Copyright & copy; 2019 ਪੰਜਾਬ ਟਾਈਮਜ਼, All Right Reserved
ਸਰੀ ਹਸਪਤਾਲ ਵਿੱਚ ਮਰੀਜਾਂ ਦਾ ਬੁਰਾ ਹਾਲ

ਸਰੀ ਹਸਪਤਾਲ ਵਿੱਚ ਮਰੀਜਾਂ ਦਾ ਬੁਰਾ ਹਾਲ

ਜੁਲਾਈ 21, 2020 ਨੂੰ ਮੈਂ ਸਰੀ ਹਸਪਤਾਲ (SMH) ਗਿਆ। Waiting hall ਵਿੱਚ ਬਹੁੱਤ ਥੋੜੇ ਹੀ ਮਰੀਜ਼ ਸੀ, ਸ਼ਾਇਦ ਕੋਰੋਨਾ ਕਰਕੇ। ਮੈਂ ਸੋਚਿਆ ਕਿ ਮੈਨੂੰ, ਡਾਕਟਰ ਦੇਖਣ ਲਈ, ਜ਼ਿਆਦਾ ਦੇਰ ਨਹੀਂ ਉਡੀਕਣਾ ਪੈਣਾ। ਲ਼ੇਕਿਨ ਅਜਿਹਾ ਨਹੀਂ ਹੋਇਆ. ਕਈ ਘੰਟੇ ਇੰਤਜ਼ਾਰ ਕਰਨਾ ਪਿਆ। ਤਕਰੀਬਨ 3 ਘੰਟੇ ਇੰਤਜ਼ਾਰ ਕਰਨ ਤੋਂ ਬਾਦ ਮੈਂ ਨਰਸਿੰਗ ਸਟੇਸ਼ਨ ਤੇ ਗਿਆ ਤਾਂ ਪਤਾ ਲੱਗਾ ਕਿ ਉਸ ਵੇਲੇ ਕੇਵਲ 2 ਡਾਕਟਰ ਹੀ ਡਿਊਟੀ ਤੇ ਸੀ. ਮਰੀਜ਼ ਹਾਲਾਂ (hallways) ਵਿੱਚ ਬੈਠੇ ਡਾਕਟਰ ਦਾ ਇੰਤਜ਼ਾਰ ਕਰ ਰਹੇ ਸੀ. ਮੇਰੇ ਵਾਸਤੇ ਜ਼ਿਆਦਾ ਇੰਤਜ਼ਾਰ ਕਰਨਾ ਮੁਸ਼ਕਿਲ ਹੋ ਰਿਹਾ ਸੀ, ਇਸ ਕਰਕੇ ਮੈਂ ਬਾਰ ਬਾਰ ਨਰਸ ਕੋਲੋਂ ਪੁਛਦਾ ਸੀ ਕਿ ਮੇਰੀ ਵਾਰੀ ਕਦੋਂ ਹੈ. ਮੈਨੂੰ ਪੂਰੇ 4 ਘੰਟੇ ਬਾਦ (IPM-A AM) ਹਸਪਤਾਲ ਤੋਂ ਛੁੱਟੀ ਮਿਲੀ. ਮੈਂ ਦੇਖਿਆ ਕਿ ਕੁੱਝ ਮਰੀਜ਼, ਜੋ ਮੇਰੇ ਤੋ ਵੀ ਪਹਿਲਾਂ ਆਏ ਸੀ, ਅਜੇ ਵੀ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸੀ. ਸ਼ਾਇਦ ਉਹ 5, 6 ਜਾਂ ਉਸਤੋਂ ਵੀ ਜ਼ਿਆਦਾ ਘੰਟਿਆਂ ਬਾਦ ਘਰ ਗਏ ਹੋਣ।
ਅੱਜਕਲ ਕੋਰੋਨੇ ਦਾ ਦੌਰ ਚਲ ਰਿਹਾ ਹੈ। ਹਸਪਤਾਲ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਮਰੀਜ਼ਾਂ ਨੂੰ ਜਿਨਾਂ ਜਲਦੀ ਹੋ ਸਕੇ, ਦੇਖਣ ਇਸ ਵਾਸਤੇ ਲੋੜੀਂਦੇ ਡਾਕਟਰ ਡਿਊਟੀ ਤੇ ਲਾਉਣ, ਤੇ ਮਰੀਜ਼ਾਂ ਦਾ ਖਿਆਲ ਕਰਨ. MLAs, MPs, Media, ਅਤੇ ਕੌਂਸਲਰਾਂ ਨੂੰ ਇੱਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ।
ਕੁਲਦੀਪ ਪਲੀਆ