ਸੈਨੇਚ ਦੇ ਬੈਂਕ ਆਫ਼ ਮਾਂਟਰੀਅਲ ‘ਚ ਡਕੈਤੀ ਦੀ ਵਾਰਦਾਤ ਨਾਕਾਮ

ਸੈਨੇਚ ਦੇ ਬੈਂਕ ਆਫ਼ ਮਾਂਟਰੀਅਲ ‘ਚ ਡਕੈਤੀ ਦੀ ਵਾਰਦਾਤ ਨਾਕਾਮ

2 ਬੰਦੂਕਧਾਰੀਆਂ ਦੀ ਮੌਤ, 6 ਪੁਲਿਸ ਅਫ਼ਸਸਰ ਜ਼ਖਮੀ

ਸਰੀ, (ਪਰਮਜੀਤ ਸਿੰਘ): ਬੀ.ਸੀ. ਦੀ ਰਾਜਧਾਨੀ ਵਿਕਟੋਰੀਆ ‘ਚ ਪੈਂਦੇ ਸ਼ਹਿਰ ਸੈਨੇਚ ‘ਚ ਬੈਂਕ ਆਫ ਮਾਂਟਰੀਅਲ ਵਿਖੇ ਬੀਤੇ ਦਿਨੀਂ ਡਕੈਤੀ ਦੀ ਵਾਰਦਾਤ ਵਾਪਰੀ। ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਲੁਟੇਰਿਆਂ ‘ਚ ਗੋਲੀਬਾਰੀ ਹੋਈ ਅਤੇ ਇਸ ਦੌਰਾਨ ਪੁਲਿਸ ਨੇ ਇੱਕ ਬੈਂਕ ਵਿੱਚ ਗੋਲੀਬਾਰੀ ਵਿੱਚ ਦੋ ਬੰਦੂਕਧਾਰੀਆਂ ਨੂੰ ਮਾਰ ਦਿੱਤਾ ਅਤੇ ਗੋਲੀਬਾਰੀ ‘ਚ 6 ਪੁਲਸ ਕਰਮਚਾਰੀ ਵੀ ਜ਼ਖਮੀ ਹੋਏ ਹਨ। ਪੁਲਿਸ ਨੂੰ ਉਥੇ ਵਿਸਫੋਟਕ ਸਮੱਗਰੀ ਮਿਲਣ ਤੋਂ ਬਾਅਦ ਨੇੜਲੇ ਘਰਾਂ ਨੂੰ ਖਾਲੀ ਕਰਵਾਇਆ।
ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਬੈਂਕ ਆਫ ਮਾਂਟਰੀਅਲ ਸਾਨਿਚ ਤੋਂ ਕੁਝ ਦੂਰੀ ‘ਤੇ ਹੀ ਅਮਰੀਕੀ ਰਾਜ ਵਾਸ਼ਿੰਗਟਨ ਦੀ ਸਰਹੱਦ ਵੀ ਹੈ। ਐਮਰਜੈਂਸੀ ਰਿਸਪਾਂਸ ਟੀਮ ਸਵੇਰੇ 11 ਵਜੇ ਇੱਥੇ ਪਹੁੰਚੀ ਸੀ। ਬ੍ਰਿਟਿਸ਼ ਕੋਲੰਬੀਆ ਦੀ ਸੈਨੇਚ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਘਟਨਾ ਸਮੇਂ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਮੌਜੂਦ ਸੀ।
ਪੁਲਿਸ ਨੇ ਦੱਸਿਆ ਕਿ ਨੇੜੇ ਹੀ ਸ਼ੱਕੀ ਬੰਦੂਕਧਾਰੀਆਂ ਦੀ ਇੱਕ ਗੱਡੀ ਵੀ ਖੜੀ ਸੀ। ਇਸ ਗੱਡੀ ਵਿੱਚ ਵਿਸਫੋਟਕ ਸਮੱਗਰੀ ਹੋਣ ਦਾ ਸ਼ੱਕ ਸੀ ਜਿਸ ਕਰਕੇ ਪੁਲਸ ਨੇ ਘਟਨਾ ਸਥਾਨ ਦੇ ਆਲੇ-ਦੁਆਲੇ ਦੇ ਮਕਾਨਾਂ ਅਤੇ ਵਪਾਰਕ ਅਦਾਰਿਆਂ ਨੂੰ ਖਾਲੀ ਕਰਵਾ ਲਿਆ ਸੀ। ਬਾਅਦ ‘ਚ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੇ ਪਾਸਿਓਂ ਬੈਂਕ ਦੇ ਕੋਲ ਸੰਭਾਵਿਤ ਬੰਬ ??ਹੋਣ ਦੀ ਸੂਚਨਾ ਦੇ ਮੱਦੇਨਜ਼ਰ ਆਲੇ-ਦੁਆਲੇ ਦੀਆਂ ਸੜਕਾਂ ਨੂੰ ਲੰਮਾ ਸਮਾਂ ਬੰਦ ਰੱਖਿਆ ਗਿਆ।
ਸੈਨੇਚ ਪੁਲਿਸ ਦੇ ਮੁਖੀ ਡੀਨ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਰੇ ਸ਼ੱਕੀ ਬੰਦੂਕਧਾਰੀ ਭਾਰੀ ਹਥਿਆਰਾਂ ਨਾਲ ਲੈਸ ਸਨ। ਨਾਲ ਹੀ, ਕੁਝ ਮੁਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੇ ਕਵਚ ਵੀ ਪਹਿਨੇ ਹੋਏ ਸਨ। ਪੁਲਿਸ ਕੋਲ ਇਨ੍ਹਾਂ ਬੰਦੂਕਧਾਰੀਆਂ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਸੀ। ਇਸ ਦੇ ਨਾਲ ਹੀ ਘਟਨਾ ‘ਚ ਜ਼ਖਮੀ ਹੋਏ 6 ਪੁਲਸ ਕਰਮਚਾਰੀਆਂ ਨੂੰ ਨੇੜੇ ਦੇ ਹਸਪਤਾਲ ‘ਚ ਲਿਜਾਇਆ ਗਿਆ। ਉੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਕੁਝ ਜ਼ਖਮੀ ਅਧਿਕਾਰੀਆਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਲਈ ਕੁਝ ਗੰਭੀਰ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਅਜੇ ਜਾਰੀ ਹੈ।