ਪਿੰਡ ਨੱਥੋਵਾਲ ਵਿਖੇ ਸਾਬਕਾ ਕਬੱਡੀ ਖਿਡਾਰੀਆਂ ਦਾ ਸਨਮਾਨ

ਪਿੰਡ ਨੱਥੋਵਾਲ ਵਿਖੇ ਸਾਬਕਾ ਕਬੱਡੀ ਖਿਡਾਰੀਆਂ ਦਾ ਸਨਮਾਨ

ਲੁਧਿਆਣਾ, (ਰਛਪਾਲ ਸਿੰਘ ਗਿੱਲ): ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦਾ ਪਿੰਡ ਨੱਥੋਵਾਲ ਜੋ ਕਿ ਆਮ ਕਰਕੇ ਫੌਜੀਆਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ, ਵਿਖੇ ਐਨ.ਆਰ.ਆਈਜ਼. ਦੇ ਸਹਿਯੋਗ ਨਾਲ ਟੂਰਨਾਮੈਂਟ ਦੌਰਾਨ ਪਿੰਡ ਦੇ ਉੱਚ ਕੋਟੀ ਦੇ ਸਾਬਕਾ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨਤ ਕੀਤੇ ਗਏ ਕਬੱਡੀ ਖਿਡਾਰੀਆਂ ਵਿੱਚ ਮੁਕੰਦ ਸਿੰਘ ਬੁੱਟਰ, ਗੁਰਦੀਪ ਸਿੰਘ ਸਿੱਧੂ, ਕ੍ਰਿਪਾਲ ਸਿੰਘ ਰਾਜਾ, ਤੇਜ਼ ਪਾਲ ਸਿੰਘ ਬੁੱਟਰ, ਗੁਰਜੀਤ ਸਿੰਘ ਬੁੱਟਰ ਨੂੰ ਵਿਅਕਤੀਗਤ ਤੌਰ ‘ਤੇ 51-51 ਹਜ਼ਾਰ ਰੁਪਏ ਭੇਂਟ ਕੀਤੇ ਗਏ ਤਾਂ ਕਿ ਉਨ੍ਹਾਂ ਤੋਂ ਨਵੇਂ ਉਭਰ ਰਹੇ ਖਿਡਾਰੀ ਅਤੇ ਬੱਚੇ ਖੇਡਾਂ ਦੀ ਪ੍ਰੇਰਣਾ ਗ੍ਰਹਿਣ ਕਰ ਸਕਣ।