Copyright & copy; 2019 ਪੰਜਾਬ ਟਾਈਮਜ਼, All Right Reserved
ਖੇਡ ਸੰਸਥਾਵਾਂ ਨੂੰ 1.5 ਮਿਲੀਅਨ ਡਾਲਰ ਦੇਵੇਗੀ ਬੀ.ਸੀ. ਸਰਕਾਰ

ਖੇਡ ਸੰਸਥਾਵਾਂ ਨੂੰ 1.5 ਮਿਲੀਅਨ ਡਾਲਰ ਦੇਵੇਗੀ ਬੀ.ਸੀ. ਸਰਕਾਰ

ਸਰੀ, (ਹਰਦਮ ਮਾਨ) ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਸੂਬੇ ਵਿਚਲੀਆਂ ਖੇਡ ਸੰਸਥਾਵਾਂ ਨੂੰ ਆਪਣੀਆਂ ਸਰਗਰਮੀਆਂ ਜਾਰੀ ਰੱਖਣ ਲਈ 1.5 ਮਿਲੀਅਨ ਡਾਲਰ ਪ੍ਰਦਾਨ ਕਰੇਗੀ।
ਇਹ ਐਲਾਨ ਕਰਦਿਆਂ ਬੀ.ਸੀ. ਦੇ ਕਲਾ, ਸੈਰ ਸਪਾਟਾ ਅਤੇ ਸੱਭਿਆਚਾਰ ਮੰਤਰੀ ਲੀਜ਼ਾ ਬੀਅਰ ਨੇ ਕਿਹਾ ਹੈ ਕਿ ਕੋਵਿਡ-19 ਮਹਾਂਮਾਰੀ ਕਾਰਨ ਖੇਡ ਸੰਸਥਾਵਾਂ ਨੂੰ ਰਜਿਸਟ੍ਰੇਸ਼ਨ ਫ਼ੀਸ, ਪ੍ਰੋਗਰਾਮ ਸਬੰਧੀ ਰੈਵੀਨਿਊ ਅਤੇ ਸਪਾਂਸਰਸ਼ਿਪ ਨਾ ਹੋਣ ਕਾਰਨ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਇਸ ਮਦਦ ਨਾਲ ਇਹ ਸੰਸਥਾਵਾਂ ਆਪਣੇ ਬਿੱਲਾਂ ਆਦਿ ਦਾ ਭੁਗਤਾਨ ਕਰ ਸਕਣਗੀਆਂ ਅਤੇ ਖਿਡਰੀਆਂ ਨੂੰ ਸਰਗਰਮ ਰੱਖਣ ਲਈ ਪ੍ਰੋਗਰਾਮ ਉਲੀਕ ਸਕਣਗੀਆਂ।
ਜ਼ਿਕਰਯੋਗ ਹੈ ਕਿ ਬੀ.ਸੀ. ਵਿੱਚ 4,100 ਲੋਕਲ ਖੇਡ ਸੰਸਥਾਵਾਂ ਰਜਿਸਟਰਡ ਹਨ। ਲੀਜ਼ਾ ਬੀਅਰ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਬੀ.ਸੀ. ਦੀਆਂ ਖੇਡ ਸੰਸਥਾਵਾਂ ਵਿੱਚ ਕੈਨੇਡਾ ਹੈਰੀਟੇਜ ਵੱਲੋਂ ਵੀ 3.4 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।