ਨਿਊ ਵੈਸਟ ਪ੍ਰੋਗਰੈਸਿਵ ਪਾਰਟੀ ਨੇ ਨਿਊ ਵੈਸਟਮਿਨੀਸਟਰ ‘ਚ ਗੱਡੀਆਂ ਦੀ ਪਾਰਕਿੰਗ ਮੁਫ਼ਤ ਕਰਨ ਦਾ ਕੀਤਾ ਵਾਅਦਾ

 

ਨਿਊ ਵੈਸਟ ਪ੍ਰੋਗਰੈਸਿਵ ਪਾਰਟੀ ਨੇ ਨਿਊ ਵੈਸਟਮਿਨੀਸਟਰ ‘ਚ ਗੱਡੀਆਂ ਦੀ ਪਾਰਕਿੰਗ ਮੁਫ਼ਤ ਕਰਨ ਦਾ ਕੀਤਾ ਵਾਅਦਾ

ਸਰੀ, (ਪਰਮਜੀਤ ਸਿੰਘ): ਨਿਊ ਵੈਸਟ ਪ੍ਰੋਗਰੈਸਿਵ ਪਾਰਟੀ ਨੇ ਨਿਊ ਵੈਸਟਮਿਨੀਸਟਰ ‘ਚ ਸ਼ਹਿਰ ਗੱਡੀਆਂ ਦੀ ਪਾਰਕਿੰਗ ਮੁਫ਼ਤ ਕਰਨ ਦਾ ਵਾਅਦਾ ਕੀਤਾ ਹੈ। ਡੈਨੀਅਲ ਫੋਂਟੇਨ ਜੋ ਕਿ ਨਿਊ ਵੈਸਟ ਪ੍ਰੋਗਰੈਸਿਵ ਪਾਰਟੀ ਦੇ ਅਧੀਨ ਕੌਂਸਲ ਦੀਆਂ ਚੋਣਾਂ ‘ਚ ਨਿੱਤਰੇ ਹਨ, ਨੇ ਕਿਹਾ ਕਿ ਸ਼ਹਿਰ ਨੂੰ ਆਰਥਿਕ ਪੱਖੋਂ ਮਜ਼ਬੂਰ ਬਣਾਉਣ ਲਈ ਵਪਾਰਕ ਸੰਸਥਾਵਾਂ ਨੂੰ ਲੀਹ ‘ਤੇ ਲਿਆਉਣਾ ‘ਤੇ ਸਾਡਾ ਧਿਆਨ ਕੇਂਦਰਤ ਰਹੇਗਾ ਜੇਕਰ ਅਗਾਮੀ ਕੌਂਸਲ ਚੋਣਾਂ ‘ਚ ਲੋਕ ਸਾਡੀ ਪਾਰਟੀ ਦੇ ਹੱਕ ‘ਚ ਫਤਵਾ ਦਿੰਦੇ ਹਨ। ਉਨ੍ਹਾਂ ਗੱਡੀਆਂ ਦੀ ਪਾਰਕਿੰਗ ਮੁਫ਼ਤ ਕਰਨ ਦੇ ਕੀਤੇ ਗਏ ਵਾਅਦੇ ‘ਤੇ ਬੋਲਦਿਆ ਕਿਹਾ ਕਿ ਸਾਡੇ ਸ਼ਹਿਰ ‘ਚ ਬਹੁਤ ਲੋਕ ਹੋਰ ਸ਼ਹਿਰਾਂ ਤੋਂ ਸੈਰ-ਸਪਾਟੇ ਲਈ ਅਤੇ ਮਨੋਰੰਜਨ ਲਈ ਆਉਦੇ ਹਨ ਇਸ ਲਈ ਪਾਰਟੀ ਨੇ ਰਣਨੀਤੀ ਤਿਆਰ ਕੀਤੀ ਹੈ ਕਿ ਇਲੈਕਟ੍ਰਿਜ ਬੈਟਰੀ ਵਾਲੀਆਂ ਗੱਡੀਆਂ ਨੂੰ ਦੋ ਘੰਟੇ ਲਈ ਮੁਫ਼ਤ ਪਾਰਕਿੰਗ ਦੇਣ ਦਾ ਪ੍ਰਸਤਾਵ ਲਿਆਂਦਾ ਜਾਵੇਗਾ। ਜਦੋਂ ਕਿ ਬਾਕੀ ਹੋਰ ਕਿਸੇ ਤਰ੍ਹਾਂ ਦੀਆਂ ਗੱਡੀਆਂ ਲਈ 1 ਘੰਟਾ ਮੁਫ਼ਤ ਪਾਰਕਿੰਗ ਦੀ ਸੁਵਿਧਾ ਉਪਲੱਬਧ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਨਿਊ ਵੈਸਟ ਪ੍ਰੋਗਰੈਸਿਵ ਪਾਰਟੀ ਦਾ ਗਠਨ ਸਾਲ 2018 ‘ਚ ਕੀਤਾ ਗਿਆ ਸੀ ਪਰ ਸਿਟੀ ਕੌਂਸਲ  ਵਿੱਚ ਉਹ ਅਜੇ ਪੈਰ ਨਹੀਂ ਜਮਾ ਪਾਈ ਹੈ। ਪਿਛਲੀਆਂ ਚੋਣਾਂ ‘ਚ ਪਾਰਟੀ ਆਪਣੇ 4 ਸਿਟੀ ਕੌਂਸਲਰਾਂ ਨੂੰ ਜਿਤਾਉਣ ‘ਚ ਕਾਮਯਾਬ ਰਹੀ ਸੀ। ਇਸ ਵਾਰ ਪਾਰਟੀ ਨੇ ਮੇਅਰ ਦੀ ਚੋਣ ਲਈ ਕੇਨ ਆਰਮਸਟ੍ਰਾਂਗ ਨੂੰ ਉਮੀਦਵਾਰ ਐਲਾਨਿਆ ਹੈ।