Copyright & copy; 2019 ਪੰਜਾਬ ਟਾਈਮਜ਼, All Right Reserved
ਮੱਸਾ ਸਿੰਘ ਦਾ ਕਾਵਿ ਸੰਗ੍ਰਹਿ ‘ਪਹਿਲਾ ਅੱਥਰੂ’ ਲੋਕ ਅਰਪਣ

ਮੱਸਾ ਸਿੰਘ ਦਾ ਕਾਵਿ ਸੰਗ੍ਰਹਿ ‘ਪਹਿਲਾ ਅੱਥਰੂ’ ਲੋਕ ਅਰਪਣ

ਸਰੀ, (ਹਰਦਮ ਮਾਨ): ਪੰਜਾਬ ਭਵਨ, ਸਰੀ ਵਿਖੇ ਵਿਕਟੋਰੀਆ ਦੇ ਉੱਭਰਦੇ ਪੰਜਾਬੀ ਕਵੀ ਮੱਸਾ ਸਿੰਘ ਦਾ ਪਲੇਠਾ ਕਾਵਿ ਸੰਗ੍ਰਹਿ ”ਪਹਿਲਾ ਅੱਥਰੂ” ਲੋਕ ਅਰਪਣ ਕੀਤਾ ਗਿਆ। ਪ੍ਰਸਿੱਧ ਸ਼ਾਇਰ ਕਵਿੰਦਰ ਚਾਂਦ ਨੇ ਆਪਣੇ ਸਵਾਗਤੀ ਸ਼ਬਦਾਂ ਉਪਰੰਤ ਮੱਸਾ ਸਿੰਘ ਦੀ ਕਵਿਤਾ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ”ਪਹਿਲਾ ਅੱਥਰੂ” ਪੁਸਤਕ ਵਿੱਚੋਂ ਇਕ ਨਜ਼ਮ ਸਰੋਤਿਆਂ ਨਾਲ ਸਾਂਝੀ ਕੀਤੀ। ਮੱਸਾ ਸਿੰਘ ਨੇ ਕਿਹਾ ਕਿ ਕਵਿਤਾ ਲਿਖਣ ਅਤੇ ਇਸ ਨੂੰ ਕਿਤਾਬੀ ਰੂਪ ਦੇਣ ਲਈ ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ ਦੀ ਵਿਸ਼ੇਸ਼ ਪ੍ਰੇਰਨਾ ਰਹੀ। ਉਸ ਨੇ ਪੁਸਤਕ ਵਿੱਚੋਂ ਕੁਝ ਕਵਿਤਾਵਾਂ ਵੀ ਪੇਸ਼ ਕੀਤੀਆਂ। ਸੁੱਖੀ ਬਾਠ ਨੇ ਮੱਸਾ ਸਿੰਘ ਨੂੰ ਪੁਸਤਕ ਦੀ ਪ੍ਰਕਾਸ਼ਨਾ ਤੇ ਮੁਬਾਰਕਬਾਦ ਦਿੱਤੀ ਅਤੇ ਹਾਜਰੀਨ ਸਰੋਤਿਆਂ ਦਾ ਧੰਨਵਾਦ ਕੀਤਾ।