Copyright © 2019 - ਪੰਜਾਬੀ ਹੇਰਿਟੇਜ
ਅਮਰੀਕਾ ‘ਚ ਉੱਡਦੇ ਜਹਾਜ਼ ‘ਚੋਂ ਡਿੱਗਿਆ ਜੈੱਟ ਤੇਲ, ਸਕੂਲ ਦੇ 26 ਬੱਚਿਆਂ ਸਣੇ 60 ਜ਼ਖਮੀ

ਅਮਰੀਕਾ ‘ਚ ਉੱਡਦੇ ਜਹਾਜ਼ ‘ਚੋਂ ਡਿੱਗਿਆ ਜੈੱਟ ਤੇਲ, ਸਕੂਲ ਦੇ 26 ਬੱਚਿਆਂ ਸਣੇ 60 ਜ਼ਖਮੀ

ਲਾਸ ਏਂਜਲਸ: ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ‘ਚ ਬੀਤੇ ਦਿਨੀਂ ਇੱਕ ਜਹਾਜ਼ ਦਾ ਜੈੱਟ ਫਿਊਲ ਸਕੂਲ ‘ਚ ਡਿੱਗ ਗਿਆ। ਇਸ ਦੀ ਚਪੇਟ ‘ਚ ਆਉਣ ਨਾਲ ਘੱਟੋ-ਘੱਟ 60 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਜਹਾਜ਼ ਲਾਸ ਏਂਜਲਸ ਏਅਰਪੋਰਟ ਵਾਪਸ ਪਰਤ ਰਿਹਾ ਸੀ। ਜੈੱਟ ਤੇਲ ਦੇ ਡਿੱਗਣ ਕਰਕੇ 6 ਸਕੂਲ ਇਸ ਹਾਦਸੇ ਦਾ ਸ਼ਿਕਾਰ ਹੋਏ।
ਹਾਦਸੇ ਦਾ ਸ਼ਿਕਾਰ ਹੋਏ 6 ਵਿੱਚੋਂ 5 ਸਕੂਲ ਪ੍ਰਾਇਮਰੀ ਸਕੂਲ ਹਨ, ਜਦੋਂਕਿ ਇੱਕ ਹਾਈ ਸਕੂਲ ਹੈ। ਇਸ ਹਾਦਸੇ ‘ਚ ਹੁਣ ਤੱਕ ਕਈ ਬੱਚਿਆਂ ਸਣੇ ਕੁੱਲ 60 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਲਾਸ ਏਂਜਲਸ ਕਾਉਂਟੀ ਫਾਇਰ ਵਿਭਾਗ ਦੇ ਇੰਸਪੈਕਟਰ ਸੀਨ ਫਰਗੂਸਨ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ।
ਵਿਭਾਗ ਮੁਤਾਬਕ ਜੈੱਟ ਦਾ ਤੇਲ ਡਿੱਗਣ ਕਾਰਨ ਸਭ ਤੋਂ ਵੱਧ ਨੁਕਸਾਨ ਕੁਡਾਹੀ ਦੇ ਪਾਰਕ ਐਵੀਨਿਉ ਐਲੀਮੈਂਟਰੀ ਸਕੂਲ ਨੂੰ ਹੋਇਆ ਹੈ। ਇਸ ਸਕੂਲ ਦੇ 20 ਬੱਚੇ ਤੇ 11 ਲੋਕਾਂ ਦੇ ਸੱਟਾਂ ਲੱਗੀਆਂ ਹਨ। ਇਹ ਸਕੂਲ ਹਵਾਈ ਅੱਡੇ ਤੋਂ 19 ਮੀਲ ਪਹਿਲਾਂ ਹੈ। ਬੱਚੇ ਸਕੂਲਾਂ ‘ਚ ਖੇਡ ਰਹੇ ਸੀ, ਉਸੇ ਸਮੇਂ ਉਨ੍ਹਾਂ ‘ਤੇ ਜੈੱਟ ਦਾ ਤੇਲ ਡਿੱਗ ਗਿਆ।