ਸਮਾਜ ਭਲਾਈ ਸੰਸਥਾ ਸੈਫ ਇੰਟਰਨੈਸ਼ਨਲ ਕੈਨੇਡਾ ਵੱਲੋਂ ਪਿੰਡ ਪਮਾਲ ਵਿੱਚ ਪਾਰਕ ਦਾ ਉਦਘਾਟਨ

ਸਮਾਜ ਭਲਾਈ ਸੰਸਥਾ ਸੈਫ ਇੰਟਰਨੈਸ਼ਨਲ ਕੈਨੇਡਾ ਵੱਲੋਂ ਪਿੰਡ ਪਮਾਲ ਵਿੱਚ ਪਾਰਕ ਦਾ ਉਦਘਾਟਨ

 

ਪਮਾਲ : ਪੰਜਾਬ ਅਤੇ ਭਾਰਤ ਵਿੱਚ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਯਤਨਸ਼ੀਲ ਸੰਸਥਾ ਸੈਫ਼ ਇੰਟਰਨੈਸ਼ਨਲ (ਸਿੱਖੀ ਅਵੇਅਰਨੈੱਸ ਫਾਊਂਡੇਸ਼ਨ) ਵੱਲੋਂ ਇਲਾਕਾ ਵਾਸੀਆਂ ਦੀ ਸਿਹਤ ਸਹੂਲਤਾਂ ਨੂੰ ਮੁੱਖ ਰੱਖਦਿਆਂ ਪਿੰਡ ਪਮਾਲ ਜਿਲ੍ਹਾ ਲੁਧਿਆਣਾ ਵਿੱਚ ਪਾਰਕ ਦਾ ਉਦਘਾਟਨ ਕੀਤਾ ਗਿਆ ਹੈ। ਪੰਚਾਇਤ ਵਲੋਂ ਬਣਾਈ ਇਸ ਪਾਰਕ ਵਿਚ ਸੇਵਾ ਵਜੋਂ ਸੈਫ਼ ਪਰਿਵਾਰ ਵਲੋਂ 6.20 ਲੱਖ ਦੀ ਲਾਗਤ ਨਾਲ ਬੱਚਿਆਂ ਦੇ ਮਨੋਰੰਜਨ ਲਈ ਪੰਘੂੜਿਆਂ ਅਤੇ ਹੋਰ ਖੇਡਾਂ ਦੇ ਸਮਾਨ ਨਾਲ ਸਜਾਇਆ ਗਿਆ ਹੈ ਅਤੇ ਨਾਲ ਹੀ ਬਜੁਰਗਾਂ ਦੇ ਬੈਠਣ ਲਈ ਵਿਸ਼ੇਸ਼ ਇੰਤਜਾਮ ਕੀਤੇ ਗਏ ਹਨ।ਅੱਜ ਇਸ ਪਾਰਕ ਦਾ ਉਦਘਾਟਨ ਸੈਫ਼ ਇੰਟਰਨੈਸ਼ਨਲ ਦੇ ਮੁਖੀ ਭਾਈ ਸ਼ਮਨਦੀਪ ਸਿੰਘ ਜੀ ਦੇ ਪਿਤਾ ਭਾਈ ਜਸਪਾਲ ਸਿੰਘ ਵਲੋਂ ਕੀਤਾ ਗਿਆ ਇਸ ਉਦਘਾਟਨੀ ਸਮਾਗਮ ਵਿੱਚ ਸੈਫ਼ ਇੰਟਰਨੈਸ਼ਨਲ ਵਲੋਂ ਭਾਈ ਅਮਰਜੀਤ ਸਿੰਘ ਪਿੰਡ ਦੇ ਸਰਪੰਚ ਜਗਦੀਸ਼ ਸਿੰਘ ਜੱਗੀ , ਸਮੁੱਚੀ ਪੰਚਾਇਤ, ਜਗਤਾਰ ਸਿੰਘ, ਢਾਡੀ ਰਛਪਾਲ ਸਿੰਘ ਪਮਾਲ, ਪ੍ਰਧਾਨ ਨਛੱਤਰ ਸਿੰਘ, ਜਸਵੀਰ ਸਿੰਘ, ਪਰਮਿੰਦਰ ਸਿੰਘ, ਸੱਤਪਾਲ ਸਿੰਘ, ਬਿੰਦੀ, ਜੱਗਾ, ਵੱਡਾ ਗੁਰੂਦੁਆਰਾ ਸਾਹਿਬ ਕਮੇਟੀ ਅਤੇ ਪਿੰਡ ਵਾਸੀ ਹਾਜ਼ਰ ਸਨ।