ਇੰਡੋ-ਕੈਨੇਡੀਅਨ ਯੂਥ ਕਲੱਬ ਐਬਟਸਫੋਰਡ ਵੱਲੋਂ ਸੱਭਿਆਚਾਰ ਮੇਲਾ 17 ਜੁਲਾਈ ਐਤਵਾਰ ਨੂੰ ਨਾਮਵਰ ਗਾਇਕ ਜੋੜੀਆਂ ਕਰਨਗੀਆਂ ਮਨੋਰੰਜਨ

ਇੰਡੋ-ਕੈਨੇਡੀਅਨ ਯੂਥ ਕਲੱਬ ਐਬਟਸਫੋਰਡ ਵੱਲੋਂ ਸੱਭਿਆਚਾਰ ਮੇਲਾ 17 ਜੁਲਾਈ ਐਤਵਾਰ ਨੂੰ
ਨਾਮਵਰ ਗਾਇਕ ਜੋੜੀਆਂ ਕਰਨਗੀਆਂ ਮਨੋਰੰਜਨ

ਵੈਨਕੂਵਰ, ( ਬਰਾੜ-ਭਗਤਾ ਭਾਈ ਕਾ): ਜਿਉਂ ਹੀ ਕਰੋਨਾ ਵਾਇਰਸ ਤੋਂ ਲੋਕਾਂ ਨੇ ਮੁਕਤੀ ਮਹਿਸੂਸ ਕੀਤੀ ਹੈ ਤਿਉਂ ਹੀ ਸਮੂਹ ਭਾਈਚਾਰਿਆਂ ਨੂੰ ਆਪਣੇ ਰੀਤੀ ਰਿਵਾਜ ਅਤੇ ਮੇਲੇ ਮਨਾਉਣ ਦਾ ਫਿਰ ਤੋਂ ਦੁਬਾਰਾ ਪਹਿਲਾਂ ਵਾਂਗ ਮੌਕਾ ਮਿਲਿਆ ਹੈ। ਸਿਹਤ ਵਿਭਾਗ ਵੱਲੋਂ ਕੈਨੇਡਾ ‘ਚ ਵੀ ਇਕੱਤਰਤਾਵਾਂ ਅਤੇ ਮੇਲਿਆਂ ਕਰਵਾਉਣ ‘ਤੇ ਪਾਬੰਦੀ ਲੱਗੀ ਰਹੀ ਕਰਕੇ ਲੋਕਾਂ ਨੂੰ ਆਪਣੇ ਦਿਨ ਤਿਉਹਾਰ ਮਨਾਉਣ ਲਈ ਸਮਾਂ ਨਾ ਮਿਲਿਆ।
ਹੁਣ ਪਹਿਲਾਂ ਵਾਂਗ ਮਹੌਲ ਬਣਨ ਨਾਲ ਪੰਜਾਬੀ ਭਾਈਚਾਰੇ ਵੱਲੋਂ ਆਪਣੇ ਪੁਰਖਿਆਂ ਅਤੇ ਆਪਣੀ ਕੌਮ ਦੇ ਸ਼ਹੀਦਾਂ ਦੀ ਯਾਦ ‘ਚ ਸੱਭਿਆਚਾਰ ਮੇਲੇ ਕਰਵਾਉਣ ਦਾ ਮੌਕਾ ਮਿਲਿਆ ਹੈ।
ਇਸੇ ਤਰਾਂ ਹੀ ਐਬਟਸਫੋਰਡ ਦੇ ਇੰਡੋ-ਕੈਨੇਡੀਅਨ ਯੂਥ ਕਲੱਬ ਵੱਲੋਂ 17 ਜੁਲਾਈ ਦਿਨ ਐਤਵਾਰ ਨੂੰ ਕਰੋਨਾ ਵਾਇਰਸ ਤੋਂ ਬਾਅਦ ਪਹਿਲਾ ਮੁੜ ਤੋਂ ਸੱਭਿਆਚਾਰ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਐਬਟਸਫੋਰਡ ਦੇ ਰੋਟਰੀ ਸਟੇਡੀਅਮ ਵਿਖੇ 17 ਜੁਲਾਈ ਦਿਨ ਐਤਵਾਰ ਨੂੰ 12 ਵਜੇ ਸ਼ੁਰੂ ਹੋ ਕੇ ਸ਼ਾਮ ਦੇ 8 ਵਜੇ ਤੱਕ ਚੱਲੇਗਾ।
ਇਸ ਮੇਲੇ ਵਿੱਚ ਪੰਜਾਬੀ ਗਾਇਕ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ ਅਤੇ ਪੰਜਾਬੀ ਗਾਇਕ ਜੋੜੀਆਂ ਲੋਕਾਂ ਦਾ ਮਨੋਰੰਜਨ ਕਰਨਗੀਆਂ। ਮੇਲੇ ਵਿੱਚ ਬੱਚਿਆਂ ਲਈ ਰਾਈਡਾਂ ਦਾ ਵੀ ਪ੍ਰਬੰਧ ਹੋਵੇਗਾ। ਇਸ ਮੇਲੇ ਵਿੱਚ ਐਂਟਰੀ ਮੁਫ਼ਤ ਹੋਵੇਗੀ। ਇਸ ਇੰਡੋ-ਕੈਨੇਡੀਅਨ ਯੂਥ ਕਲੱਬ ਦੇ ਮੁੱਖ ਪ੍ਰਬੰਧਕ ਜੋਧਾ ਸਿੱਧੂ ਸਮੇਤ ਬਾਕੀ ਮੈਂਬਰਾਨ ਹਰਵਿੰਦਰ ਤੂਰ, ਸੁੱਖਾ ਸ਼ੇਰਪੁਰ, ਨਿਰਵੈਰ ਪੱਡਾ, ਸਤਨਾਮ ਸਿੰਘ ਗਿੱਲ, ਜਗਜੀਤ ਬਾਸੀ, ਬਿੰਦਰ ਧਾਲੀਵਾਲ, ਜੀਤਾ ਢਿੱਲੋਂ, ਸੁੱਖੀ ਬੈਂਸ, ਮਨੀ ਪੰਘੂੜਾ, ਭੋਲਾ ਮੋਹਾਲੀ, ਰਮਨਦੀਪ ਝੱਜ, ਸੁਖਵਿੰਦਰ ਗਿੱਲ, ਸੋਨੀ ਢੁੱਡੀਕੇ, ਜਸਕਰਨ ਧਾਲੀਵਾਲ, ਗੁਰਦੀਪ ਕਮਾਲਪੁਰਾ, ਜੱਸੀ ਪੱਖੋਵਾਲ, ਮਨਦੀਪ ਮਰ੍ਹਾੜ, ਸੰਦੀਪ ਚਕਰ, ਸਤਵੀਰ, ਯਾਦਵਿੰਦਰ ਚਕਰ, ਨਵਪ੍ਰੀਤ ਸ਼ੇਰਗਿੱਲ, ਸੀਰਾ ਸ਼ੇਰਪੁਰ, ਗੈਰੀ ਮੁੱਦਕੀ, ਜੀਵਨ ਗਿੱਲ, ਲੱਖੀ ਲਸੋਈ, ਗੁਰਪ੍ਰੀਤ ਚਾਹਲ, ਸਮਰਪਾਲ ਬਰਾੜ, ਹਰਜੀਤ ਟੱਲੇਵਾਲ, ਜਸਵਿੰਦਰ ਦੁਸਾਂਝ, ਦਲਜੀਤ ਸੰਧੂ, ਜੋਨੀ, ਟੋਨੀ ਨਿੱਝਰ, ਹਰਜਿੰਦਰ ਢਿੱਲੋਂ, ਜੱਸੀ ਗਿੱਲ, ਕਰਨ ਏ ਸੀ ਸੀ ਜਿਊਲਰ ਅਤੇ ਬਾਬਾ ਸੰਧੂਰਾ ਸਿਉਂ ਵੱਲੋਂ ਸਮੂਹ ਭਾਈਚਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਇਸ ਮੇਲੇ ‘ਚ ਸ਼ਾਮਲ ਹੋ ਕੇ ਆਪਣੇ ਵਿਰਸੇ ਨੂੰ ਮਨਾਉਣ ਲਈ ਹਾਜ਼ਰੀ ਭਰਨ।