ਬਹਾਦਰ ਬੀਬੀ ਸ਼ਰਨ ਕੌਰ

ਬਹਾਦਰ ਬੀਬੀ ਸ਼ਰਨ ਕੌਰ

ਬੀਬੀ ਸ਼ਰਨ ਕੌਰ ਦਾ ਜਨਮ ਜਮਦੌਰ ਤੌਂ 25 ਕੁ ਮੀਲ ਉੱਤਰ ਪੱਛਮ ਵੱਲ ਪਿੰਡ ਮਹਨੀਆ ਵਿੱਚ ਪੰਡਤ ਕਰਮ ਚੰਦ ਦੇ ਘਰ ਹੋਈਆ । ਉਸ ਦੇ ਜਵਾਨ ਹੋਣ’ ਤੇ ਉਸ ਦੀ ਮੰਗਣੀ ਪੰਡਤ ਵੀਰ ਭਾਨ ਦੇ ਪੁੱਤਰ ਭੀਮ ਸੈਨ ਨਾਲ ਕਰ ਦਿੱਤੀ ਗਈ। ਜਦੋਂ ਇਸ ਦਾ ਵਿਆਹ ਹੋਈਆ ਤਾਂ ਪਿੰਡ ਮਿਚਨੀ ਦਾ ਪਠਾਨ ਇਸ ਦਾ ਡੋਲਾ ਖੋਹ ਕੇ ਲੈ ਗਿਆ । ਉਸ ਪਾਸੋਂ ਸ੿ ਹਰੀ ਸਿੰਘ ਨਲਵਾ ਨੇ ਇਸ ਨੂੰ ਛੁਡਾ ਲਿਆਦਾਂ । ਉਪਰੋਕਤ ਘਟਨਾ ਵਾਪਰਨ ਤੋਂ ਬਾਅਦ ਸ਼ਰਨੀ ਅਤੇ ਉਸ ਦਾ ਪਤੀ ਭੀਮ ਸੈਨ ਅੰਮਿਤ ਛਕ ਕੇ ਸਿੰਘ ਸਜ ਗਏ ਸਨ । ਅੰਮਿ૬ ਛਕਣ ਤੋਂ ਬਾਅਦ ਸ਼ਰਨੀ ਦਾ ਨਾਮ ਸ਼ਰਨ ਕੌਰ ਅਤੇ ਭੀਮ ਸੈਨ ਬਲੀ ਸਿੰਘ ਹੋ ਚੁੱਕਾ ਸੀ।
ਬੀਬੀ ਸ਼ਰਨ ਕੌਰ ਅਤੇ ਸ੿.ਬਲੀ ਸਿੰਘ ਦੀ ਮਾਦਰੀ ਜਬਾਨ ਪਸ਼ਤੋ ਸੀ । ਉਹ ਘਾਟੀ ਼ਖੈਬਰ ਦੇ ਵਸਨੀਕ ਹੌਣ ਕਰਕੇ, ਇਸ ਇਲਾਕੇ ਦੇ ਭੇਤੀ ਸਨ । ਇਸ ਲਈ ਹਰੀ ਸਿੰਘ ਨਲਵਾ ਨੇ ਉਹਨਾਂ ਨੂੰ ਖਾਲਸਾ ਫੌਜ ਦੇ ਜਾਸੂਸੀ ਵਿਭਾਗ ਵਿੱਚ ਭਰਤੀ ਕਰ ਲਿਆ । ਖਾਲਸਾ ਫੌਜ ਵਿੱਚ ਭਰਤੀ ਹੋ ਕੇ ਇਸ ਜੋੜੀ ਨੇ ਬਹੁਤ ਬਹਾਦਰੀਆ ਕੀਤੀਆਂ । ਦੁਸ਼ਮਣ ਦੀਆ ਕਈ ਲੁਕਵੀਆਂ ਥਾਵਾਂ ਤੇ ਸ਼ਕਤੀਆ ਦੀ ਸੂਹ ਕੱਢਕੇ ਦੱਸੀ, ਜੋ ਸੋਲਾ ਆਨੇ ਸਹੀ ਨਿਕਲਦੀ ਸੀ । ਬੀਬੀ ਸ਼ਰਨ ਕੌਰ ਨੇ ਪਠਾਣ ਅਕਬਰ ਖਾਂ ਜੋ ਖਾਲਸੇ ਨਾਲ ਲੜਾਈ ਲੜਨ ਦੀ ਤਿਆਰੀ ਕਰ ਰਿਹਾ ਸੀ ਉਸ ਨੂੰ ਉਤਮਜ਼ਈ ਕਿਲੇ ਵਿੱਚ ਕਤਲ ਕਰ ਦਿੱਤਾ ਸੀ ।
ਜਮਦੌਰ ਦਾ ਕਿਲਾ ਬਣਨ ਤੇ ਕਾਬਲ ਵਿੱਚ ਹਫੜਾ ਦਫੜੀ ਮੱਚ ਗਈ ਕਿਉਂਕਿ ਪਠਾਣਾਂ ਨੂੰ ਸਪਤਸਿੰਧੂ ਵਿੱਚ ਦਾਖਲ ਹੋਣ ਦਾ ਰਾਹ ਸਦਾ ਲਈ ਬੰਦ ਦਿੱਸਿਆ । ਪਿਸ਼ਾਵਰ ਦੀ ਖਾਲਸਾ ਫੌਜ਼ ਕੰਵਰ ਨੌਨਿਹਾਲ ਸਿੰਘ ਦੀ ਸ਼ਾਦੀ ਤੇ ਲਾਹੌਰ ਪਹੁੰਚੀ ਹੋਈ ਸੀ । ਸ੿.ਹਰੀ ਸਿੰਘ ਨਲੂਆ ਬਾਲਾ ਹਿਸਾਰ ਦੇ ਕਿਲੇ ਵਿੱਚ ਬੀਮਾਰ ਪਏ ਸਨ । ਡੋਗਰਿਆਂ ਨੇ ਪਿਸ਼ਾਵਰ ਵਿੱਚ ਫੌਜ਼ ਦੀ ਘਾਟ ਅਤੇ ਹਰੀ ਸਿੰਘ ਨਲੂਆ ਦੇ ਬੀਮਾਰ ਹੋਣ ਦੀ ਖਬਰ ਕਾਬਲ ਭੇਜੀ । ਇਸ ਮੌਕੇ ਨੂੰ ਠੀਕ ਸਮਝ ਕੇ ਅਮੀਰ ਦੋਸਤ ਮੁਹੰਮਦ ਖਾਂ ਨੇ ਜਮਦੌਰ ਦੇ ਕਿਲੇ ਤੇ ਚੜਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ।
ਦੋਸਤ ਮੁਹੰਮਦ ਖਾਂ ਨੇ ਆਪਣੇ ਪੰਜ ਪੁੱਤਰਾਂ ਸਮੇਤ ਨਾਇਬੁਲ ਸਲਤਨਤ ਮਿਰਜ਼ਾ ਸਮੀ ਖਾਂ ਦੇ ਅਧੀਨ 30,000 ਫੌਜ਼ 15 ਅਪ੿ੈਲ 1837 ਈ. ਨੂੰ ਕਾਬਲ ਤੋਂ ਜਮਦੌਰ ਨੂੰ ਭੇਜੀ । 27 ਅਪ੿ੈਲ 1837 ਈ. ਨੂੰ ਇਹ ਲਸ਼ਕਰ ਦੱਰਾ ਖੈਬਰ ਵਿੱਚੋ ਲੰਘ ਕੇ ਜਮਦੌਰ ਕੌਲ ਜਾ ਉਤਰਿਆ, ਅਤੇ 28 ਅਪ੿ੈਲ 1837 ਈ. ਨੂੰ ਜਮਦੌਰ ਦੇ ਕਿਲੇ ਉਪਰ ਟੁੱਟ ਪਿਆ । ਉਸ ਵੇਲੇ ਜਮਦੌਰ ( ਫਤਹਿਗੜ੍ਹ ) ਦੇ ਕਿਲੇ ਵਿੱਚ ਸ੿. ਮਹਾਂ ਸਿੰਘ ਮੀਰ ਕੋਟੀਆ ਦੀ ਕਮਾਂਡ ਹੇਠ ਸਿਰਫ 800 ਫੌਜੀ ਜਵਾਨ ਸਨ । ਪਠਾਣ ਬੜੇ ਜੋਸ਼ ਨਾਲ ਅੱਗੇ ਵੱਧੇ ਪਰ ਕਿਲੇ ਅੰਦਰ ਵਾਲੇ ਸਿੰਘਾਂ ਨੇ ਬੰਦੂਕਾਂ ਦੀਆ ਗੋਲੀਆ ਦੇ ਨਿਸ਼ਾਨੇ ਬਣਾ ਬਣਾ ਕੇ ਪਠਾਣਾਂ ਦੀਆਂ ਲੋਥਾਂ ਦੇ ਮੈਦਾਨ ਵਿੱਚ ਸੱਥਰ ਵਿਛਾ ਦਿੱਤੇ ਅਤੇ ਕਿਲੇ ਦੇ ਨੇੜੇ ਢੁਕਣ ਤੱਕ ਨਾ ਦਿੱਤਾ।
ਸਮੀਂ ਖਾਂ ਨੇ ਅਗਲੇ ਦਿਨ 29 ਅਪ੿ੈਲ ਨੂੰ ਕਿਲੇ ਤੇ ਵੱਡੀਆਂ ਤੋਪਾਂ ਨਾਲ ਹੱਲਾ ਬੋਲ ਦਿਤਾ । ਸਾਰਾ ਦਿਨ ਪਠਾਣ ਕਿਲੇ ਕੋਲ ਪਹੁੰਚ ਨਾ ਸਕੇ । ਸ਼ਾਮ ਪੈਣ ਤੇ ਕਿਲੇ ਦੀ ਪੱਛਮੀ ਬਾਹੀ ਵਿੱਚ ਪਾੜ ਪੈ ਗਈ। ਕੁੱਝ ਸਿੰਘਾਂ ਨੇ ਰਾਤ ਭਰ ਵਿੱਚ ਹੀ ਉਸ ਪਾੜ ਨੂੰ ਮਿੱਟੀ ਦੀ ਬੋਰੀਆ ਨਾਲ ਭਰ ਕੇ ਪੂਰਾ ਕਰ ਦਿਤਾ । ਦੂਜਾ ਕੰਮ ਸ੿.ਹਰੀ ਸਿੰਘ ਨਲੂਆ ਨੂੰ ਸਨੇਹਾ ਪਹੁੰਚਾਣ ਦਾ ਸੀ । ਇਹ ਕੰਂਮ ਬੀਬੀ ਸ਼ਰਨ ਕੌਰ ਨੇ ਆਪਣੇ ਜਿੰਮੇ ਲਿਆ। ਉਹ ਪਠਾਣੀ ਭੇਸ ਵਿੱਚ ਘੋੜੇ ਤੇ ਸਵਾਰ ਹੋ ਕੇ ਕਿਲੇ ਵਿੱਚੋ ਨਿਡਰ ਬਾਹਰ ਨਿਕਲ ਗਈ । ਘੋੜਾ ਹਵਾ ਨਾਲ ਗੱਲਾ ਕਰਦਾ ਹੋਈਆ ਕਿਲੇ ਬਾਲਾ ਹਿਸਾਰ ਵਿੱਚ ਪਹੁੰਚ ਗਿਆ । ਉਸ ਨੇ ਹਰੀ ਸਿੰਘ ਨੂੰ ਜਮਦੌਰ ( ਫਤਹਿਗੜ੍ਹ ) ਉੱਪਰ ਕਾਬਲ ਦੇ ਹਾਕਮ ਮੁਹੰਮਦ ਵਲੋਂ ਹਮਲੇ ਦੀ ਖਬਰ ਦਸੀ ਅਤੇ ਮਹਾਂ ਸਿੰਘ ਵਲੋ ਭੇਜੀ ਚਿੱਠੀ ਦਿੱਤੀ ।
ਸ੿ . ਹਰੀ ਸਿੰਘ ਨਲੂਆ ਨੇ ਬੀਬੀ ਸ਼ਰਨ ਕੌਰ ਨੂੰ ਕਿਹਾ ਤੂੰ ਹੁਣੇ ਮੁੜ ਜਾ ਅਤੇ ਸ੿. ਮਹਾ ਸਿੰਘ ਨੂੰ ਦੱਸ ਦੇਵੀਂ ਕਿ ਹਰੀ ਸਿੰਘ ਆ ਰਿਹਾ ਹੈ । ਉਹ ਸ੿. ਹਰੀ ਸਿੰਘ ਨਲੂਆ ਦਾ ਆਦੇਸ਼ ਪਾ ਕੇ ਘੌੜੇ ਉੱਪਰ ਸਵਾਰ ਹੋ ਕੇ ਬਾਲਾ ਹਿਸਾਰ ਕਿਲੇ ਵਿੱਚੌਂ ਜਮਦੌਰ ( ਫਤਹਿਗੜ) ਵੱਕ ਚੱਲ ਪਈ । ਸਾਰੀ ਪਿਸ਼ਾਵਰ ਘਾਟੀ ਵਿੱਚ ਇਹ ਰੌਲਾ ਸੀ ਕਿ ਇੱਕ ਸਿੱਖ ਇਸਤਰੀ ਪਠਾਣਾਂ ਇਸਤਰੀਆਂ ਦਾ ਭੇਸ ਧਾਰ ਕੇ ਸਿੱਖ ਰਾਜ ਦੀ ਜਾਸੂਸੀ ਦਾ ਕੰਮ ਕਰਦੀ ਹੈ। ਉਹਨਾਂ ਨੂੰ ਇਹ ਪੱਕਾ ਭਰੋਸਾ ਸੀ ਕਿ ਬਾਲਾ ਹਿਸਾਰ ਦੇ ਕਿਲੇ ਤੇ ਜਮਦੌਰ (ਫਤਹਿਗੜ) ਦੇ ਵਿਚਾਲੇ ਜਾਸੂਸ ਇਧਰ ਉਧਰ ਦੌੜਨਗੇ । ਇਸ ਲਈ ਦੁਸ਼ਮਣ ਸ਼ਰਨ ਕੌਰ ਦਾ ਪਿਛਾ ਕਰ ਰਹੇ ਸੀ । ਜਾਂਦੀ ਵਾਰ ਤਾਂ ਸ਼ਰਨ ਕੌਰ ਹੱਥ ਨਾ ਆਈ , ਪਰ ਮੁੜਦੀ ਨੂੰ ਦੁਸ਼ਮਣਾਂ ਨੇ ਘੇਰ ਲਿਆ।
ਬੀਬੀ ਸ਼ਰਨ ਕੌਰ ਦਾ ਘੌੜਾ ਹਵਾ ਵਰਗੇ ਤੇਜ਼ ਵੇਗ ਵਿੱਚ ਦੋੜਿਆ ਜਾਂਦਾ ਸੀ ,ਅਜੇ ਉਹ ਪੰਜ ਛੇ ਮੀਲ ਪੰਧ ਹੀ ਨਿਕਲੀ ਸੀ ਕਿ ਗੋਲੀ ਚੱਲਣ ਦੀ ਆਵਾਜ਼ ਆਈ। ਇੱਕ ਗੋਲੀ ਉਸ ਦੇ ਘੋੜੇ ਨੂੰ ਲੱਗੀ ਤੇ ਉਹ ਭੱਜਾ ਜਾਂਦਾ ਡਿੱਗ ਪਿਆ । ਏਨੇ ਨੂੰ ਦੁਸ਼ਮਣਾਂ ਦੇ ਚਾਰ ਜਵਾਨਾਂ ਪਠਾਣ ਦਿਲਾਵਰ ਖਾਂ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਨੱਪ ਲਿਆ। ਬੀਬੀ ਸ਼ਰਨ ਕੌਰ ਕਿਸੇ ਤਰਾਂ ਇਹਨਾਂ ਪਠਾਣਾਂ ਤੋਂ ਛੁੱਟ ਕੇ ਜਮਦੌਰ (ਫਤਹਿਗੜ) ਪਹੁੰਚਣ ਵਿੱਚ ਕਾਮਯਾਬ ਹੋ ਗਈ। ਜਮਦੌਰ ਦੀ ਲੜਾਈ ਜਾਸੂਸਾਂ ਦੇ ਆਸਰੇ ਸ਼ੁਰੂ ਕਿੱਤੀ ਸੀ । ਇਸ ਲੜਾਈ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਪਠਾਣ ਮਾਰੇ ਜਾ ਚੁੱਕੇ ਸਨ।
30 ਅਪ੿ੈਲ 1837 ਈ. ਨੂੰ ਸਿੱਖ ਜਰਨੈਲ ਸ੿. ਹਰੀ ਸਿੰਘ ਨਲੂਆ ਸ਼ਹੀਦੀ ਪਾ ਚੁੱਕਾ ਸੀ । ਸ੿. ਹਰੀ ਸਿੰਘ ਨਲਵਾ ਨੇ ਇਸ ਲੜਾਈ ਦੇ ਸੰਬੰਦ ਵਿੱਚ ਫੋਜੀ ਸਹਾਇਤਾ ਲਈ ਇਕ ਚਿੱਠੀ ਲਾਹੋਰ ਭੇਜੀ ਸੀ, ਜਿਸ ਦਾ ਅਜੇ ਕੋਈ ਜਵਾਬ ਨਹੀ ਆਇਆ ਸੀ । ਉਹ ਚਿੱਠੀ ਡੋਗਰਾ ਧਿਆਨ ਸਿੰਘ ਨੇ ਮਹਾਰਾਜੇ ਤੱਕ ਪਹੁੰਚਾਈ ਹੀ ਨਹੀ ਸੀ । ਕਿਉਂਕੀ ਉਹ ਜਲਦੀ ਤੋ ਜਲਦੀ ਨਲੂਵੇ ਦਾ ਅੰਤ ਚਾਹੁੰਦਾ ਸੀ , ਸੌ ਡੋਗਰਾ ਧਿਆਨ ਸਿੰਘ ਦੀ ਕੁਟਲ ਨੀਤੀ ਦੇ ਕਾਰਨ ਲਾਹੌਰੋਂ ਕੋਈ ਫੋਜੀ ਸਹਾਇਤਾ ਨਾ ਪੁੱਜੀ । ਇਸ ਲਈ ਸ੿. ਮਹਾ ਸਿੰਘ ਨੇ ਇਸ ਜੰਗ ਦੀ ਮਹਾਰਾਜੇ ਨੂੰ ਇਤਲਾਹ ਦੇਣ ਲਈ ਬੀਬੀ ਸ਼ਰਨ ਕੌਰ ਅਤੇ ਉਸ ਦੇ ਪਤੀ ਭੀਮ ਬਲੀ ਸਿੰਘ ਨੂੰ ਲਾਹੌਰ ਭੇਜਿਆ । ਬੀਬੀ ਸ਼ਰਨ ਕੌਰ ਤੇ ਸ੿. ਭੀਮ ਬਲੀ ਸਿੰਘ ਉਠਣੀ ਤੇ ਸਵਾਰ ਹੋ ਕੇ ਕਿਲਾ ਜਮਦੌਰ ਵਿੱਚੌ ਬਾਹਰ ਨਿਕਲੇ। ਉਹਨਾਂ ਨੇ ਲਾਹੌਰ ਪਹੁੰਚ ਕੇ ਸ੿. ਮਹਾ ਸਿੰਘ ਦੀ ਚਿੱਠੀ ਅਤੇ ਸ੿. ਹਰੀ ਸਿੰਘ ਨਲੂਆ ਦੀ ਸ਼ਹੀਦੀ ਦੀ ਖ਼ਬਰ ਮਹਾਰਾਜੇ ਨੂੰ ਦਿੱਤੀ। ਮਹਾਰਾਜਾ ਬੀਬੀ ਸ਼ਰਨ ਕੌਰ ਅਤੇ ਉਸ ਦੇ ਪਤੀ ਨੂੰ ਦੀਵਾਨਖਾਨੇ ਵਿੱਚ ਬਿਠਾ ਕੇ ਫੌਜਾਂ ਲੈ ਕੇ ਜਮਦੌਰ (ਫਤਹਿਗੜ) ਵੱਲ ਨੂੰ ਚੱਲ ਪਿਆ। ਡੋਗਰਾ ਧਿਆਨ ਸਿੰਘ ਨੇ ਬੀਬੀ ਸ਼ਰਨ ਕੌਰ ਅਤੇ ਉਸ ਦੇ ਪਤੀ ਨੂੰ ਸਰਦਾਰਾਂ ਨਾਲ ਸ਼ਿਕਾਰ ਖੇਡਣ ਭੇਜ ਕੇ ,ਉਸ ਦੀ ਇਜ਼ਤ ਨੂੰ ਹੱਥ ਪਾਇਆ, ਪਰ ਉਹ ਆਪਣੇ ਇਸ ਇਰਾਦੇ ਵਿੱਚ ਕਾਮਯਾਬ ਨਾ ਹੋ ਸਕਿਆ । ਦੁਸ਼ਮਣ ਨੂੰ ਖਾਲਸਾ ਰਾਜ ਦੀਆਂ ਸਰਹੱਦਾਂ ਤੌਂ ਦੂਰ ਕਰਕੇ ਮਹਾਰਾਜਾਂ ਵਾਪਸ ਲਾਹੌਰ ਆਇਆ ਅਤੇ ਇੱਕ ਆਲੀਸ਼ਾਨ ਰਦਬਾਰ ਬੁਲਾਇਆ।
ਇਸ ਦਰਬਾਰ ਵਿੱਚ ਜਮਦੌਰ ਦੀ ਲੜਾਈ ‘ਚ ਬਹਾਦਰੀਆਂ ਕਰਨ ਵਾਲਿਆਂ ਨੂੰ ਇਨਾਮ ਤੇ ਜਾਗੀਰਾਂ ਵੰਡੀਆ ਗਈਆਂ । ਮਹਾਰਾਜੇ ਨੇ ਇਸ ਤੋਂ ਬਾਅਦ ਬੀਬੀ ਸ਼ਰਨ ਕੌਰ ਅਤੇ ਉਸ ਦੇ ਪਤੀ ਭੀਮ ਬਲੀ ਸਿੰਘ ਨੂੰ ਆਪਣੇ ਪਾਸ ਸੱਦਿਆ ਅਤੇ ਫੁਰਮਾਇਆ ਕਿ ਇਸ ਬਹਾਦਰ ਬੀਬੀ ਸ਼ਰਨ ਕੋਰ ਨੇ ਖਾਲਸਾ ਰਾਜ ਦੀ ਸੇਵਾ ਕੀਤੀ ਹੈ , ਇਹ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖੀ ਜਾਵੇਗੀ । ਦੇਸ਼ ਪੰਜਾਬ ਦੀ ਹਰ ਇਸਤਰੀ ਨੂੰ ਬੀਬੀ ਸ਼ਰਨ ਕੌਰ ਵਾਂਗ ਬਹਾਦਰ ਤੇ ਚੰਗੇਗੀ ਸੂਝ ਵਾਲੀ ਬਣਨਾ ਚਾਹੀਦਾ ਹੈ । ਇਹਨਾਂ ਬਹਾਦਰੀਆ ਅਤੇ ਕੁਰਬਾਨੀਆਂ ਬਦਲੇ , ਖਾਲਸਾ ਰਾਜ ਵਲੋਂ ਦੋਹਾਂ ਜੀਆਂ ਨੂੰ ਚਾਰ ਚਾਰ ਹਜ਼ਾਰ ਰੁਪਏ ਸਾਲਾਨਾ ਜਾਗੀਰ ਦਿੱਤੀ ਜਾਂਦੀ ਹੇ ਅਤੇ ਗੁਪਤ ਤੇ ਪੜਤਾਲੀਏ ਮਹਿਕਮੇ ਵਿੱਚ ਅਫਸਰਾਂ ਦੀ ਪਦਵੀ ਉੱਪਰ ਨਿਯੁਕਤ ਕੀਤਾ ਜਾਂਦਾ ਹੈ