ਸਰੀ ਆਰ.ਸੀ.ਐਮ.ਪੀ. ਨੇ ਵੱਡੀ ਮਾਤਰਾ ‘ਚ ਡਰੱਗ ਅਤੇ ਹਥਿਆਰਾਂ ਸਮੇਤ 9 ਨੂੰ ਕੀਤਾ ਗ੍ਰਿਫ਼ਤਾਰ

ਸਰੀ ਆਰ.ਸੀ.ਐਮ.ਪੀ. ਨੇ ਵੱਡੀ ਮਾਤਰਾ ‘ਚ ਡਰੱਗ ਅਤੇ ਹਥਿਆਰਾਂ ਸਮੇਤ 9 ਨੂੰ ਕੀਤਾ ਗ੍ਰਿਫ਼ਤਾਰ

ਸਰੀ, (ਪਰਮਜੀਤ ਸਿੰਘ): ਸਰੀ ਆਰ.ਸੀ. ਐਮ.ਪੀ. ਨੇ ਵੈਲੀ ‘ਚ ਵੱਡੀ ਸਫ਼ਲਤਾ ਹਾਸਲ ਕਰਦਿਆ ਗ੍ਰੋਸਵੇਨਰ ਰੋਡ ਦੇ 13700 ਬਲਾਕ ਨੇੜੇ ਇੱਕ ਘਰ ‘ਚੋਂ ਵੱਡੀ ਮਾਤਰਾ ‘ਚ ਹਥਿਆਰ, ਡਰੱਗ ਅਤੇ ਨਗਦੀ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ‘ਚ 9 ਲੋਕਾਂ ਨੂੰ ਹਿਰਾਸਤ ‘ਚ ਵੀ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਜਦੋਂ ਇਥੇ ਇੱਕ ਘਰ ਦੀ ਤਲਾਸ਼ੀ ਲਈ ਤਾਂ ਉਥੇ ਉਨ੍ਹਾਂ ਨੂੰ ਲੋਡਿਡ ਸੈਮੀ-ਆਟੋਮੈਟਿਕ ਗਨ, 12000 ਡਾਲਰ ਨਗਦ, 43.3 ਗ੍ਰਾਮ ਕੋਕੀਨ, 176.86 ਫੈਂਟਾਨਿਲ, 203 ਗ੍ਰਾਮ ਮੇਥਾਮਾਈਨ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਹਾਈਡ੍ਰੋਮੋਰਪੋਨ ਗੋਲੀਆ, 4.38 ਗ੍ਰਾਮ ਮਿਕਸਡ ਗੋਲੀਆਂ ਵੀ ਜ਼ਬਤ ਕੀਤੀਆਂ ਹਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕੇ ਇਸ ਮਾਮਲੇ ‘ਚ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।