Copyright © 2019 - ਪੰਜਾਬੀ ਹੇਰਿਟੇਜ
ਫਿਲੀਪੀਨਜ਼ ਅਤੇ ਕੈਨੇਡਾ ‘ਚ ਵਿਵਾਦ ਵਧਿਆ, ਕੈਨੇਡਾ ਤੋਂ ਰਾਜਦੂਤ ਨੂੰ ਬੁਲਾਇਆ ਵਾਪਸ

ਫਿਲੀਪੀਨਜ਼ ਅਤੇ ਕੈਨੇਡਾ ‘ਚ ਵਿਵਾਦ ਵਧਿਆ, ਕੈਨੇਡਾ ਤੋਂ ਰਾਜਦੂਤ ਨੂੰ ਬੁਲਾਇਆ ਵਾਪਸ

ਮਨੀਲਾ : ਦੁਨੀਆ ਨੇ ਕਈ ਦੇਸ਼ਾਂ ‘ਚ ਨੌਕਝੋਕ ਚੱਲਦੀ ਹੀ ਰਹਿੰਦੀ ਹੈ ਪਰ ਕੈਨੇਡਾ ਅਤੇ ਫਿਲੀਪੀਨਜ਼ ‘ਚ ਇੱਕ ਅਜਿਹੀ ਹੀ ਲੜਾਈઠਚੱਲ ਰਹੀ ਹੈ ਜੋ ਨਾ ਕਿਸੇ ਵਪਾਰ ਨੂੰ ਲੈ ਕੇ ਹੈ ਅਤੇ ਨਾ ਕੀ ਕਿਸੇ ਜ਼ਮੀਨ ਦੇ ਹਿੱਸੇ ਜਾਂ ਪਾਣੀ ਆਦਿ ਨੂੰ ਲੈ ਕੇ। ਇਸ ਲੜ੍ਹਾਈ ਦੀ ਵਜ੍ਹਾ ਹੈ ਕੂੜਾ ਕਰਕਟ। ਹੁਣ ਇਸ ਲੜਾਈ ਨੇ ਹੋਰ ਵਿਸ਼ਾਲ ਰੂਪ ਲੈ ਲਿਆ ਹੈ ਕਿਉਂਕਿ ਫਿਲੀਪੀਨਜ਼ ਨੇ ਕੈਨੇਡਾ ਤੋਂ ਆਪਣਾ ਰਾਜਦੂਤ ਵੀ ਵਾਪਸ ਸੱਦ ਲਿਆ ਹੈ। ਫਿਲੀਪੀਨਜ਼ ਨੇ ਇਹ ਵੀ ਕਿਹਾ ਕਿ ਹੁਣ ਰਾਜਦੂਤ ਤੱਦ ਹੀ ਜਾਣਗੇ ਜਦੋਂ ਕੂੜੇ ਦਾ ਮਾਮਲਾ ਸੁਲਝਾ ਲਿਆ ਜਾਵੇਗਾ । ਦਰਅਸਲ ਕੈਨੇਡਾ ਨੇ 2013 ਤੋਂ 2014 ਦਰਮਿਆਨ ਫਿਲੀਪੀਨਜ਼ ਵਿੱਚ ਹਜ਼ਾਰਾਂ ਟਨ ਕੂੜਾ ਭੇਜਿਆ ਸੀ।
ਕੈਨੇਡਾ ਦੁਆਰਾ ਇਸਨੂੰ ਰੀਸਾਇਕਲ ਕੀਤੇ ਜਾਣ ਲਾਇਕ ਦੱਸਿਆ ਗਿਆ ਸੀ ਲੇਕਿਨ ਫਿਲੀਪੀਨਜ਼ ਨੇ ਅਜਿਹਾ ਨਹੀਂ ਮੰਨਿਆ। ਫਿਲੀਪੀਨਜ਼ ਦਾ ਇਲਜ਼ਾਮ ਹੈ ਕਿ ਕੈਨੇਡਾ ਵਲੋਂ ਭੇਜਿਆ ਗਿਆ ਕੂੜਾ ਜ਼ਹਰੀਲਾ ਸੀ। ਫਿਲੀਪੀਨਜ਼ ਹੁਣ ਲਗਾਤਾਰ ਕੈਨੇਡਾ ‘ਤੇ ਇਸ ਨੂੰ ਵਾਪਸ ਲਿਜਾਣ ਲਈ ਜ਼ੋਰ ਪਾ ਰਿਹਾ ਹੈ। ਬੀਤੇ ਦਿਨੀਂ ਫਿਲੀਪੀਨਜ਼ ਨੇ ਕੈਨੇਡਾ ਤੋਂ ਆਪਣੇ ਰਾਜਦੂਤ ਨੂੰ ਵੀ ਵਾਪਸ ਬੁਲਾਉਣ ਦੀ ਪੁਸ਼ਟੀ ਕੀਤੀ।
ਫਿਲੀਪੀਨਜ਼ ਦੇ ਵਿਦੇਸ਼ੀ ਮਾਮਲਿਆਂ ਦੇ ਸਕੱਤਰ ਟੇਡੀ ਲੋਕਸੀਨ ਜੂਨਿਅਰ ਨੇ ਟਵੀਟ ਕਰ ਕਿਹਾ , ‘ਸਾਡੇ ਰਾਜਦੂਤ ਨੂੰ ਕੈਨੇਡਾ ਤੋਂ ਵਾਪਸ ਬੁਲਾਉਣ ਲਈ ਪੱਤਰ ਭੇਜਿਆ ਗਿਆ ਹੈ। ‘ ਉਨ੍ਹਾਂ ਇਹ ਵੀ ਟਵੀਟ ਕੀਤਾ ਕਿ , ‘ਕੈਨੇਡਾ ਨੂੰ ਦਿੱਤੀ ਗਈ ਸਮਾਂ ਸੀਮਾ ਖਤਮ ਹੋ ਚੁੱਕੀ ਹੈ। ਅਸੀਂ ਕੈਨੇਡਾ ‘ਚ ਸਿਆਸਤੀ ਹਾਜ਼ਰੀ ਘੱਟ ਰੱਖਾਂਗੇ, ਜਦੋਂ ਤੱਕ ਕਿ ਉਹ ਇਸ ਮਾਮਲੇ ਦਾ ਠੀਕ ਤਰੀਕੇ ਨਾਲ ਹੱਲ ਨਹੀਂ ਲੈਂਦਾ।’ ਬੀਬੀਸੀ ਦੀ ਰਿਪੋਰਟ ਦੇ ਮੁਤਾਬਕ , ਕੈਨੇਡਾ 2014 ਵਿੱਚ 15 ਮਈ ਤੱਕ ਦੀ ਸਮੇ ਸੀਮਾਂ ਤੈਅ ਕੀਤੀ ਸੀ, ਤਾਂਕਿ ਉਹ ਕੂੜਾ ਹਟਾ ਸਕੇ । ਬੀਤੇ ਮਹੀਨੇ ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡਰਿਗੋ ਦੁਤੇਰਤੇ ਨੇ ਕਿਹਾ ਸੀ ਕਿ ਉਹ ‘ਖੁਦ ਸਮੁੰਦਰੀ ਯਾਤਰਾ ਕਰਕੇ ਕੈਨੇਡਾ ਜਾਣਗੇ ਅਤੇ ਕੈਨੇਡਾ ਦਾ ਕੂੜਾ ਕੈਨੇਡਾ ‘ਚ ਡੰਪ ਕਰ ਦੇਣਗੇ ।’