ਬੀ.ਬੀ.ਐੱਸ. ਗਰੁੱਪ ਵਲੋਂ ਸੂਬੇ ਦੇ ਨਿਵੋਦਿਆ ਵਿਦਿਆਲਿਆਂ ਦੇ ਬੱਚਿਆਂ ਨੂੰ ਮੁਫ਼ਤ ਆਈਲੈਟਸ ਕਰਵਾਉਣ ਦਾ ਐਲਾਨ

 

ਬੀ.ਬੀ.ਐੱਸ. ਗਰੁੱਪ ਵਲੋਂ ਸੂਬੇ ਦੇ ਨਿਵੋਦਿਆ ਵਿਦਿਆਲਿਆਂ ਦੇ ਬੱਚਿਆਂ ਨੂੰ ਮੁਫ਼ਤ ਆਈਲੈਟਸ ਕਰਵਾਉਣ ਦਾ ਐਲਾਨ

 

ਸਕੂਲ ਨੂੰ ਵਾਟਰ ਕੂਲਰ ਭੇਂਟ ਸੈਨੇਟਾਈਜਰ ਮਸ਼ੀਨ ਦੇਣ ਦਾ ਐਲਾਨ,  ਮਲੂਕਾ ‘ਚ ਬਣੇਗਾ ਮੁਫਤ ਇਲਾਜ ਵਾਲਾ ਵੱਡਾ ਹਸਪਤਾਲ-ਮਾਨ

 

ਭਗਤਾ ਭਾਈਕਾ, (ਵੀਰਪਾਲ ਭਗਤਾ): ਮਾਲਵਾ ਖੇਤਰ ਦੀ ਨਾਮਵਰ ਵਿਦਿਅਕ ਸੰਸਥਾਂ ਬੀ.ਬੀ.ਐੱਸ ਆਈਲੈਟਸ ਗਰੁੱਪ ਭਗਤਾ ਭਾਈ ਦੇ ਵਾਇਸ ਚੇਅਰਮੈਨ ਅਤੇ ਉਮੀਦ ਵੈਲਫੇਅਰ ਸੁਸਾਇਟੀ ਭਗਤਾ ਭਾਈਕਾ ਦੇ ਪ੍ਰਧਾਨ ਯਾਦਵਿੰਦਰ ਸਿੰਘ ਮਾਨ ਨੇ ਜਵਾਹਰ ਨਵਦਿਆ ਵਿਦਿਆਲਿਆ ਤਿਉਣਾ ਪੁਜਾਰੀਆਂ ਵਿਖੇ ਹੋਏ ਇਕ ਸਾਦੇ ਸਮਾਗਮ ਨੂੰ ਸੰਬੋਧਣ ਕਰਦੇ ਐਲਾਨ ਕੀਤਾ ਕਿ ਉਨ੍ਹਾ ਦੇ ਪੰਜਾਬ ਦੀਆਂ ਵੱਖ-ਵੱਖ ਸ਼ਹਿਰਾਂ ਵਿਚ ਚੱਲ ਰਹੇ ਸਾਰੇ ਬੀ.ਬੀ.ਐੱਸ. ਆਈਲੈਟਸ ਸੈਂਟਰਾ ਵਿਚ ਕੇਂਦਰ ਸਰਕਾਰ ਦੇ ਪੰਜਾਬ ਭਰ ‘ਚ ਚੱਲ ਰਹੇ ਸਾਰੇ ਜਵਾਹਰ ਨਵੋਦਿਆਂ ਵਿਦਿਆਲਿਆਂ ਦੇ ਵਿਦਿਆਰਥੀਆਂ ਨੂੰ ਬਿਲਕੁੱਲ  ਮੁਫਤ ਆਈਲੈਟਸ ਕਰਵਾਈ ਜਾਵੇਗੀ। ਇਸ ਐਲਾਨ ਨਾਲ ਨਵੋਦਿਆ ਦੇ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਦੋੜ ਗਈ।

ਇਸ ਤੋਂ  ਪਹਿਲਾ ਉਨ੍ਹਾ ਨੇ ਜਵਾਹਰ ਨਿਵੋਦਿਆ ਦੇ ਵਿਦਿਆਰਥੀਆਂ ਲਈ ਇਕ ਵੱਡਾ ਵਾਟਰ ਕੂਲਰ ਭੇਂਟ ਕਰਦੇ ਜਲਦੀ ਇਕ ਵੱਡੀ ਸੈਨੇਟਾਈਜਰ ਮਸ਼ੀਨ ਦਾਨ ਵਜੋਂ ਭੇਂਟ ਕਰਨ ਦਾ ਐਲਾਨ ਕੀਤਾ। ਇਸ ਮੌਕੇ ਹੋਏ ਸਾਦੇ ਸਮਾਗਮ ਨੂੰ ਸੰਬੋਧਣ ਕਰਦਿਆ ਨੌਜਵਾਨ ਸਮਾਜ ਸੇਵੀ ਆਗੂ ਯਾਦਵਿੰਦਰ ਸਿੰਘ ਮਾਨ ਨੇ ਨਵੋਦਿਆ ਵਿਦਿਆਲਿਆਂ ਸਟਾਫ ਦੇ ਯਤਨਾਂ ਦੀ ਸਲਾਘਾ ਕਰਦੇ  ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਉਚੇਰੀ ਵਿਦਿਆ ਦੀ ਪ੍ਰਾਪਤੀ ਕਰਕੇ ਚੰਗੇ ਆਹੁਦੇ ਹਾਸਿਲ ਕਰਨ ਦੇ ਨਾਲ ਨਾਲ ਚੰਗੇ ਇਨਸਾਨ ਵੀ ਬਣਨ। ਮਾਨ ਨੇ ਕਿਹਾ ਕਿ ਉਨ੍ਹਾ ਦੀਆਂ ਸੰਸਥਾਵਾਂ ਭਵਿੱਖ ਵਿਚ ਜਵਾਹਰ ਨਵੋਦਿਆ ਵਿਦਿਆਲਿਆ ਦੇ ਵਿਦਿਆਰਥੀਆਂ ਦੀ ਹਰ ਸੰਭਵ ਮੱਦਦ ਕਰਦੇ ਰਹਿਣਗੇ। ਇਸੇ ਦੌਰਾਨ ਉਨ੍ਹਾ ਨੇ ਦੱਸਿਆ ਕਿ ਮਾਲਵਾ ਖੇਤਰ ਦੇ ਨਾਮਵਰ ਡੇਰਾ ਸ੍ਰੀ ਰਾਮ ਟਿੱਲਾ ਮਲੂਕਾ ਵਲੋਂ ਆਉਂਦੇ ਸਮੇਂ ‘ਚ ਪਿੰਡ ਮਲੂਕਾ ਵਿਖੇ ਬਿੱਲਕੁੱਲ ਮੁਫਤ ਇਲਾਜ ਦਾ ਇਕ ਵੱਡਾ ਹਸਪਤਾਲ ਖੋਲ੍ਹਿਆ ਜਾਵੇਗਾ। ਜਿਸ ਵਿਚ ਹਰ ਤਰ੍ਹਾ ਦੀਆਂ ਬਿਮਾਰੀਆਂ ਦਾ ਮੁਫਤ ਇਲਾਜ ਹੋਵੇਗਾ। ਉਨ੍ਹਾ ਦਾਅਵਾ ਕੀਤਾ ਕਿ ਇਹ ਹਸਪਤਾਲ ਗਰੀਬ ਅਤੇ ਲੋੜਵੰਦ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ। ਇਸ ਸਮੇਂ ਸਮਾਜ ਸੇਵੀ ਨੌਜਵਾਨ ਯਾਦਵਿੰਦਰ ਸਿੰਘ ਮਾਨ ਦਾ ਸਕੂਲ ਵਲੋਂ ਵਿਸੇਸ ਤੌਰ ‘ਤੇ ਸਨਮਾਨ ਕੀਤਾ ਗਿਆ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਸੁਨੀਤਾ ਦੇਵੀ ਨੇ ਬੀ ਬੀ ਐੱਸ ਗਰੁੱਪ ਵਲੋਂ ਨਵੋਦਿਆ ਵਿਦਿਆਲਿਆ ਦੇ ਵਿਦਿਆਰਥੀਆਂ ਨੂੰ ਮੁਫਤ ਆਈਲੈਟਸ ਕਰਵਾਉਣ ਦੇ ਅਹਿਮ ਫੈਸਲੇ ਦੀ ਸਲਾਘਾ ਕਰਦੇ ਦੱਸਿਆ ਕਿ ਉਕਤ ਵਿਦਿਆਲਿਆ ‘ਚ ਜਿਲ੍ਹੇ ਭਰ ਚੋਂ ਸਿਰਫ ਹੁਸ਼ਿਆਰ ਵਿਦਿਆਰਥੀਆਂ ਦੀ ਚੋਣ ਕੀਤੀ ਜਾਦੀ ਹੈ। ਉਨ੍ਹਾ ਕਿਹਾ ਕਿ ਵਿਦਿਆਲਿਆਂ ਦਾ ਮਿਹਨਤੀ ਸਟਾਫ ਸਕੂਲ ਦੇ ਵਿਦਿਆਰਥੀਆਂ ਨਾਲ ਆਪਣੇ ਬੱਚਿਆਂ ਵਾਂਗ ਪਿਆਰ ਕਰਦਾ ਹੈ, ਜਿਸ ਕਰਕੇ ਹਰ ਵਿਦਿਆਰਥੀ ਆਪਣੇ ਆਧਿਆਪਕ ਨਾਲ ਬਿਨ੍ਹਾ ਕਿਸੇ ਝਿਜਕ ਸਿੱਧੀ ਗੱਲਬਾਤ ਕਰਦਾ ਹੈ।

ਇਸ ਸਮੇਂ ਸਕੂਲ ਦੇ ਵਾਇਸ ਪ੍ਰਿੰਸੀਪਲ ਸ੍ਰੀਮਤੀ ਸਰਧਾ ਸੱਚਦੇਵਾ, ਅਧਿਆਪਕ ਚੰਦਰ ਸਰੂਪ, ਰਾਜਿੰਦਰ ਸਿੰਘ ਡੀਪੀ, ਅਦਿੱਤੀ ਸਿੰਗਲਾ, ਜਨਕ ਰਾਜ ਕਾਲੀਆਂ, ਵਿਕਾਸ ਸੱਚਦੇਵਾ, ਪੂਜਾ ਰਾਵਲ, ਰਾਜਵੀਰ ਕੌਰ, ਰੀਤੂ ਜੱਸਲ, ਵੀਰਪਾਲ ਭਗਤਾ ਪ੍ਰਧਾਨ ਪ੍ਰੈਸ ਕਲੱਬ ਭਗਤਾ, ਸੁਖਚੈਨ ਸਿੰਘ ਕਲਿਆਣ, ਪਰਵੀਨ ਸਿੰਘ ਸਿਰੀਏਵਾਲਾ ਆਦਿ ਹਾਜਰ ਸਨ।