Copyright © 2019 - ਪੰਜਾਬੀ ਹੇਰਿਟੇਜ
ਅਮਰੀਕੀ ਦਬਾਅ ਮਗਰੋਂ ਮੈਕਸੀਕੋ ਨੇ ਕੱਢੇ 311 ਭਾਰਤੀ

ਅਮਰੀਕੀ ਦਬਾਅ ਮਗਰੋਂ ਮੈਕਸੀਕੋ ਨੇ ਕੱਢੇ 311 ਭਾਰਤੀ

ਮੈਕਸੀਕੋ ਸਿਟੀ : ਮੈਕਸੀਕੋ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਪਹਿਲੀ ਵਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 311 ਭਾਰਤੀਆਂ ਨੂੰ ਵਾਪਸ ਭੇਜਿਆ ਹੈ। ਇਨ੍ਹਾਂ ਵਿਚ ਇਕ ਮਹਿਲਾ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਇਹ ਕਦਮ ਆਪਣੀ ਸੀਮਾ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਲੋਕਾਂ ‘ਤੇ ਲਗਾਮ ਲਗਾਉਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਚੁੱਕਿਆ ਹੈ। ਮੈਕਸੀਕੋ ਦੇ ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਊਟ (9ਟ$) ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਕ ਜਿਹੜੇ ਭਾਰਤੀ ਨਾਗਰਿਕ ਦੇਸ਼ ਵਿਚ ਨਿਯਮਿਤ ਰੂਪ ਨਾਲ ਰੁਕਣ ਦੀ ਸ਼ਰਤ ਨੂੰ ਪੂਰਾ ਨਹੀਂ ਕਰ ਰਹੇ ਸੀ ਉਨ੍ਹਾਂ ਨੂੰ ਟੋਲੁਬਾ ਸਿਟੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬੋਇੰਗ 747 ਤੋਂ ਨਵੀਂ ਦਿੱਲੀ ਭੇਜ ਦਿੱਤਾ ਗਿਆ।
ਇਸ ਮੁਤਾਬਕ ਇਨ੍ਹਾਂ ਲੋਕਾਂ ਨੂੰ ਓਕਸਾਕਾ, ਬਾਜਾ ਕੈਲੀਫੋਰਨੀਆ, ਵੇਰਾਕਰੂਜ਼, ਚਿਆਪਾਸ, ਸੋਨੋਰਾ, ਮੈਕਸੀਕੋ ਸਿਟੀ, ਡੁਰਾਂਗੋ ਅਤੇ ਤਬਾਸਕੋ ਰਾਜਾਂ ਵਿਚ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਮੈਕਸੀਕੋ ਦਾ ਇਹ ਕਦਮ ਅਜਿਹੇ ਸਮੇਂ ਵਿਚ ਸਾਹਮਣੇ ਆਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੂਨ ਵਿਚ ਇਹ ਚਿਤਾਵਨੀ ਦਿੱਤੀ ਸੀ ਕਿ ਜੇਕਰ ਮੈਕਸੀਕੋ ਨੇ ਆਪਣੇ ਦੇਸ਼ ਦੀ ਸੀਮਾ ਤੋਂ ਅਮਰੀਕਾ ਵਿਚ ਦਾਖਲ ਹੋਣ ਵਾਲੇ ਲੋਕਾਂ ‘ਤੇ ਲਗਾਮ ਨਾ ਲਗਾਈ ਤਾਂ ਉਹ ਦੇਸ਼ ਤੋਂ ਹੋਣ ਵਾਲੇ ਸਾਰੀਆਂ ਬਰਾਮਦਾਂ ‘ਤੇ ਕਸਟਮ ਡਿਊਟੀ ਲਗਾ ਦੇਣਗੇ।
ਇਸ ਮਗਰੋਂ ਮੈਕਸੀਕੋ ਆਪਣੀ ਸੀਮਾ ‘ਤੇ ਸੁਰੱਖਿਆ ਵਧਾਉਣ ਅਤੇ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਆਪਣੀ ਨੀਤੀ ਨੂੰ ਵਿਸਥਾਰ ਦੇਣ ‘ਤੇ ਸਹਿਮਤ ਹੋਇਆ। ਬਿਆਨ ਮੁਤਾਬਕ,”ਏਸ਼ੀਆਈ ਦੇਸ਼ ਦੇ ਦੂਤਘਰ ਦੇ ਨਾਲ ਗੱਲਬਾਤ ਅਤੇ ਤਾਲਮੇਲ ਕਾਰਨ ਇਹ ਸੰਭਵ ਹੋ ਪਾਇਆ ਅਤੇ ਉਨ੍ਹਾਂ ਦੀ ਪਛਾਣ ਕਰ ਕੇ ਪ੍ਰਵਾਸੀ ਕਾਨੂੰਨ ਅਤੇ ਉਸ ਦੇ ਨਿਯਮਾਂ ਦੀ ਸਖਤ ਪਾਲਣਾ ਕਰਦਿਆਂ ਉਨ੍ਹਾਂ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾ ਸਕਿਆ।”