Copyright © 2019 - ਪੰਜਾਬੀ ਹੇਰਿਟੇਜ
ਤਰਣਜੀਤ ਸਿੰਘ ਸੰਧੂ ਬਣੇ ਅਮਰੀਕਾ ਦੇ ਨਵੇਂ ਭਾਰਤੀ ਰਾਜਦੂਤ

ਤਰਣਜੀਤ ਸਿੰਘ ਸੰਧੂ ਬਣੇ ਅਮਰੀਕਾ ਦੇ ਨਵੇਂ ਭਾਰਤੀ ਰਾਜਦੂਤ

ਵਾਸ਼ਿੰਗਟਨ : ਹਰਸ਼ਵਰਧਨ ਸ਼੍ਰਿੰਗਲਾ ਤੋਂ ਬਾਅਦ ਹੁਣ ਅਮਰੀਕਾ ‘ਚ ਤਰਣਜੀਤ ਸਿੰਘ ਸੰਧੂ ਭਾਰਤੀ ਰਾਜਦੂਤ ਵਜੋਂ ਕਾਰਜਭਾਰ ਸੰਭਾਲਣਗੇ । ਸੀਨੀਅਰ ਭਾਰਤੀ ਅਧਿਕਾਰੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਤਰਣਜੀਤ ਸਿੰਘ ਸੰਧੂ ਵਿਦੇਸ਼ ਸਕੱਤਰ ਦਾ ਅਹੁਦਾ ਸੰਭਾਲਣਗੇ ।
ਤਰਣਜੀਤ ਸਿੰਘ ਸੰਧੂ ਨੂੰ ਅਮਰੀਕਾ ਦੇ ਨਾਲ-ਨਾਲ ਵਾਸ਼ਿੰਗਟਨ ‘ਚ ਵੀ ਕੰਮ ਦਾ ਅਨੁਭਵ ਹੈ। ਇੱਕ ਨਿਊਜ਼ ਰਿਪੋਰਟ ਅਨੁਸਾਰ, ਇਸ ਨਿਯੁਕਤੀ ਬਾਰੇ ਸਬੰਧਤ ਅਧਿਕਾਰੀ ਨੇ ਮਨਜ਼ੂਰੀ ਦੇ ਦਿੱਤੀ ਹੈ, ਬਸ ਅਧਿਕਾਰਤ ਐਲਾਨ ਸਾਹਮਣੇ ਆਉਣਾ ਬਾਕੀ ਹੈ।
ਜ਼ਿਕਰਯੋਗ ਹੈ ਕਿ ਸ੍ਰੀਲੰਕਾ ‘ਚ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਸੰਧੂ 24 ਜਨਵਰੀ, 2017 ਕਾਰਜਕਾਲ ਸਾਂਭ ਰਹੇ ਹਨ। ਉਹਨਾਂ ਦੇ ਤਜ਼ੁਰਬੇ ਦੀ ਸੂਚੀ ਦੀ ਗੱਲ ਕਰੀਏ ਤਾਂ ਉਹ 2013 ਤੋਂ 2017 ਤੱਕ ਵਾਸ਼ਿੰਗਟਨ ਡੀਸੀ ‘ਚ ਭਾਰਤ ਦੇ ਦੂਤਘਰ ‘ਚ ਮਿਸ਼ਨ ਦੇ ਡਿਪਟੀ ਚੀਫ , 1997 ਤੋਂ 2000 ਤੱਕ ਭਾਰਤੀ ਮਿਸ਼ਨ ‘ਚ ਵੀ ਕੰਮ ਕਰ ਚੁੱਕੇ ਹਨ ਅਤੇ ਵਾਸ਼ਿੰਗਟਨ ਡੀਸੀ ਦਾ ਮੰਨਿਆ-ਪ੍ਰਮੰਨਿਆ ਚਿਹਰਾ ਹਨ।