵਾਰ ਕਿਲ੍ਹਾ ਸਾਰਾਗੜ੍ਹੀ ‘ਤੇ ਝੂਲਿਆ ਕੇਸਰੀ ਨਿਸ਼ਾਨ

ਅੰਮ੍ਰਿਤਸਰ : ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖਵਾ ਦੇ ਜ਼ਿਲ੍ਹਾ ਹੰਗੂ ਵਿਚਲੇ ਕਿਲ੍ਹਾ ਸਾਰਾਗੜ੍ਹੀ ਵਿਖੇ ਇਤਿਹਾਸ ‘ਚ ਪਹਿਲੀ ਵਾਰ ਅਰਦਾਸ ਕਰਨ ਉਪਰੰਤ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਗਏ । ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕਰਕੇ ਵਾਪਸ ਪਰਤੇ ਸਾਰਾਗੜ੍ਹੀ ਫਾਊਾਡੇਸ਼ਨ ਇੰਕ ਕਾਰਪੋਰੇਸ਼ਨ ਦੇ ਚੇਅਰਮੈਨ ਅਮਰੀਕਾ ਨਿਵਾਸੀ ਗੁਰਿੰਦਰਪਾਲ ਸਿੰਘ ਜੋਸਨ ਨੇ ਅੱਜ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ‘ਚ ਅੰਮਿ?ਤਸਰ ਵਿਖੇ ਸਕੂਲ ਤੇ ਕਾਲਜ ਦੀ ਪੜ੍ਹਾਈ ਕਰਦਿਆਂ ਸਾਰਾਗੜ੍ਹੀ ‘ਤੇ ਖੋਜ ਕਰਨ ਦੀ ਲਾਲਸਾ ਪੈਦਾ ਹੋਈ ਤੇ ਸਾਲ 1996 ‘ਚ ਉਨ੍ਹਾਂ ਆਪਣੀ ਖ਼ਾਹਿਸ਼ ਨੂੰ ਅਮਲੀ ਰੂਪ ਦਿੰਦਿਆਂ ਕਿਲ੍ਹਾ ਸਾਰਾਗੜ੍ਹੀ ਦੇ 21 ਸੂਰਬੀਰ ਸ਼ਹੀਦ ਸਿੱਖਾਂ ਦੇ ਪਰਿਵਾਰਾਂ ਦੀ ਖੋਜ ਸ਼ੁਰੂ ਕੀਤੀ ਤੇ ਲਗਪਗ 8 ਮਹੀਨਿਆਂ ਦੀ ਸਖ਼ਤ ਮਿਹਨਤ ਬਾਅਦ ਉਹ ਉਕਤ ‘ਚੋਂ 19 ਪਰਿਵਾਰਾਂ ਬਾਰੇ ਜਾਣਕਾਰੀ ਇਕੱਠੀ ਕਰਨ ‘ਚ ਕਾਮਯਾਬ ਹੋਏ । ਉਨ੍ਹਾਂ ਦੱਸਿਆ ਕਿ 3-4 ਵਰ੍ਹੇ ਪਹਿਲਾਂ ਪਾਕਿ ਦੇ ਹੰਗੂ ‘ਚ ਰਹਿੰਦੇ ਸੰਨੀ ਸਿੰਘ ਨਾਮੀ ਸਿੱਖ ਨੌਜਵਾਨ ਨੂੰ ਪ੍ਰੇਰਿਤ ਕਰਕੇ ਉਨ੍ਹਾਂ ਨੇ ਆਪਣੇ ਪੱਧਰ ‘ਤੇ ਸਾਰਾਗੜ੍ਹੀ ਕਿਲ੍ਹੇ ਦੀ ਯਾਦਗਾਰੀ ਮੀਨਾਰ ਦੀ ਮੁਰੰਮਤ ਸ਼ੁਰੂ ਕਰਵਾਈ ਤੇ ਉੱਥੇ ਸ਼ਹੀਦ ਹੋਣ ਵਾਲੇ 21 ਸਿੱਖ ਬਹਾਦਰ ਫ਼ੌਜੀਆਂ ਦੇ ਨਾਂਅ ਪੱਥਰ ਦੀ ਸਿਲ ‘ਤੇ ਉਕਰਵਾਏ । ਜੋਸਨ ਨੇ ਦੱਸਿਆ ਕਿ ਲਗਪਗ 6000 ਫੁੱਟ ਉੱਚੀ ਚੋਟੀ ‘ਤੇ ਕਿਲ੍ਹਾ ਸਾਰਾਗੜ੍ਹੀ ਤੇ ਇਸ ਤੋਂ ਇਕ ਸਮਾਨ ਦੂਰੀ ‘ਤੇ ਕਿਲ੍ਹਾ ਲੋਕਹਾਰਟ ਤੇ ਕਿਲ੍ਹਾ ਗ਼ੁਲ੍ਹੇਸਤਾਨ ਤਿ?ਕੋਣ ਦੀ ਸਥਿਤੀ ‘ਚ ਮੌਜੂਦ ਹਨ । ਮੌਜੂਦਾ ਸਮੇਂ ਕਿਲ੍ਹਾ ਲੋਕਹਾਰਟ ਤੇ ਕਿਲ੍ਹਾ ਗ਼ੁਲ੍ਹੇਸਤਾਨ ਆਰਮੀ ਛਾਉਣੀਆਂ ‘ਚ ਤਬਦੀਲ ਹੋ ਚੁੱਕੇ ਹਨ, ਜਦਕਿ ਕਿਲ੍ਹਾ ਸਾਰਾਗੜ੍ਹੀ ਨੂੰ ਪਾਕਿਸਤਾਨੀ ਸੈਨਾ ਸਿਗਨਲ ਸਟੇਸ਼ਨ ਦੇ ਤੌਰ ‘ਤੇ ਇਸਤੇਮਾਲ ਕਰ ਰਹੀ ਹੈ । ਇਹ ਸਟੇਸ਼ਨ ਕਿਲ੍ਹੇ ‘ਚ ਨਵੀਂ ਉਸਾਰੀ ਗਈ ਇਮਾਰਤ ‘ਚ ਕਾਇਮ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਉਹ ਆਪਣੇ ਪੱਧਰ ‘ਤੇ ਉਕਤ ਪਹਾੜੀ ਦੀ ਵੀ ਮੁਰੰਮਤ ਕਰਵਾ ਰਹੇ ਹਨ ਤੇ ਪਹਾੜੀ ਦੇ ਹੇਠਾਂ ਸਾਰਾਗੜ੍ਹੀ ਪਾਰਕ ਤੇ ਇਕ ਅਜਾਇਬਘਰ ਵੀ ਬਣਵਾ ਰਹੇ ਹਨ, ਜਿੱਥੇ ਸਾਰਾਗੜ੍ਹੀ ਦੇ ਸ਼ਹੀਦਾਂ ਦੀਆਂ ਤਸਵੀਰਾਂ ਤੇ ਹੋਰ ਨਿਸ਼ਾਨੀਆਂ ਰੱਖੀਆਂ ਜਾਣਗੀਆਂ । ਕਿਲ੍ਹੇ ‘ਚ ਇਕ ਉੱਚੇ ਥੜ੍ਹੇ ‘ਤੇ 8 ਫੁੱਟ ਉੱਚੇ ਕੇਸਰੀ ਨਿਸ਼ਾਨ ਸਾਹਿਬ ਦੇ ਇਲਾਵਾ 9 ਫੁੱਟ ਉੱਚਾ ਸਟੀਲ ਦਾ ਬਣਿਆ ਖੰਡਾ ਵੀ ਪਹਾੜੀ ‘ਤੇ ਸਥਾਪਿਤ ਕੀਤਾ ਜਾ ਰਿਹਾ ਹੈ ।