21.4 ਮਿਲੀਅਨ ਡਾਲਰ ਨਾਲ ਅਪਗ੍ਰੇਡ ਕੀਤੇ ਜਾਣਗੇ ਸਰੀ ਦੇ ਦੋ ਐਲੀਮੈਂਟਰੀ ਸਕੂਲ

 

21.4 ਮਿਲੀਅਨ ਡਾਲਰ ਨਾਲ ਅਪਗ੍ਰੇਡ ਕੀਤੇ ਜਾਣਗੇ ਸਰੀ ਦੇ ਦੋ ਐਲੀਮੈਂਟਰੀ ਸਕੂਲ

ਸਰੀ, (ਪਰਮਜੀਤ ਸਿੰਘ): ਸਰੀ ਦੇ ਦੋ ਐਲੀਮੈਂਟਰੀ ਸਕੂਲ ਜਾਰਜ ਗ੍ਰੀਨਵੇਅ ਅਤੇ ਹੋਲੇ ਡਿਸਟ੍ਰਿਕਟ ਨੂੰ $21.4 ਮਿਲੀਅਨ ਦੀ ਲਾਗਤ ਨਾਲ ਅਪਗ੍ਰੇਡ ਕਰਕੇ ਭੂਚਾਲ ਤੋਂ ਸੁਰੱਖਿਅਤ ਇਮਾਰਤ ਬਣਾਇਆ ਜਾਵੇਗਾ। 2017 ਤੋਂ ਲੈ ਕੇ ਹੁਣ ਤੱਕ ਜਾਰਜ ਗ੍ਰੀਨਵੇਅ ਅਤੇ ਹੋਲੇ ਡਿਸਟ੍ਰਿਕਟ ਸਮੇਤ ਹੁਣ ਤੱਕ ਸਰੀ ਦੇ ਛੇ ਸਕੂਲਾਂ ਨੂੰ ਅਪਗ੍ਰੇਡ ਕਰਨ ਦਾ ਕੰਮ ਕੀਤਾ ਗਿਆ ਹੈ। ਸੂਬਾਈ ਸੱਖਿਆ ਅਤੇ ਬੱਚਿਆਂ ਦੀ ਦੇਖਭਾਲ ਸਬੰਧੀ ਵਿਭਾਗ ਦੀ ਮੰਤਰੀ ਜੈਨੀਫਰ ਵਾਈਟਸਾਈਡ ਨੇ ਕਿਹਾ ਕਿ “ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਉਨ੍ਹਾਂ ਲਈ ਸੁਰੱਖਿਅਤ ਵਾਤਾਵਰਣ ਤਿਆਰ ਕਰਨਾ ਸਾਡਾ ਫਰਜ਼ ਹੈ” ਜੈਨੀਫਰ ਨੇ ਕਿਹਾ ਕਿ ” ਇਥੇ ਵੱਸਦੇ ਵੱਖ ਵੱਖ ਭਾਈਚਾਰਿਆਂ ਲਈ ਖੁਸ਼ੀ ਦੀ ਗੱਲ ਹੋਵੇਗੀ ਕਿ ਜਿੱਥੇ ਉਨ੍ਹਾਂ ਦੇ ਬੱਚੇ ਪੜ੍ਹਨ ਲਈ ਜਾ ਰਹੇ ਹਨ ਉਹ ਸੁਰੱਖਿਅਤ ਸਥਾਨ ਹੈ ਅਤੇ ਉਨ੍ਹਾਂ ਦੇ ਬੱਚੇ ਚੰਗੇ ਭਵਿੱਖ ਵੱਲ ਵੱਧ ਰਹੇ ਹਨ।” ਉਨ੍ਹਾਂ ਕਿਹ ਸਰਕਾਰ ਨੇ 2017 ਤੋਂ ਲੈ ਕੇ ਹੁਣ ਤੱਕ ਸਰੀ ਦੇ ਛੇ ਸਕੂਲਾਂ ਵਿੱਚ ਭੂਚਾਲ ਸੰਬੰਧੀ ਅੱਪਗਰੇਡ ਲਈ $57 ਮਿਲੀਅਨ ਦਾ ਨਿਵੇਸ਼ ਕੀਤਾ ਹੈ ਅਤੇ ਲਗਭਗ 4,120 ਵਿਿਦਆਰਥੀਆਂ ਨੂੰ ਸਿੱਖਣ ਲਈ ਇੱਕ ਸੁਰੱਖਿਅਤ ਸਥਾਨ ਪ੍ਰਦਾਨ ਕਰਨ ਦਾ ਵਾਅਦਾ ਨਿਭਾਇਆ ਹੈ।