Copyright & copy; 2019 ਪੰਜਾਬ ਟਾਈਮਜ਼, All Right Reserved
ਭਾਰਤ ਦੇ ਹਿੰਦੀ ਖੇਤਰ ਦੀ ਬਲਾਤਕਾਰੀ ਮਾਨਸਿਕਤਾ ਦੀ ਕਸ਼ਮੀਰੀ ਕੁੜੀਆਂ ‘ਤੇ ਅੱਖ

ਭਾਰਤ ਦੇ ਹਿੰਦੀ ਖੇਤਰ ਦੀ ਬਲਾਤਕਾਰੀ ਮਾਨਸਿਕਤਾ ਦੀ ਕਸ਼ਮੀਰੀ ਕੁੜੀਆਂ ‘ਤੇ ਅੱਖ

ਚੰਡੀਗੜ੍ਹ: ਕਸ਼ਮੀਰ ਦੇ ਮਾਮਲੇ ਵਿੱਚ ਭਾਰਤ ਦੇ ਹਿੰਦੁਤਵੀਆਂ ਦੀ ਗੰਦੀ ਮਾਨਸਿਕਤਾ ਸਾਰੀ ਦੁਨੀਆ ਦੇਖ ਰਹੀ ਹੈ। ਫੇਸਬੁੱਕ ‘ਤੇ ਹਿੰਦੁਤਵੀਆਂ ਵੱਲੋਂ ਸ਼ੁਰੂ ਹੋਇਆ ਕਸ਼ਮੀਰੀ ਕੁੜੀਆਂ ਪ੍ਰਤੀ ਭੱਦੀਆਂ ਟਿੱਪਣੀਆਂ ਕਰਨ ਦਾ ਦੌਰ ਭਾਜਪਾ ਦੇ ਉੱਚ ਆਗੂਆਂ ਤੱਕ ਵੀ ਜਾ ਪਹੁੰਚਿਆ ਤੇ ਆਪਣੀ ਗੈਰ-ਮਨੁੱਖੀ ਅਤੇ ਔਰਤ ਵਿਰੋਧੀ ਮਾਨਸਿਕਤਾ ਦਾ ਬਾਹਰ ਜਲੂਸ ਕੱਢਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਮੇਤ ਭਾਜਪਾ ਦੇ ਕਈ ਉੱਚ ਆਗੂਆਂ ਨੇ ਕਸ਼ਮੀਰ ਦੀਆਂ ਕੁੜੀਆਂ ਸਬੰਧੀ ਗਲਤ ਬਿਆਨ ਦਿੱਤੇ।
ਹਰਿਆਣਾ ਦੇ ਮੁੱਖ ਮੰਤਰੀ
ਮਨੋਹਰ ਲਾਲ ਖੱਟੜ ਦਾ ਬਿਆਨ
ਮਨੋਹਰ ਲਾਲ ਖੱਟੜ ਨੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਹਰਿਆਣੇ ਦੇ ਮੁੰਡੇ ਕਸ਼ਮੀਰ ਦੀਆਂ ਕੁੜੀਆਂ ਨੂੰ ਵਿਆਹ ਕੇ ਲਿਆ ਸਕਣਗੇ। ਖੱਟੜ ਨੇ ਬੜੇ ਨੀਚ ਹਾਸੇ ਵਿੱਚ ਹੱਸਦਿਆਂ ਕਿਹਾ, ”ਜੇ ਵਿਆਹੁਣ ਲਈ ਕੁੜੀਆਂ ਘੱਟ ਹੋ ਜਾਣ ਤਾਂ ਪਹਿਲਾਂ ਕਹਿੰਦੇ ਸੀ ਕਿ ਬਿਹਾਰ ਤੋਂ ਲਿਆਉਣੀ ਪਵੇਗੀ, ਪਰ ਹੁਣ ਕੁੱਝ ਲੋਕ ਕਹਿ ਰਹੇ ਹਨ ਕਿ ਹੁਣ ਤਾਂ ਕਸ਼ਮੀਰ ਵੀ ਖੁੱਲ੍ਹ ਗਿਆ ਹੈ।” ਇਸ ਬਿਆਨ ਦੀ ਸਾਰੇ ਪਾਸਿਆਂ ਤੋਂ ਨਿਖੇਧੀ ਹੋਣ ਮਗਰੋਂ ਮਨੋਹਰ ਲਾਲ ਖੱਟਰ ਨੇ ਜਵਾਬ ਦਿੰਦਿਆਂ ਕਿਹਾ ਕਿ ਉਹ ਬਿਆਨ ਤਾਂ ਐਂਵੇਂ ਸਹਿਜ ਵਿੱਚ ਦਿੱਤਾ ਗਿਆ ਸੀ।
ਰਾਹੁਲ ਗਾਂਧੀ ਨੇ ਖੱਟੜ ਨੂੰ ਕਮਜ਼ੋਰ ਦਿਮਾਗ ਵਾਲਾ ਇਨਸਾਨ ਦੱਸਿਆ
ਖੱਟਰ ਦੇ ਇਸ ਬਿਆਨ ‘ਤੇ ਟਿੱਪਣੀ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕਸ਼ਮੀਰੀ ਔਰਤਾਂ ਪ੍ਰਤੀ ਖੱਟੜ ਦਾ ਇਹ ਬਿਆਨ ਬਹੇਤ ਸ਼ਰਮਨਾਕ ਹੈ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਇੱਕ ਕਮਜ਼ੋਰ, ਡਰਪੋਰ ਅਤੇ ਮਾੜੇ ਦਿਮਾਗ ਵਾਲੇ ਇਨਸਾਲ ਨੂੰ ਆਰ.ਐੱਸ.ਐੱਸ ਦੀ ਸਿੱਖਿਆ ਕੀ ਬਣਾ ਸਕਦੀ ਹੈ। ਉਹਨਾਂ ਕਿਹਾ ਕਿ ਔਰਤਾਂ ਕੋਈ ਮਰਦ ਦੀ ਜਾਇਦਾਦ ਨਹੀਂ ਹਨ।
ਇਸ ਤੋਂ ਪਹਿਲਾਂ ਭਾਜਪਾ ਦੇ ਉੱਤਰ ਪ੍ਰਦੇਸ਼ ਤੋਂ ਐੱਮ.ਐੱਲ.ਏ ਵਿਕਰਮ ਸੈਣੀ ਨੇ ਬੜਾ ਸ਼ਰਮਨਾਕ ਬਿਆਨ ਦਿੰਦਿਆਂ ਕਿਹਾ ਸੀ ਕਿ ਭਾਜਪਾ ਦੇ ਕੁਆਰਿਆਂ ਲਈ ਮੌਕਾ ਹੈ ਹੁਣ ਉਹ ਕਸ਼ਮੀਰੀ ਕੁੜੀਆਂ ਨਾਲ ਵਿਆਹ ਕਰਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਭਾਰਤ ਦਾ ਹਿੰਦੀ ਖੇਤਰ ਜਿੱਥੋਂ ਇਹ ਬਿਆਨ ਆ ਰਹੇ ਹਨ ਉਹ ਬਲਾਤਕਾਰੀ ਮਾਨਸਿਕਤਾ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਇਸ ਹਿੰਦੀ ਖੇਤਰ ਵਿੱਚ ਪੈਂਦੀ ਭਾਰਤ ਦੀ ਰਾਜਧਾਨੀ ਦਿੱਲੀ ਨੂੰ ਦੁਨੀਆ ”ਰੇਪ ਕੈਪੀਟਲ” ਕਰਕੇ ਜਾਣਦੀ ਹੈ। ਇਸ ਮਾਨਸਿਕਤਾ ਦਾ ਝਲਕਾਰਾ ਨਵੰਬਰ 1984 ਦੇ ਸਿੱਖ ਕਤਲੇਆਮ ਵਿੱਚ ਵੀ ਦੇਖਿਆ ਗਿਆ ਸੀ ਜਦੋਂ ਦਿੱਲੀ ਸਮੇਤ ਹਿੰਦੀ ਖੇਤਰ ਵਿੱਚ ਸਿੱਖ ਔਰਤਾਂ ਦੀ ਬੇਪੱਤੀ ਕੀਤੀ ਗਈ ਸੀ। ਅਜਿਹੀ ਮਾਨਸਿਕਤਾ ਵਾਲੇ ਸਮਾਜ ਨੂੰ ਕਿਸੇ ਪੱਖ ਤੋਂ ਸੱਭਿਅਕ ਕਿਹਾ ਜਾ ਸਕਦਾ ਹੈ ਇਸ ‘ਤੇ ਸਵਾਲੀਆ ਚਿੰਨ੍ਹ ਹੈ।