Copyright & copy; 2019 ਪੰਜਾਬ ਟਾਈਮਜ਼, All Right Reserved
ਬੀ. ਸੀ. ਦੀ ਨਾਗਰਿਕ ਸੇਵਾਵਾਂ ਸਬੰਧੀ ਮੰਤਰੀ ਜਿੰਨੀ ਸਿਮਜ਼ ਇਕ ਵਾਰ ਫੇਰ ਵਿਵਾਦਾਂ ‘ਚ

ਬੀ. ਸੀ. ਦੀ ਨਾਗਰਿਕ ਸੇਵਾਵਾਂ ਸਬੰਧੀ ਮੰਤਰੀ ਜਿੰਨੀ ਸਿਮਜ਼ ਇਕ ਵਾਰ ਫੇਰ ਵਿਵਾਦਾਂ ‘ਚ

ਮੰਤਰੀ ਜਿੰਨੀ ਸਿਮਜ਼ ਵਲੋਂ ਸਾਬਕਾ ਮੁਲਾਜ਼ਮ ਵਲੋਂ ਲਗਾਏ ਦੋਸ਼ਾਂ ਤੋਂ ਇਨਕਾਰ

ਸਰੀ, (ਸੁਖਵਿੰਦਰ ਸਿੰਘ ਚੋਹਲਾ/ਪਰਮਜੀਤ ਸਿੰਘ): ਬੀ. ਸੀ. ਦੀ ਨਾਗਰਿਕ ਸੇਵਾਵਾਂ ਸਬੰਧੀ ਮੰਤਰੀ ਜਿਨੀ ਸਿਮਜ਼ ਇਕ ਵਾਰ ਫੇਰ ਵਿਵਾਦਾਂ’ਚ ਘਿਰ ਗਏ ਹਨ ਪਿਛਲੇ ਦਿਨੀ ਬੀ. ਸੀ. ਦੀ ਨਾਗਰਿਕ ਸੇਵਾਵਾਂ ਸਬੰਧੀ ਮੰਤਰੀ ਅਤੇ ਸਰੀ ਤੋਂ ਪੰਜਾਬਣ ਵਿਧਾਇਕਾ ਜਿਨੀ ਸਿਮਜ਼ ਦੇ ਦਫਤਰ ਤੋਂ ਹਟਾਈ ਗਈ ਇੱਕ ਮੁਲਾਜ਼ਮ ਕੇਟ ਗਿਲੀਜ਼ ਨੇ ਸਿਮਜ਼ ਦੇ ਦਫਤਰ ‘ਚ ਹੋ ਰਹੀ ਅਸੂਲਾਂ ਦੀ ਉਲੰਘਣਾ ਬਾਰੇ ਇੱਕ ਲੰਮੀ ਸ਼ਿਕਾਇਤ ਸਬੰਧਤ ਅਧਿਕਾਰੀਆਂ ਨੂੰ ਭੇਜੀ ਹੈ ਅਤੇ ਦੋਸ਼ ਲਾਏ ਹਨ ਕਿ ਇਸ ਦਫਤਰ ‘ਚ ਬਹੁਤ ਕੁਝ ਲੁਕੋਇਆ ਜਾ ਰਿਹਾ ਹੈ।
ਸ਼ਿਕਾਇਤਾਂ ਵਾਲੀ ਇਹ ਚਿੱਠੀ ਬੀ.ਸੀ. ਵਿਧਾਨ ਸਭਾ ਦੇ ਸਵਾਲ-ਜਵਾਬ ਸੈਸ਼ਨ ਦੌਰਾਨ ਗਰਮੀ ਦਾ ਕਾਰਨ ਵੀ ਬਣੀ ਰਹੀ।
ਜਦੋ ਂਕਿ ਮੰਤਰੀ ਜਿੰਨੀ ਸਿਮਜ਼ ਨੇ ਇਹਨਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹਨਾਂ ਨੇ ਕਿਸੇ ਵੀ ਸਰਕਾਰੀ ਅਹੁਦੇ ਉਪਰ ਰਹਿੰਦੀਆਂ ਹਮੇਸ਼ਾ ਇਮਾਨਦਾਰੀ ਅਤੇ ਨਿਯਮਾਂ ਮੁਤਾਬਿਕ ਕੰਮ ਕੀਤਾ ਹੈ ਉਹਨਾਂ ਕਿਹਾ ਕਿ ਦੋਸ਼ ਲਗਾਉਣ ਵਾਲੀ ਕਰਮਚਾਰੀ ਨੌਕਰੀ ਤੋਂ ਹਟਾਏ ਜਾਣ ਕਾਰਣ ਆਪਣੀ ਗੁੱਸਾ ਗਲਤ ਢੰਗ ਨਾਲ ਕੱਢ ਰਹੀ ਹੈ ਨਿਯਮਾਂ ਮੁਤਾਬਿਕ ਉਹ ਉਸਨੂੰ ਨੌਕਰੀ ਤੋਂ ਹਟਾਏ ਜਾਣ ਦੇ ਕਾਰਣਾਂ ਦਾ ਜ਼ਿਕਰ ਨਹੀਂ ਕਰ ਸਕਦੇ ਪਰ ਵਿਰੋਧੀ ਧਿਰ ਲਿਬਰਲ ਪਾਰਟੀ ਨਿਯਮਾਂ ਨੂੰ ਅੱਖੋ ਪਰੋਖਾ ਕਰਕੇ ਇਸਨੂੰ ਸਿਆਸੀ ਤੂਲ ਦੇ ਰਹੀ ਹੈ । ਮੰਤਰੀ ਜਿੰਨੀ ਸਿਮਜ਼ ਦੇ ਸਗੋਂ- ਪੈਨੋਰਾਮਾ ਹਲਕਾ ਦਫ਼ਤਰ ਵਿਚ ਜਨਵਰੀ 8 ਤੋਂ 22 ਫਰਵਰੀ ਤੱਕ ਕੰਮ ਕਰਨ ਵਾਲੀ ਸਟਾਫ ਮੁਲਾਜ਼ਮ ਕੇਟ ਗਿਲੀ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਸਿਟੀਜ਼ਨ ਸਰਵਿਸ ਮਨਿਸਟਰ ਜਿੰਨੀ ਸਿਮਜ਼ ਨੇ 10 ਪਾਕਿਸਤਾਨੀ ਨਾਗਰਿਕਾਂ ਨੂੰ ਕੈਨੇਡਾ ਦਾ ਵੀਜ਼ਾ ਲੈਣ ਲਈ ਆਪਣੇ ਸਿਫਾਰਸ਼ੀ ਪੱਤਰ ਦਿੱਤੇ ਜਿਹਨਾਂ ਵਿਚੋਂ 3 ਵਿਅਕਤੀ ਅਮਰੀਕੀ ਸੀਕਿਉਰਿਟੀ ਵਾਚ ਲਿਸਟ ‘ਤੇ ਸਨ ਜਿੰਨੀ ਸਿਮਜ਼ ਨੇ ਸਿਫਾਰਸ਼ੀ ਪੱਤਰ ਲਿਖਣ ਅਤੇ ਦਿੱਤੇ ਜਾਣ ਦੀ ਗੱਲ ਮੰਨਦਿਆਂ ਕਿਹਾ ਹੈ ਕਿ ਜਦੋਂ ਉਹ ਐਮ ਪੀ ਸਨ ਤਾਂ ਉਹ ਅਕਸਰ ਅਜਿਹੇ ਸਿਫਾਰਸ਼ੀ ਪੱਤਰ ਦਿੰਦੇ ਰਹੇ ਹਨ । ਹੁਣ ਜਦੋਂ ਉਹਨਾਂ ਨੂੰ ਕਲੋਵਰਡੇਲ ਲੈਂਗਲੀ ਦੇ ਐਮ ਪੀ ਜੌਹਨ ਐਲਡਗ ਦੇ ਦਫ਼ਤਰ ਤੋਂ ਸੀਕਿਊਰਿਟੀ ਸਮੱਸਿਆ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਆਪਣੇ ਇਹ ਸਿਫਾਰਸ਼ੀ ਪੱਤਰ ਵਾਪਿਸ ਲੈ ਲਏ ਸਨ ਉਕਤ ਦੋਸ਼ਾਂ ਦੇ ਸਬੰਧਾਂ ਵਿਚ ਗੱਲ ਕਰਦਿਆਂ ਜਿੰਨੀ ਸਿਮਜ਼ ਨੇ ਕਿਹਾ ਕਿ ਉਹਨਾਂ ਨੇ ਐਮ ਪੀ ਹੁੰਦਿਆਂ ਅਜਿਹੇ ਕਈ ਸਿਫਾਰਸ਼ੀ ਪੱਤਰ ਦਿਤੇ ਸਨ । ਅਜਿਹਾ ਆਪਣੇ ਸਮਰਥਕਾਂ ਤੇ ਵੋਟਰਾਂ ਦੇ ਕਹਿਣ ਅਤੇ ਜ਼ਿੰਮੇਵਾਰੀ ਲਏ ਜਾਣ ‘ਤੇ ਹੀ ਕੀਤਾ ਜਾਂਦਾ ਸੀ ਪਰ ਹੁਣ ਇਕ ਐਮ ਐਲ ਏ ਵਜੋਂ ਮੈਂ ਜਿਹਨਾਂ ਵੀ ਲੋਕਾਂ ਦੀ ਸਿਫਾਰਸ਼ ਕੀਤੀ, ਮੈ ਉਹਨਾਂ ਨੂੰ ਨਿੱਜੀ ਰੂਪ ਵਿਚ ਜਾਣਦੀ ਹਾਂ ।
ਪਰ ਐਮ ਪੀ ਆਫਿਸ ਵੱਲੋਂ ਜਦੋਂ ਮੈਨੂੰ ਦੱਸਿਆ ਕਿ ਕੋਈ ਸੀਕਿਊਰਿਟੀ ਸਮੱਸਿਆ ਹੈ ਤਾਂ ਮੈ ਉਹਨਾਂ ਨੂੰ ਦੱਸ ਦਿੱਤਾ ਕਿ ਮੈਂ ਸਿਫਾਰਸ਼ ਨੂੰ ਜਾਰੀ ਰੱਖਣ ਦੀ ਚਾਹਵਾਨ ਨਹੀਂ ਨੌਕਰੀ ਤੋਂ ਹਟਾਈ ਗਈ ਕਰਮਚਾਰੀ ਨੇ ਉਹਨਾਂ ਉਪਰ ਸਿਫਾਰਸ਼ੀ ਪੱਤਰਾਂ ਦੇ ਬਦਲੇ 10, 000 ਡਾਲਰ ਲੈਣ ਅਤੇ ਸਰਕਾਰੀ ਈਮੇਲ ਦੀ ਥਾਂ ਨਿੱਜੀ ਈਮੇਲ ਵਰਤਣ ਦੇ ਦੋਸ਼ ਲਗਾਏ ਹਨ ਜਦੋਂਕਿ ਜਿੰਨੀ ਸਿਮਜ਼ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ ਇਸੇ ਦੌਰਾਨ ਲਿਬਰਲ ਐਮ ਐਲ ਏ ਮਾਈਕ ਡੀ ਜੌਂਗ ਨੇ ਵਿਧਾਨ ਸਭਾ ਵਿਚ ਦੱਸਿਆ ਕਿ ਮਨਿਸਟਰ ਦੀ ਸਾਬਕਾ ਮੁਲਾਜ਼ਮ ਵੱਲੋਂ 4 ਮਾਰਚ ਨੂੰ ‘ਕਨਫਲਿਕਟ ਆਫ ਇਨਟਰੈਸਟ ਕਮਿਸ਼ਨਰ” ਅਤੇ ਪ੍ਰੀਮੀਅਰ ਆਫਿਸ ਨੂੰ ਭੇਜੀ ਗਈ ਈਮੇਲ ਵਿਚ ਦੋਸ਼ ਲਗਾਏ ਗਏ ਹਨ ਕਿ ਮੰਤਰੀ ਵੱਲੋਂ ਉਹਨਾਂ ਲੋਕਾਂ ਨੂੰ ਕੈਨੇਡਾ ਦੇ ਵੀਜ਼ੇ ਲਈ ਸਿਫਾਰਸ਼ ਕੀਤੀ ਗਈ ਗਈ ਜੋ ਸੀਕਿਊਰਿਟੀ ਵਾਚ ਲਿਸਟ ‘ਤੇ ਸਨ ਤੇ ਇਸ ਬਦਲੇ ਰਿਸ਼ਵਤ ਲਈ ਗਈ ਜਿੰਨੀ ਸਿਮਜ਼ ਨੇ ਭਾਵੇਂਕਿ ਇਹ ਗੱਲੋਂ ਇਨਕਾਰ ਕੀਤਾ ਗਿਆ ਹੈ ਪਰ ਸਵਾਲ ਇਹ ਹੈ ਕਿ ਸਰਕਾਰ ਨੇ ਇਹਨਾਂ ਦੋਸ਼ਾਂ ਦੀ ਜਾਂਚ ਲਈ ਕੀ ਕਦਮ ਉਠਾਏ ਹਨ ? ਜਿਹਨਾਂ ਬਾਰੇ ਕਿ ਸਰਕਾਰ ਨੂੰ ਦੇ ਮਹੀਨੇ ਤੋਂ ਜਾਣਕਾਰੀ ਸੀ । ਇਸ ਦੌਰਾਨ ਅਟਾਰਨੀ ਜਨਰਲ ਡੇਵਿਡ ਐਬੀ ਨੇ ਕਿਹਾ ਕਿ ਇਹ ਮਾਮਲਾ ਪ੍ਰਾਈਵੇਸੀ ਕਮਿਸ਼ਨਰ ਨੂੰ ਭੇਜ ਦਿੱਤਾ ਗਿਆ ਹੈ । ਸਬੰਧਿਤ ਦਫ਼ਤਰ ਵੱਲੇ ਸ਼ਿਕਾਇਤ ਪੱਤਰ ਦੀ ਜਾਂਚ ਸ਼ੁਰੂ ਕੀਤੇ ਜਾਣ ਪੁਸ਼ਟੀ ਕੀਤੀ ਗਈ ਹੈ ।