Copyright & copy; 2019 ਪੰਜਾਬ ਟਾਈਮਜ਼, All Right Reserved
ਫੈਡਰਲ ਕਰਮਚਾਰੀਆਂ ਨੇ ਕੰਮ ਨਾ ਕਰਕੇ ਵੀ ਕੀਤੀ 632 ਮਿਲੀਅਨ ਡਾਲਰ ਦੀ ਕਮਾਈ : ਰਿਪੋਰਟ

ਫੈਡਰਲ ਕਰਮਚਾਰੀਆਂ ਨੇ ਕੰਮ ਨਾ ਕਰਕੇ ਵੀ ਕੀਤੀ 632 ਮਿਲੀਅਨ ਡਾਲਰ ਦੀ ਕਮਾਈ : ਰਿਪੋਰਟ

ਔਟਵਾ : ਬਲੈਕਲੌਕ ਦੀ ਤਾਜ਼ਾ ਆਈ ਰਿਪੋਰਟ ‘ਚ ਇਹ ਕਿਹਾ ਗਿਆ ਹੈ ਕਿ ਜਿਹੜੇ ਫੈਡਰਲ ਕਰਮਚਾਰੀਆਂ ਨੇ ਪੇਡ ਲੀਵ ਲਈ ਹੋਈ ਹੈ ਉਨ੍ਹਾਂ ਨੂੰ ਮਹਾਂਮਾਰੀ ਦੌਰਾਨ 632 ਮਿਲੀਅਨ ਡਾਲਰ ਦੀ ਅਦਾਇਗੀ ਕਰਨੀ ਪਈ ਹੈ। ਸੰਸਦੀ ਬਜਟ ਦਫ਼ਤਰ ਨੇ ਦੱਸਿਆ ਹੈ ਕਿ ਵੱਡੀ ਗਿਣਤੀ ‘ਚ ਕਰਮਚਾਰੀਆਂ ਵਲੋਂ 1,470,000 ਘੰਟਿਆਂ ਦੀ ਪੇਡ ਲੀਵ ਲਈ ਗਈ ਹੈ। ਐਡਮਿੰਟਨ ਵੈਸਟ ਦੇ ਕੰਜ਼ਰਵੇਟਿਵ ਸੰਸਦ ਮੈਂਬਰ ਕੈਲੀ ਮੈਕਕੌਲੀ ਨੇ ਕਿਹਾ ਇਹ ”ਇਹ ਬਹੁਤ ਵੱਡੀ ਰਕਮ ਹੈ। ਇਹ ਜੂਨ ਦੇ ਅੰਤ ਤੱਕ ਇੱਕ ਅਰਬ ਡਾਲਰ ਦੇ ਤੀਜੇ ਹਿੱਸੇ ਤੱਕ ਇਸ ਦੀ ਕੀਮਤ ਪਹੁੰਚ ਸਕਦੀ ਹੈ ਅਤੇ ਅਜੇ ਵੀ ਕਰਮਚਾਰੀਆਂ ਨੂੰ ਕੰਮ ‘ਤੇ ਵਾਪਸ ਲੈਣ ਦੀ ਕੋਈ ਯੋਜਨਾ ਨਹੀਂ ਹੈ।” ਖਜ਼ਾਨਾ ਬੋਰਡ ਨੇ ਗਣਨਾ ਕੀਤੀ ਹੈ ਕਿ 289978 ਕਰਮਚਾਰੀਆਂ ‘ਚੋਂ 76,804 ਕਰਮਚਾਰੀਆਂ ਨੇ ਪੇਡ ਲੀਵ ਲਈ ਹੈ ਅਤੇ ਉਹ ਘਰ ਤੋਂ ਕੰਮ ਕੀਤੇ ਬਿਨ੍ਹਾ ਤਨਖਾਹ ਲੈ ਰਹੇ ਹਨ। ਕੈਨੇਡਾ ਰਿਵਨਿਊ ਏਜੰਸੀ ਦੇ 17,842 ਵਿਚੋਂ 8350 ਕਰਮਚਾਰੀਆਂ ਨੇ ਪੇਡ ਛੁੱਟੀ ਲਈ ਹੈ, ਜਿਨ੍ਹਾਂ ਨੂੰ 33.9 ਮਿਲੀਅਨ ਅਦਾ ਕੀਤੇ ਗਏ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ 14,469 ਕਰਮਚਾਰੀਆਂ ‘ਚੋਂ 4,226 ਕਰਮਚਾਰੀਆਂ ਨੇ ਪੇਡ ਛੁੱਟੀ ਲਈ ਜਿਨ੍ਹਾਂ ਨੂੰ 15.44 ਮਿਲੀਅਨ ਡਾਲਰ ਅਦਾ ਕੀਤੇ ਗਏ। ਸਟੈਟਿਸਟਿਕਸ ਕੈਨੇਡਾ ਦੇ 5405 ਕਰਮਚਾਰੀਆਂ ‘ਚੋਂ ਅੱਧੇ ਕਰਮਚਾਰੀ ਪੇਡ ਛੁੱਟੀ ‘ਤੇ ਗਏ ਹਨ ਜਿਨ੍ਹਾਂ ਨੂੰ 13.9 ਮਿਲੀਅਨ ਦੀ ਅਦਾਇਗੀ ਕੀਤੀ ਗਈ ਹੈ। ਇਸਦੇ ਤਰ੍ਹਾਂ ਗਵਰਨਰ-ਜਨਰਲ ਦੇ ਸਕੱਤਰ ਦੇ ਦਫ਼ਤਰ ‘ਚ 148 ਕਰਮਚਾਰੀਆਂ ਦੇ ਸਟਾਫ਼ ਨੂੰ ਗਿਆਰਾਂ ਹਫ਼ਤਿਆਂ ‘ਚ 284 ਦਿਨ੍ਹਾਂ ਦੀ ਛੁੱਟੀ ਲੈਂਦੇ ਵੇਖਿਆ ਗਿਆ ਅਤੇ ਇਨ੍ਹਾਂ ਨੂੰ ਵੀ 87694 ਡਾਲਰ ਦਾ ਭੁਗਤਾਨ ਕੀਤਾ ਗਿਆ।