Copyright © 2019 - ਪੰਜਾਬੀ ਹੇਰਿਟੇਜ
ਆਰ.ਐੱਸ.ਐੱਸ ਨਾਲ ਜੁੜੇ ਲੋਕ ਹਿੰਦੂ ਨਹੀਂ ਹੋ ਸਕਦੇ : ਸ਼ੰਕਰਾਚਾਰਿਆ ਸਰਸਵਤੀ

ਆਰ.ਐੱਸ.ਐੱਸ ਨਾਲ ਜੁੜੇ ਲੋਕ ਹਿੰਦੂ ਨਹੀਂ ਹੋ ਸਕਦੇ : ਸ਼ੰਕਰਾਚਾਰਿਆ ਸਰਸਵਤੀ

ਨਵੀਂ ਦਿੱਲੀ: ਹਿੰਦੂ ਧਰਮ ਗੁਰੂ ਸ਼ੰਕਰਾਚਾਰਿਆ ਸਵਾਮੀ ਸਵਰੂਪਾਨੰਦ ਸਰਸਵਤੀ ਨੇ ਆਰ.ਐੱਸ.ਐੱਸ ‘ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਆਰ.ਐੱਸ.ਐੱਸ ਅਤੇ ਇਸ ਨਾਲ ਸਬੰਧਿਤ ਲੋਕ ਵੇਦਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਤੇ ਜੋ ਵੇਦਾਂ ਵਿੱਚ ਵਿਸ਼ਵਾਸ ਨਹੀਂ ਕਰਦਾ, ਉਹ ਹਿੰਦੂ ਨਹੀਂ ਹੋ ਸਕਦਾ। ਟੀਵੀ-9 ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਹਨਾਂ ਕਿਹਾ ਕਿ ਸੰਘ ਦਾ ਇੱਕ ਗੰਥ ਹੈ ਵਿਚਾਰ ਨਵਨੀਤ, ਜੋ ਗੋਵਲਕਰ ਦੁਆਰਾ ਲਿਖਿਆ ਗਿਆ ਹੈ। ਇਸ ਵਿੱਚ ਉਸਨੇ ਦੱਸਿਆ ਹੈ, ”ਹਿੰਦੂਆਂ ਦੀ ਏਕਤਾ ਦਾ ਅਧਾਰ ਵੇਦ ਨਹੀਂ ਹੋ ਸਕਦੇ। ਇਸ ਲਈ ਵੇਦ ਨੂੰ ਜੇ ਹਿੰਦੂਆਂ ਦੀ ਏਕਤਾ ਦਾ ਅਧਾਰ ਮੰਨਿਆ ਜਾਵੇਗਾ ਤਾਂ ਜੈਨ ਅਤੇ ਬੁੱਧ ਹਿੰਦੂ ਧਰਮ ਤੋਂ ਟੁੱਟ ਜਾਣਗੇ, ਜੋ ਕਿ ਹਿੰਦੂ ਹਨ।”