Copyright © 2019 - ਪੰਜਾਬੀ ਹੇਰਿਟੇਜ
ਕਸ਼ਮੀਰੀਆਂ ਦੇ ਘਰ ਹੀ ਕੈਦ ਖਾਨਿਆਂ ਚ ਬਦਲ ਦਿੱਤੇ ਗਏ ਹਨ, ਪਰ ਕੌਮਾਂਤਰੀ ਭਾਈਚਾਰਾ ਅੱਖਾਂ ਮੀਚੀ ਬੈਠਾ ਹੈ: ਸਿੱਖ ਜਥੇਬੰਦੀਆਂ

ਕਸ਼ਮੀਰੀਆਂ ਦੇ ਘਰ ਹੀ ਕੈਦ ਖਾਨਿਆਂ ਚ ਬਦਲ ਦਿੱਤੇ ਗਏ ਹਨ, ਪਰ ਕੌਮਾਂਤਰੀ ਭਾਈਚਾਰਾ ਅੱਖਾਂ ਮੀਚੀ ਬੈਠਾ ਹੈ: ਸਿੱਖ ਜਥੇਬੰਦੀਆਂ

ਤਰਨ ਤਾਰਨ: ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਅਤੇ ਯੂਨਾਈਟਿਡ ਅਕਾਲੀ ਦਲ ਨੇ ਕਿਹਾ ਹੈ ਕਿ ਮੋਦੀ ਹਕੂਮਤ ਨੇ ਕਸ਼ਮੀਰੀਆਂ ਦੇ ਹੱਕਾਂ ‘ਤੇ ਡਾਕਾ ਮਾਰਕੇ ਉਹਨਾਂ ਨੂੰ ਕੰਧ ਵੱਲ ਧੱਕਿਆ ਹੈ ਅਤੇ ਉਥੇ ਦੀ ਅਵਾਮ ਨੂੰ ਬੰਦੂਕ ਅਤੇ ਤਾਕਤ ਦੀ ਨੋਕ ‘ਤੇ ਉਹਨਾਂ ਦੇ ਹੀ ਮੁਲਕ ਅੰਦਰ ਕੈਦੀ ਬਣਾਕੇ ਰੱਖਿਆ ਹੈ। ਹਾਲਾਤ ਦੇ ਹੋਰ ਵਿਗੜਣ ਨਾਲ ਇਹ ਖਿੱਤਾ ਪੂਰੀ ਤਰਾਂ ਪ੍ਰਭਾਵਿਤ ਹੋਵੇਗਾ ਅਤੇ ਪੰਜਾਬ ਇਸ ਦੀ ਮਾਰ ਤੋਂ ਬੱਚ ਨਹੀਂ ਸਕਦਾ ਕਿਉਕਿ ਪੰਜਾਬ ਭਾਰਤ, ਪਕਿਸਤਾਨ ਅਤੇ ਕਸ਼ਮੀਰ ਦੇ ਵਿਚਾਲੇ ਵੱਸਦਾ ਹੈ।
ਦਲ ਖਾਲਸਾ ਆਗੂ ਕੰਵਰਪਾਲ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਕਿ ਧਾਰਾ 370 ਵੱਖਵਾਦ ਵੱਲ ਤੋਰਦੀ ਸੀ ਦਾ ਹਵਾਲਾ ਦੇਂਦਿੰਆਂ ਦਸਿਆ ਕਿ ਐਲ.ਕੇ.ਅਡਵਾਨੀ ਨੇ ਆਨੰਦਪੁਰ ਸਾਹਿਬ ਮਤੇ ਬਾਰੇ ਵੀ ਇਸੇ ਤਰਾਂ ਦੇ ਵਿਚਾਰ ਦਿੱਤੇ ਸਨ ਅਤੇ ਆਪਣੀ ਕਿਤਾਬ ਵਿੱਚ ਆਨੰਦਪੁਰ ਸਾਹਿਬ ਮੱਤੇ ਨੂੰ ਵੱਖਵਾਦੀ ਦਸਤਾਵੇਜ਼ ਿਿਲਖਆ ਸੀ।
ਇਸ ਮੌਕੇ ਉਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਆਗੂ ਹਰਪਾਲ ਸਿੰਘ ਬਲੇਰ, ਦਲ ਖਾਲਸਾ ਦੇ ਹਰਪ੍ਰੀਤ ਸਿੰਘ, ਸਤਿਨਾਮ ਸਿੰਘ ਪੱਟੀ ਵੀ ਹਾਜਿਰ ਸਨ।
ਉਹਨਾਂ ਕਿਹਾ ਕਿ ਮੋਦੀ ਅਤੇ ਅਡਵਾਨੀ ਦੇ ਵਿਚਾਰ ਅਸਲ ਵਿੱਚ ਆਰ.ਐਸ.ਐਸ ਦੀ ਸੋਚ ਦੀ ਤਰਜਮਾਨੀ ਕਰਦੇ ਹਨ। ਉਹਨਾਂ ਕਿਹਾ ਕਿ ਭਾਰਤ ਦੀ ਸੱਤਾ ਆਰ.ਐਸ.ਐਸ ਦੀ ਘੱਟ-ਗਿਣਤੀ-ਵਿਰੋਧੀ ਸੋਚ ਚਲਾ ਰਹੀ ਹੈ।
ਉਹਨਾਂ ਕਿਹਾ ਕਿ ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ, ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਯੂਨਾਈਟਿਡ ਅਕਾਲੀ ਦਲ ਵਲੋਂ ਸਾਂਝੇ ਤੌਰ ਤੇ 14 ਅਗਸਤ ਦੀ ਸ਼ਾਮ ਨੂੰ ਚੰਡੀਗੜ੍ਹ ਵਿਖੇ ਅਤੇ 15 ਅਗਸਤ ਨੂੰ ਸੂਬੇ ਦੇ 15 ਜਿਲਆਂ ਅੰਦਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ।