ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ

ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ

ਮੁਕਤਾ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਅਜ਼ਾਦ,ਬੰਧਨ- ਰਹਿਤ,ਜੂਨਾ ਤੋ ਰਹਿਤ ਤੇ ਮੁਕਤੀ ਦਾਤੇ (ਵਾਹਿਗੁਰੂ,ਅਕਾਲ ਪੁਰਖ) ਦਾ ਸਿਮਰਨ ਕਰਨ ਵਾਲਾ -ਜਿਹ ਘਟਿ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨੁ॥(ਪੰਨਾ ੧੪੨੮)
ਮੁਕਤਸਰ ਦੀ ਧਰਤੀ, ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਵਿਤਰ ਚਰਨ- ਛੋਹ ਨਸੀਬ ਹੋਈ ਹੈ ਆਪਣੇ ਅੰਦਰ ਜਬਰ ਤੇ ਜ਼ੁਲਮ ਵਿਰੁੱਧ ਜੂਝਣ ਤੇ ਆਪਾ ਨਿਛਾਵਰ ਕਰਨ ਵਾਲੇ ਜੁਝਾਰੂ ਯੋਧਿਆਂ ਦੀ ਮਹਾਨ ਗਾਥਾ ਸਮੇਟੇ ਬੈਠੀ ਹੈ। 40 ਮੁਕਤੇ ਸਿਖ ਇਤਿਹਾਸ ਵਿਚ ਉਨ੍ਹਾ ਮੁਕਤਿਆਂ ਨੂੰ ਕਿਹਾ ਗਿਆ ਹੈ ਜੋ ਖਿਦਰਾਣੇ ਦੀ ਢਾਬ ਤੇ ਗੁਰੂ ਸਾਹਿਬ ਤੇ ਸੂਬਾ ਸਰਹੰਦ , ਮੁਗਲਾਂ ਦੀ ਲੜਾਈ ਵਿਚ ਸ਼ਹੀਦ ਹੋਏ , ਜਿਨ੍ਹਾ ਨੇ ਆਪਾ ਵਾਰਿਆ ਹੈ। ਸਿਖੀ ਅਰਦਾਸ ਵਿਚ ਪੰਜ ਪਿਆਰੇ , ਚਾਰ ਸਾਹਿਬਜਾਦਿਆਂ ਤੋਂ ਬਾਅਦ ਇਨ੍ਹਾ ਸਹੀਦਾਂ ਦਾ ਨਾਂ ਲਿਆ ਜਾਂਦਾ ਹੈ। ਮੁਕਤਸਰ ਦੀ ਜੰਗ (29 ਦਸੰਬਰ 1705) ਗੁਰੂ ਸਾਹਿਬ ਦੀ ਮੁਗਲ ਹਕੂਮਤ ਨਾਲ ਆਖਰੀ ਜੰਗ ਸੀ ਜਿਸ ਵਿਚ ਗੁਰੂ ਸਾਹਿਬ ਨੇ ਫੈਸਲਾਕੁੰਨ ਯੁੱਧ ਕਰਕੇ ਪੂਰੇ ਹਿੰਦੁਸਤਾਨ ਵਿੱਚੋ ਜ਼ੁਲਮੀ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਕੇ ਰਖ ਦਿਤੀਆਂ1 ਇਹ ਜੰਗ ਦੁਨਿਆ ਦੇ ਇਤਿਹਾਸ ਵਿਚ ਸਮੂਹਕ ਸ਼ਹਾਦਤ , ਅਸਾਵੀਂ ਟਕਰ ਤੇ ਜਿਤ ਦੀ ਅਦੁਤੀ ਮਿਸਾਲ ਹੈ। ਜਿਸ ਵਿਚ 40 ਸਿਖਾਂ ਨੇ 500 ਸਾਲ ਪੁਰਾਣੇ ਸਮਰਾਜ ਦੀ ਭਾਰੀ ਗਿਣਤੀ ਦੀ ਫੌਜ਼ ਦਾ ਰਾਹ ਰੋਕ ਲਿਆ ਤੇ ਉਸਨੂੰ ਆਪਣੇ ਮਕਸਦ ਵਿਚ ਕਾਮਯਾਬ ਨਹੀ ਹੋਣ ਦਿਤਾ।
ਮੁਕਤਸਰ ਨੂੰ ਪਹਿਲਾਂ ‘ਖਿਦਰਾਣੇ ਦੀ ਢਾਬ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਚਾਰੇ ਪਾਸਿਓਂ ਵਰਖਾ ਦਾ ਪਾਣੀ, ਇੱਥੇ ਆ ਕੇ ਜਮਾ ਹੋ ਜਾਂਦਾ ਸੀ। ਰੇਤਲੇ ਇਲਾਕੇ ਵਿਚ ਪਾਣੀ ਦੀ ਬੇਹੱਦ ਘਾਟ ਹੋਣ ਕਾਰਨ ਇਹ ਢਾਬ, ਆਸ-ਪਾਸ ਦੇ ਇਲਾਕੇ ਦੇ ਲੋਕਾਂ ਲਈ ਪਾਣੀ ਦੀ ਲੋੜ-ਪੂਰਤੀ ਦਾ ਇਕ ਵੱਡਾ ਸਰੋਤ ਸੀ। ਰੇਤਲੇ ਟਿੱਬਿਆਂ ਵਾਲੀ ਇਸ ਧਰਤੀ ਨੂੰ ਭਾਗ ਕਿਵੇਂ ਲੱਗੇ ਇਹ ਇਤਿਹਾਸ ਦੀ ਬੇਮਿਸਾਲ ਹੇਠ -ਲਿਖੀ ਦਾਸਤਾਨ ਹੈ, ਜਿਸਨੂੰ ਬਿਆਨ ਕਰਦਿਆਂ ,ਪੜਦਿਆਂ ਤੇ ਸੁਣਦਿਆਂ ਹਰ ਇਕ ਇਨਸਾਨ ਦੇ ਰੋੰਗਟੇ ਖੜੇ ਹੋ ਜਾਂਦੇ ਹਨ ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਨੂੰ ਛਡਣ ਤੋ ਬਾਅਦ ਦੀ ਮਾਛੀਵਾੜੇ , ਕਟਾਣੀ, ਕਨੇਚ, ਆਲਮਗੀਰ, ਮੋਹੀ, ਹੇਰ, ਕਮਾਲਪੁਰਾ, ਲੰਮੇ, ਸੀਲੋਆਣੀ, ਰਾਇਕੋਟ, ਤੋ ਹੁੰਦੇ ਦੀਨਾ, ਪਹੁੰਚੇ। ਇਥੇ ਹੀ ਉਨ੍ਹਾ ਨੇ ਦੇਸਾਂ ਦੇ ਚੁਬਾਰੇ ਤੇ ਬੈਠਕੇ ਔਰੰਗਜ਼ੇਬ ਨੂੰ ਫਤਹਿਨਾਮਾ 1ਕਾਫੀ ਚਿਰ ਗੁਰੂ ਸਾਹਿਬ ਦੀਨੇ ਰਹੇ। ਇਥੇ ਸੰਗਤਾਂ ਦੀਆ ਰੋਣਕਾਂ ਵੀ ਲਗਦੀਆਂ ,ਓਹ ਘੋੜ ਸਵਾਰੀ ਵੀ ਕਰਦੇ, ਸ਼ਿਕਾਰ ਵੀ ਖੇਡਣ ਜਾਂਦੇ। ਉਨਾ ਨੇ ਚੋਖੇ ਬਹਾਦੁਰ ਸਿਪਾਹੀ ਤਨਖਾਹਦਾਰ ਵੀ ਭਰਤੀ ਕਰ ਲਏ1 ਗੁਰੂ ਸਾਹਿਬ ਕੋਲ ਫੌਜ਼ ਤੇ ਸ਼ਸ਼ਤਰ ਵੀ ਇਕਠੇ ਹੋ ਗਏ। ਕਾਫੀ ਸਿੰਘ ਜੋ ਆਪਜੀ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਸੀ ਜਿਨ੍ਹਾ ਦੀ ਤਨਖਾਹ ਸਿਰਫ ਦੋ ਵਕਤ ਦੀ ਰੋਟੀ ਤੇ 6 ਮਹੀਨੇ ਬਾਦ ਇਕ ਜੋੜਾ ਸੀ ਗੁਰੂ ਸਾਹਿਬ ਨਾਲ ਆ ਰਲੇ। ਕੁਝ ਤਨਖਾਹਦਾਰ ਫੌਜੀ ਵੀ ਗੁਰੂ ਸਾਹਿਬ ਦੀ ਫੌਜ਼ ਵਿਚ ਆ ਭਰਤੀ ਹੋਏ।
ਵਜ਼ੀਰ ਖਾਨ ਦੀਆ ਫੌਜਾਂ , ਪਹਾੜੀ ਰਾਜਿਆਂ ਦੀਆਂ ਫੋਜਾਂ ਤੇ ਲਾਹੋਰ ਸੂਬੇ ਦੀਆਂ ਫੌਜਾਂ ਵਾਹੋ ਦਾਹੀ ਇਨ੍ਹਾ ਦਾ ਪਿਛਾ ਕਰ ਰਹੀਆਂ ਸਨ। ਦੀਨੇ ਵਿਚ ਗੁਰੂ ਸਾਹਿਬ ਲੜਨਾ ਨਹੀ ਸੀ ਚਾਹੁੰਦੇ ਕਿਓਂਕਿ ਲੜਾਈ ਦਾ ਵਸੋਂ ਤੇ ਵੀ ਬੁਰਾ ਅਸਰ ਪੈਂਦਾ ਹੈ 1ਓਨ੍ਹਾਂ ਨੇ ਵਸੋਂ ਤੋ ਦੂਰ ਅਗਾਹ ਜੰਗਲ ਵਿਚ ਕਿਸੇ ਢੁਕਵੀਂ ਜਗਹ ਤੇ ਲੜਨ ਦਾ ਫੈਸਲਾ ਕੀਤਾ 1ਦੀਨੇ ਤੋਂ ਜਾਕੇ ਬੁਰਜ ਵਿਚ ਜਾ ਡੇਰਾ ਲਾਇਆ। ਉਥੋਂ ਢਿਲਵਾਂ ਪਹੁੰਚੇ ਜਿਥੇ ਭਾਈ ਸਾਧੂ ਕੋਲ ਜੋ ਪ੍ਰਿਥੀਏ ਦੀ ਔਲਾਦ ਵਿਚੋਂ ਸੀ ਮਿਲੇ ਓਹ ਗੁਰੂ ਸਾਹਿਬ ਵਾਸਤੇ ਚਿਟੇ ਬਸਤਰ ਲੈਕੇ ਆਇਆ। ਨੀਲੇ ਬਸਤਰ ਗੁਰੂ ਸਾਹਿਬ ਨੇ ਲੀਰਾਂ ਕਰ ਕਰਕੇ ਅਗ ਵਿਚ ਸੁਟੀ ਗਏ , ਕਹਿੰਦੇ ਗਏ ਮੁਗਲ ਰਾਜ ਸੜ ਰਿਹਾ ਹੈ। ”ਨੀਲ ਬਸਤਰ ਲੈ ਕਪੜੇ ਫਾਰੇ ਤੁਰਕ ਪਠਾਣੀ ਅਮਲ ਗਿਆ। ਉਧਰ ਜਦ ਬੇਦਾਵਾ ਦੇਕੇ ਜਾਣ ਵਾਲੇ ਸਿਖ ਆਪਣੇ ਘਰ ਪੁਜੇ ਤਾਂ ਘਰ ਵਾਲੀਆਂ ਨੇ ਉਨ੍ਹਾ ਨੂੰ ਇਸ ਮੁਸੀਬਤ ਵਕਤ ਗੁਰੂ ਸਾਹਿਬ ਦਾ ਸਾਥ ਛਡਣ ਤੇ ਬਹੁਤ ਲਾਹਨਤਾਂ ਪਾਈਆਂ ਤੇ ਸ਼ਰਮਿੰਦਾ ਕੀਤਾ ਇਥੋਂ ਤਕ ਕੀ ਆਪਣੀਆਂ ਚੂੜੀਆਂ ਵੀ ਲਾਹ ਕੇ ਉਨ੍ਹਾ ਅਗੇ ਸੁਟ ਦਿਤੀਆਂ ਕੀ ਤੁਸੀਂ ਇਹ ਪਾਕੇ .ਚੁਲਾ ਚੋਕਾ ਸੰਭਾਲੋ , ਅਸੀਂ ਲੜਾਈ ਵਿਚ ਜਾਵਾਂਗੀਆਂ। ਇਨ੍ਹਾ ਵਿਚ ਮਾਈ ਭਾਗੋ ਵੀ ਸੀ , ਜਦ ਸਿੰਘਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਮਾਈ ਭਾਗੋ ਨੇ ਉਨ੍ਹਾ ਨੂੰ ਮੁੜ ਗੁਰੂ ਜੀ ਦੇ ਚਰਨੀਂ ਲੱਗਣ ਦੀ ਸਲਾਹ ਦਿੱਤੀ। ਗੁਰੂ ਜੀ ਦੇ ਪਰਿਵਾਰ ਦੇ ਖੇਰੂੰ-ਖੇਰੂੰ ਹੋਣ, ਅਤੇ ਮੁਗਲ ਫੌਜਾਂ ਵੱਲੋਂ ਗੁਰੂ ਜੀ ਦਾ ਪਿੱਛਾ ਕਰਨ ਦੀਆਂ ਖਬਰਾਂ ਸੁਣ ਉਨ੍ਹਾਂ ਸਿੰਘਾਂ ਦੀ ਜ਼ਮੀਰ ਨੇ ਹਲੂਣਾ ਖਾਧਾ ਅਤੇ ਔਖੀ ਘੜੀ ਗੁਰੂ ਜੀ ਦਾ ਸਾਥ ਛੱਡਣ ਦਾ ਅਹਿਸਾਸ ਵੀ ਉਨ੍ਹਾਂ ਨੂੰ ਸਤਾਉਣ ਲੱਗਾ। ਇਹ ਸਿੰਘ ਮੁੜ ਤੋਂ ਗੁਰੂ ਜੀ ਦੀ ਅਗਵਾਈ ਵਿਚ ਲੜ-ਮਰਨ ਲਈ ਚੱਲ ਪਏ। ਮਾਈ ਭਾਗੋ ਮਰਦਾਵੇਂ ਵੇਸ ਵਿਚ ਇਨ੍ਹਾਂ ਦੇ ਨਾਲ ਸੀ। ਰਸਤੇ ਵਿਚ ਇਨ੍ਹਾਂ ਸਿੰਘਾਂ ਨੂੰ ਗੁਰੂ ਜੀ ਦੇ ਸ੍ਰੀ ਆਨੰਦਪੁਰ ਸਾਹਿਬ ਛੱਡਣ, ਚਮਕੌਰ ਦੀ ਜੰਗ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਦਿ ਦੇ ਸਮਾਚਾਰ ਜਦੋਂ ਮਾਲੂਮ ਹੋਏ, ਸਿੰਘਾਂ ਦਾ ਖੂਨ ਹੋਰ ਵੀ ਖੌਲ ਪਿਆ ਅਤੇ ਉਹ ਪੁੱਛਦੇ-ਪੁਛਾਂਦੇ ਜਿੱਧਰ ਨੂੰ ਗੁਰੂ ਜੀ ਗਏ ਸਨ, ਮਗਰੇ ਮਗਰ ਤੁਰ ਪਏ।
ਕਾਂਗੜ ਤੋਂ ਹੁੰਦੇ ਹੋਏ ਲਾਲ -ਭਗਤਾ ਆਦਿ ਪਿੰਡਾਂ ਤੋ ਹੁੰਦੇ ਕੋਟ ਕਪੂਰੇ ਪੁੱਜੇ । ਮੁਗਲ ਸੈਨਾ ਲਗਾਤਾਰ ਭਾਰੀ ਫੌਜ਼ ਤੇ ਲਾਉ-ਲਸ਼੿ਕਰ ਨਾਲ ਅਜੇ ਵੀ ਗੁਰੂ ਸਾਹਿਬ ਜੀ ਦਾ ਪਿੱਛਾ ਕਰ ਰਹੀ ਸੀ। ਇਥੇ ਇਕ ਥਾਂ ਢਾਬ ਦੇ ਵਿਚਕਾਰ ਉਚੀ ਥਾਂ ਸੀ। ਕਪੂਰੇ ਨੂੰ ਕਿਹਾ ਸਾਨੂੰ ਇਸ ਗੜੀ ਵਿਚ ਮੋਰਚਾ ਲਗਾਕੇ ਵੈਰੀਆਂ ਨਾਲ ਦੋ ਹਥ ਕਰ ਲੇਣ ਦਿਉ , ਹਾਲਾਕਿ ਉਸਦੀ ਪੂਰੀ ਹਮਦਰਦੀ ਗੁਰੂ ਸਾਹਿਬ ਨਾਲ ਸੀ ਤੇ ਬਾਅਦ ਵਿਚ ਉਸਨੇ ਮੁਆਫੀਆਂ ਵੀ ਮੰਗੀਆਂ ,ਪਰ ਹਕੂਮਤ ਦੇ ਡਰ ਤੋਂ ਉਸਨੇ ਮਨਾ ਕਰ ਦਿਤਾ ਤੇ ਕਿਹਾ, ” ਤੁਰਕ ਮੈਨੂੰ ਮਾਰ ਦੇਣਗੇ ” ਤਾਂ ਗੁਰੂ ਸਾਹਿਬ ਨੇ ਹਸਕੇ ਕਿਹਾ ,” ਕਪੂਰਿਆ ਤੇਨੂੰ ਤੁਰਕਾਂ ਨੇ ਫਿਰ ਵੀ ਨਹੀ ਛਡਣਾ”। ਗੁਰੂ ਸਾਹਿਬ ਦਾ ਇਹ ਵਾਕ ਸਚ ਹੋਇਆ ਜਦ ਬਾਅਦ ਵਿਚ ਕਪੂਰੇ ਦੇ ਗੁਆਂਢੀ ਈਸਾ ਖਾਨ ਨੇ ਕਪੂਰੇ ਨੂੰ ਲੁਟਿਆ ਤੇ ਫਾਹੇ ਦੇ ਦਿਤਾ। ਕੋਟਕਪੂਰਾ ਆਦਿ ਹੁੰਦੇ ਹੋਏ ਜਦ ਜੈਤੋ ਪੁੱਜੇ ਤਾਂ ਪਤਾ ਲੱਗਾ ਕਿ ਸੂਬਾ ਸਰਹਿੰਦ ਭਾਰੀ ਲਾਓ-ਲਸ਼ਕਰ ਨਾਲ ਆਪ ਦਾ ਪਿੱਛਾ ਕਰਦਾ ਹੋਇਆ ਆ ਰਿਹਾ ਹੈ। ਚੋਧਰੀ ਕਪੂਰ ਚਾਹੇ ਡਰਪੋਕ ਨਿਕਲਿਆ , ਉਸਨੇ ਮੁਗਲਾਂ ਦੇ ਡਰ ਤੋਂ ਗੜੀ ਦੇਣ ਲਈ ਮਨਾ ਵੀ ਕਰ ਦਿਤਾ , ਓਹ ਮੁਗਲ ਫੌਜ਼ ਨਾਲ ਖਿਦਰਾਣੇ ਤਕ ਗਿਆ ਵੀ ਪਰ ਉਸਦੀ ਦਿਲੋਂ ਹਮਦਰਦੀ ਗੁਰੂ ਸਾਹਿਬ ਨਾਲ ਸੀ। ਉਸਨੇ ਗੁਰੂ ਸਾਹਿਬ ਨੂੰ ਨੇਕ ਸਲਾਹ ਦਿਤੀ। ਉਸਦੀ ਤੇ ਭਾਈ ਕੋਲ ਦੀ ਸਲਾਹ ਨਾਲ ਗੁਰੂ ਸਾਹਿਬ ਨੇ ਖਿਦਰਾਣੇ ਦੀ ਢਾਬ ਤੇ ਮੁਕਾਬਲਾ ਕਰਨਾ ਠੀਕ ਸਮਝਿਆ। ਸਿਰਫ ਇਥੇ ਹੀ ਪਾਣੀ ਸੀ ਤੇ ਅਗੇ ਕੋਹਾਂ ਦੂਰ ਦੂਰ ਤਕ ਖੁਲੀ ਓਜਾੜ ਤੇ ਜੰਗਲ ਸੀ ਤੇ ਇਸ ਤੇ ਗੁਰੂ ਸਾਹਿਬ ਦਾ ਕਬਜਾ ਸੀ।
ਗੁਰੂ ਸਾਹਿਬ ਸੁਨਿਆਰ, ਰਾਮਿਆਣੇ ਤੋਂ ਹੁੰਦੇ ਖਿਦਰਾਣੇ ਵਲ ਨੂੰ ਤੁਰ ਪਏ। ਅਜੇ ਓਹ ਰ੿ਮਿਆਣੇ ਤੇ ਖਿਦਰਾਣੇ ਦੇ ਵਿਚਕਾਰ ਹੀ ਸਨ ਕੀ ਮਾਝੇ ਦੇ ਸਿੰਘਾਂ ਦੇ ਜਥੇ ਜੋ ਪਿੰਡ ਦੇ ਚੋਧਰੀਆਂ ਤੇ ਮਸੰਦਾ ਨੇ ਭੇਜਿਆ ਸੀ ਨਾਲ ਮੇਲ ਹੋਇਆ। ਜਥੇ ਨੇ ਸ਼ਰਤ ਰਖੀ ਕੀ ਤੁਸੀਂ ਜੰਗ ਕਰਨੇ ਛਡ ਦਿਓ ਤੇ ਔਰੰਗਜ਼ੇਬ ਨਾਲ ਸੁਲਹ ਕਰ ਲਉ ਤਾਂ ਗੁਰੂ ਸਾਹਿਬ ਨੇ ਕਿਹਾ ਕੀ ਹੁਣ ਸੁਲਹ ਨਹੀ ਹੋ ਸਕਦੀ ਜਦ ਸਭ ਕੁਝ ਖਤਮ ਹੋ ਗਿਆ। ਉਸ ਵੇਲੇ ਤੁਸੀਂ ਕਿਥੇ ਸੀ ਜਦ ਗੁਰੂ ਅਰਜਨ ਦੇਵ ਜੀ ਸ਼ਹੀਦ , ਹੋਏ , ਗੁਰੂ ਤੇਗ ਬਹਾਦਰ ਜੀ ਨੂੰ ਸਹੀਦ ਕੀਤਾ ਗਿਆ। ਚਾਰ ਸਾਹਿਬਜਾਦੇ ਤੇ ਹਜ਼ਾਰਾਂ ਦੀ ਗਿਣਤੀ ਵਿਚ ਪਿਆਰੇ ਸਿਖ ਸ਼ਹੀਦ ਹੋਏ ਗਏ ਹਨ ? ਇਹ ਸੰਗਤਾਂ ਗੁਰੂ ਸਾਹਿਬ ਨੂੰ ਪਿਠ ਦੇਕੇ ਵਾਪਿਸ ਜਾ ਰਹੀਆਂ ਸਨ। ਇਥੇ ਹੀ ਝਬਾਲ ਦੀ ਮਾਈ ਭਾਗੋ ਤੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਓਹ 40 ਸਿਖ ਜੋ ਆਨੰਦਪੁਰ ਸਾਹਿਬ ਵਿਚ ਬੇਦਾਵਾ ਦੇ ਕੇ ਚਲੇ ਗਏ ਸੀ, ਮਾਫ਼ੀ ਮੰਗਣ ਲਈ ਵਾਪਿਸ ਆ ਰਹੇ ਸੀ। ਜਥਾ ਓਹ ਮਰਦੇ ਦਮ ਤਕ ਗੁਰੂ ਦਾ ਸਾਥ ਦੇਣ ਦਾ ਫੈਸਲਾ ਕਰ ਚੁਕੇ ਸੀ।
ਜਦ ਉਹਨਾ ਨੂੰ ਪਤਾ ਲਗਾ ਕਿ ਸੂਬਾ ਸਰਹੰਦ ਦੀਆ ਫੌਜਾਂ ਵਾਹੋ-ਦਾਹੀ ਪਿਛੇ ਆ ਰਹੀਆਂ ਹਨ ਤਾਂ ਉਨ੍ਹਾ ਨੇ ਸੂਬਾ ਸਰਹੰਦ ਨੂੰ ਰਾਹ ਵਿਚ ਰੋਕਣ ਦਾ ਫੈਸਲਾ ਕਰ ਲਿਆ ਤਾਕਿ ਓਹ ਗੁਰੂ ਸਾਹਿਬ ਤਕ ਨਾ ਪਹੁੰਚ ਸਕਣ। ਆਪਣੀਆਂ ਚਾਦਰਾਂ ਤੇ ਹੋਰ ਕਪੜੇ ਦਰਖਤਾਂ ਉਤੇ ਇਸ ਤਰਹ ਟੰਗ ਦਿਤੇ ਤਕਿ ਦੂਰੋਂ ਲਗੇ ਕੀ ਕੋਈ ਫੌਜ਼ ਤੰਬੂ ਤਾਣੇ ਡੇਰਾ ਲਗਾਕੇ ਬੈਠੀ ਹੈ। ਆਪ ਓਹ ਝਾੜੀਆਂ ਪਿਛੇ ਐਸੇ ਟਿਕਾਣਿਆ ਤੇ ਬੇਠ ਗਏ ਜਿਥੋਂ ਆਸਾਨੀ ਨਾਲ ਅਉਣ ਵਾਲੀ ਫੌਜ਼ ਤੇ ਹਮਲਾ ਕਰ ਸਕਣ। ਜਦੋਂ ਵਜ਼ੀਰ ਖਾਨ ਦੀ ਫੌਜ਼ ਮਾਰ ਹੇਠ ਪਹੁੰਚੀ ਤਾਂ ਸਿੰਘਾਂ ਨੇ ਗੋਲੀਆਂ ਤੇ ਤੀਰਾਂ ਨਾਲ ਸਵਾਗਤ ਕੀਤਾ। ਬੇਅੰਤ ਦੁਸ਼ਮਨਾ ਨੂੰ ਮੋਤ ਦੇ ਘਾਟ ਉਤਾਰ ਦਿਤਾ। ਦਸਮ ਪਿਤਾ ਨੇ ਵੀ ਟਿੱਬੀ ਤੋਂ ਤੀਰਾਂ ਦੀ ਝੜੀ ਲਾ ਦਿੱਤੀ। ਬਹੁਤ ਸਾਰੇ ਦੁਸ਼ਮਣ ਦੇ ਜਰਨੈਲ ਗੁਰੂ ਜੀ ਦੇ ਤੀਰਾਂ ਦੀ ਭੇਟ ਚੜ੍ਹਦੇ ਗਏ। ਬਹਾਦਰ ਸਿੰਘ ਤਲਵਾਰਾਂ ਲੈ ਕੇ ਮੁਗ਼ਲਾਂ ਉੱਤੇ ਟੁੱਟ ਪਏ।
ਜਦ ਤਕ ਸਿੰਘਾਂ ਕੋਲ ਦਾਰੂ ਸਿਕਾ ਰਿਹਾ ਵੇਰੀਆਂ ਨੂੰ ਢੁਕਣ ਨਹੀਂ ਦਿਤਾ ਜਦੋਂ ਖਤਮ ਹੋ ਗਿਆ ਤੇ ਓਹ 5-5 ਦੇ ਜਥਿਆਂ ਵਿਚ ਆਕੇ ਸ਼ੇਰਾਂ ਵਾਂਗ ਟੁਟ ਪਏ। ਗੁਰੂ ਸਾਹਿਬ ਨੇ ਜਦੋਂ ਮ੿ਝੇਲਾਂ ਨੂੰ ਇਸਤਰਾ ਲੜਦਿਆਂ ਦੇਖਿਆ ਤਾਂ ਮਦਤ ਲਈ ਫੌਜ਼ ਭੇਜ ਦਿਤੀ ਤੇ ਆਪ ਉਤੋਂ ਤੀਰ ਛਡਦੇ ਗਏ। ਮ੿ਝੇਲਾਂ ਦੇ ਹੋਸ੿ਲੇ ਵਧ ਗਏ ,ਓਹ ਇਸ ਦਲੇਰੀ ਨਾਲ ਲੜੇ ਕਿ ਦੁਸ਼੿ਮਨਾ ਦੀ ਹੋਸ਼ ਟਿਕਾਣੇ ਆ ਗਈ ਤੇ ਲੜਦੇ ਲੜਦੇ ਸਭ ਸ਼ਹੀਦ ਹੋ ਗਏ। ਇੰਜ ਖਿਦਰਾਣੇ ਦੀ ਧਰਤੀ ਤੇ ਇਸ ਯੁੱਧ ਵਿੱਚ ਗੁਰੂ ਸਾਹਿਬ ਨੂੰ ਇਹਨਾ 40 ਸਿੰਘਾ ਨੇ ਆਪਣੀ ਅਦੁੱਤੀ ਬਹਾਦਰੀ ਤੇ ਦਲੇਰੀ ਦਾ ਸਬੂਤ ਦਿੱਤਾ। ਲੜਦੇ ਲੜਦੇ ਤਕਰੀਬਨ ਸਾਰੇ ਸਿਖ ਸਹੀਦ ਹੋ ਗਏ।
ਕਈ ਮੀਲਾਂ ਦਾ ਸਫਰ ,ਓਤੋ ਸਿੰਘਾਂ ਨਾਲ ਜਾਨ ਤੋੜ ਮੁਕਾਬਲਾ, ਗਰਮੀ ਦੀ ਰੁਤ, ਵੈਰੀ ਤ੍ਰੇਹ ਨਾਲ ਹੋਉਕਣ ਲਗ ਪਏ। ਜਿਥੇ ਗੁਰੂ ਸਾਹਿਬ ਦਾ ਕਬਜਾ ਸੀ ਉਥੇ ਪਾਣੀ ਚਾਰੋਂ ਤਰਫੋਂ ਇਕਠਾ ਹੁੰਦਾ ਸੀ ਤੇ ਲੋਕਾਂ ਦੀਆਂ ਸਾਲ ਭਰ ਦੀਆਂ ਜਰੂਰਤਾਂ ਪੂਰੀਆਂ ਕਰਦਾ ਸੀ। ਚੋਧਰੀ ਕਪੂਰੇ ਜਿਸਦੀ ਹਮਦਰਦੀ ਗੁਰੂ ਸਾਹਿਬ ਨਾਲ ਸੀ ਪਰ ਆਇਆ ਓਹ ਵਜੀਰ ਖਾਨ ਦੀ ਫੌਜ਼ ਨਾਲ ਸੀ, ਉਸਨੇ ਦਸਿਆ ਕੀ ਅਗੇ 30 ਮੀਲ ਦੀ ਦੂਰੀ ਤਕ ਪਾਣੀ ਨਹੀ ਹੈ ਹਾਂ ਪਿਛੇ 10 ਮੀਲ ਦੀ ਦੂਰੀ ਤੇ ਪਾਣੀ ਮਿਲ ਜਾਏਗਾ। ਹੋਰ ਲੜਨ ਦੀ ਹਿੰਮਤ ਉਨਾਂ ਵਿਚ ਨਹੀਂ ਸੀ ਸੋ ਪਿਛੇ ਪਰਤਣਾ ਹੀ ਠੀਕ ਸਮਝਿਆ। ਗੁਰੂ ਸਾਹਿਬ ਦੀ ਜਿਤ ਹੋਈ .1 ਅਕਾਲ ਪੁਰਖ ਦੀ ਜਿਤ ਹੋਈ। ਗੁਰੂ ਸਾਹਿਬ ਢਾਬ ਤੋ ਥਲੇ ਆਏ। ਅਕਾਲ ਪੁਰਖ ਦਾ ਧੰਨਵਾਦ ਕੀਤਾ 1ਸ਼ਹੀਦ ਸਿੰਘਾਂ ਨੂੰ ਮੇਰਾ ਪੰਜ ਹਜ਼ਾਰੀ , ਮੇਰਾ ਦਸ ਹਜ਼ਾਰੀ ਕਹਿਕੇ ਨਿਵਾਜਿਆ। ਇਕ ਇਕ ਨੂੰ ਆਪਣੀ ਗੋਦੀ ਵਿਚ ਲਿਆ, ਮੂੰਹ ਸਾਫ਼ ਕੀਤਾ ,ਅਸੀਸਾਂ ਦਿਤੀਆ। ਅਖੀਰ ਮਹਾਂ ਸਿੰਘ ਕੋਲ ਆਏ। ਉਸਦਾ ਸਵਾਸ ਚਲ ਰਿਹਾ ਸੀ, ਮੂੰਹ ਵਿਚ ਪਾਣੀ ਪਾਇਆ। ਜਦ ਉਸਨੂੰ ਥੋੜੀ ਹੋਸ਼ ਆਈ , ਗੁਰੂ ਸਾਹਿਬ ਨੇ ਉਸਦਾ ਅੰਤਿਮ ਸਮਾਂ ਜਾਣ ਕੇ ਕਿਹਾ ”ਕੁਝ ਮੰਗ ਲੈ ” ਮੇਰਾ ਸਿਰ ਤੁਹਾਡੀ ਗੋਦੀ ਵਿਚ ਹੈ ਇਸਤੋਂ ਵਧ ਮੈਨੂੰ ਕੀ ਚਾਹੀਦਾ ਹੈ ? ਉਸਦੇ ਅੰਖਾਂ ਵਿਚ ਅਥਰੂ ਸਨ। ਗੁਰ ਸਾਹਿਬ ਨੇ ਫਿਰ ਕਿਹਾ ਸਿਖਾ ਕੁਝ ਮੰਗ ਲੈ ਤਾਂ ਮਹਾਂ ਸਿੰਘ ਨੇ ਕਿਹਾ ਜੇ ਤੁਸੀਂ ਤਰੁਠੇ ਹੋ ਤਾਂ ਜੇਹੜਾ ਬੇਦਾਵਾ ਅਸੀਂ ਦੇਕੇ ਆਏ ਸੀ ਉਸ ਨੂੰ ਫਾੜ ਦਿਉ । ਗੁਰੂ ਸਾਹਿਬ ਨੇ ਝਟ ਕਮਰਕਸੇ ਵਿਚੋਂ ਬੇਦਾਵਾ ਕਢਿਆ ਤੇ ਫਾੜ ਦਿਤਾ ਤੇ ਕਹਿਣ ਲਗੇ ,” ਬੇਦਾਵਾ ਤਾ ਤੁਸਾਂ ਨੇ ਦਿਤਾ ਸੀ ਅਸਾਂ ਨੇ ਤਾ ਕਦੀ ਤੁਹਾਨੂੰ ਆਪਣੇ ਆਪ ਤੋਂ ਅੱਲਗ ਨਹੀ ਕੀਤਾ । ਭਾਈ ਮਹਾਂ ਸਿੰਘ ਨੇ ਗੁਰੂ ਸਾਹਿਬ ਦੀ ਨਿੱਘੀ ਗੋਦ ਵਿੱਚ ਸਵਾਸ ਤਿਆਗ ਦਿੱਤੇ।ਗੁਰੂ ਸਾਹਿਬ ਨੇ ਭਾਈ ਮਹਾਂ ਸਿੰਘ ਦੀ ਸਹਿਕਦੀ ਖਾਹਿਸ਼ ਨੂੰ ਜਿੰਦਗੀ ਦਿਤੀ1 ਫਿਰ ਓਹ ਮਾਈ ਭਾਗੋ ਕੋਲ ਗਏ ਜੋ ਬੁਰੀ ਤਰਹ ਜਖਮੀ ਹੋ ਚੁਕੀ ਸੀ ਪਰ ਜਿੰਦਾ ਸੀ। ਗੁਰੂ ਸਾਹਿਬ ਨੇ ਆਪਣੀ ਨਿਗਰਾਨੀ ਹੇਠ ਉਸਦਾ ਇੱਲਾਜ਼ ਕਰਵਾਇਆ। ਉਸਦੇ ਪਤੀ ਤੇ ਦੋਨੋ ਭਰਾ ਇਸ ਜੰਗ ਵਿਚ ਸ਼ਹੀਦ ਹੋ ਚੁਕੇ ਸਨ। ਓਹ ਵਾਪਿਸ ਨਹੀ ਗਈ ਤੇ ਅਮ੍ਰਿਤ ਛਕਕੇ ਕੇ ਆਖਰੀ ਸਾਹ ਤਕ ਗੁਰੂ ਘਰ ਦੀ ਸੇਵਾ ਕਰਦੀ ਰਹੀ। ਸ਼ਹੀਦਾਂ ਦਾ ਸਸਕਾਰ ਕਰਕੇ ਇਹਨਾ ਨੂੰ ਮੁਕਤੀ ਦਾ ਆਸ਼ੀਰਵਾਦ ਦਿਤਾ।
ਸਹੀਦਾਂ ਦੀਆਂ ਲਾਸ਼ਾਂ ਨੂੰ ਸੰਭਾਲਿਆ। ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਕਰਵਾ ਗੁਰੂ ਸਾਹਿਬ ਨੇ ‘ਖ਼ਾਲਸਾ ਮੇਰੋ ਰੂਪ ਹੈ ਖਾਸ’ ਦੇ ਸਿਧਾਂਤ ਨੂੰ ਅਮਲੀ ਰੂਪ ਦਿੰਦਿਆਂ ਢਾਬ ਨੂੰ ਮੁਕਤੀ ਦਾ ਸਰ (ਸਰੋਵਰ) ਹੋਣ ਦਾ ਵਰਦਾਨ ਦਿੱਤਾ। ਅੱਜ ਇਹ ਸਥਾਨ ਸੰਸਾਰ ‘ਚ ‘ਮੁਕਤਸਰ’ ਦੇ ਨਾਮ ਨਾਲ ਪ੍ਰਸਿੱਧ ਹੈ। ਮੁਕਤਸਰ ਦਾ ਇਤਿਹਾਸ ਅੱਜ ਵੀ ਸਾਨੂੰ ਚਾਲੀ ਮੁਕਤਿਆਂ ਦੀ ਦੇਸ਼ ਤੇ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦ੍ਰਿੜ੍ਹ ਕਰਾਉਂਦਾ ਹੈ।
ਇਸ ਜਗਹ ਦਾ ਨਾਂ ਗੁਰੂ ਸਾਹਿਬ ਨੇ ਆਪ ਮੁਕਤਸਰ ਰਖ਼ਿਆ।
ਮੁਕਤੇ ਮੇਰੇ ਪ੍ਰਾਨ ,ਜੋ ਕਰਨ ਸੋ ਪ੍ਰਵਾਨ ॥
ਯਾ ਤੇ ਨਾਮ ਮੁਕਤਿਸਰ ਹੋਆ ॥
ਜੋ ਮਜਹਿ ਤਿਨ ਹੀ ਅਘ ਖੋਆ ॥
ਆਸ ਮਹਿਮਾ ਸ੍ਰੀ ਮੁਖ ਤੇ ਕਹੀ ॥
ਸੋ ਅਬ ਪ੍ਰਗਟ ਜਗਤ ਮੈ ਸਹੀ ॥
ਇਸ ਜੰਗ ਤੋ ਬਾਦ ਇਹ ਜਗਹ ਸਿਖ ਇਤਿਹਾਸ ਵਿਚ ਇਕ ਇਤਿਹਾਸਿਕ ਤੇ ਅਧਿਆਤਮਿਕ ਜਗਹ ਦੀ ਤੋਰ ਤੇ ਜਿਥੇ 40 ਮੁਕਤਿਆਂ ਦੇ ਸਿਖੀ ਸਿਦਕ ਦਾ ਅਥਾਹ ਸੋਮਾ ਹੈ, ਹਮੇਸ਼ਾ ਲਈ ਅਮਰ ਹੋ ਗਈ
ਇਸ ਬਾਰੇ ਇਕ ਸ਼ਾਇਰ ਨੇ ਲਿਖਿਆ ਹੈ
ਸ਼ਹੀਦੋਂ ਕੀ ਕਤਲਗਾਹ ਸਿ
ਕ૪ਾ ਬੇਹਤਰ ਹੈ ਕਾਅਬਾ।
ਸ਼ਹੀਦੋਂ ਕੀ ਖਾਕ ਪੈ
ਤੋ ਖੁਦਾ ਭੀ ਕੁਰਬਾਨ ਹੋਤਾ ਹੈ ॥