ਲੰਡਨ ਦੇ ਵਿਿਗਆਨੀਆਂ ਤਿਆਰ ਕੀਤਾ ਟੈਸਟ ਜੋ ਪਹਿਲਾਂ ਦੱਸੇਗਾ ਕੈਂਸਰ ਹੋਣ ਵਾਲਾ ਹੈ

ਲੰਡਨ ਦੇ ਵਿਿਗਆਨੀਆਂ ਤਿਆਰ ਕੀਤਾ ਟੈਸਟ ਜੋ ਪਹਿਲਾਂ ਦੱਸੇਗਾ ਕੈਂਸਰ ਹੋਣ ਵਾਲਾ ਹੈ

ਲੰਡਨ : ਲੰਡਨ ਦੇ ਇੰਸਟੀਚਿਊਟ ਆਫ਼ ਕੈਂਸਰ ਰਿਸਰਚ ਦੇ ਵਿਿਗਆਨੀਆਂ ਨੇ ਇੱਕ ਅਜਿਹਾ ਟੈਸਟ ਤਿਆਰ ਕੀਤਾ ਹੈ ਜੋ ਕੈਂਸਰ ਬਾਰੇ ਪਹਿਲਾਂ ਹੀ ਚੇਤਾਵਨੀ ਦੇਵੇਗਾ। ਜਿਸ ਤੋਂ ਬਾਅਦ ਲੋਕ ਡਾਈਟ ਅਤੇ ਰੋਜ਼ਾਨਾ ਰੁਟੀਨ ਨੂੰ ਸੁਧਾਰ ਕੇ ਹੀ ਇਸ ਤੋਂ ਬਚ ਸਕਦੇ ਹਨ। ਖੂਨ ਦਾ ਨਮੂਨਾ ਲੈ ਕੇ ਕੀਤਾ ਜਾਣ ਵਾਲਾ ਇਹ ਡੀਐਨਏ ਟੈਸਟ ਆਸਾਨ ਹੈ ਪਰ ਥੋੜ੍ਹਾ ਮਹਿੰਗਾ ਹੈ। ਇਸ ਨੂੰ ਕਰਵਾਉਣ ਲਈ 1 ਲੱਖ ਰੁਪਏ ਤੱਕ ਦਾ ਖਰਚਾ ਆ ਸਕਦਾ ਹੈ। ਟੈਸਟ ਇਹ ਪਤਾ ਲਗਾ ਸਕਦਾ ਹੈ ਕਿ ਕਿਸੇ ਵਿਅਕਤੀ ਨੂੰ ਕੈਂਸਰ ਹੋਣ ਦੀ ਕਿੰਨੀ ਸੰਭਾਵਨਾ ਹੈ।