ਸਕਾਮਿਸ਼ ਵਿਖੇ 15ਵਾਂ ਮਹਾਨ ਨਗਰ ਕੀਰਤਨ 18 ਜੂਨ ਨੂੰ

ਸਕਾਮਿਸ਼ ਵਿਖੇ 15ਵਾਂ ਮਹਾਨ ਨਗਰ ਕੀਰਤਨ 18 ਜੂਨ ਨੂੰ

ਸਰੀ: ਸਕਾਮਿਸ਼ ਦੇ ਗੁਦੁਆਰਾ ਬਾਬਾ ਨਾਨਕ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ ‘ਤੇ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਸ਼ਹੀਦੀ ਪੁਰਬ ਸਬੰਧੀ ਸੰਗਤਾਂ ਵਲੋਂ ਸ਼੍ਰੀ ਅਖੰਡਪਾਠ ਸਾਹਿਬ 16 ਜੂਨ ਨੂੰ ਦਿਨ ਵੀਰਵਾਰ ਨੂੰ ਅਰੰਭ ਕੀਤੇ ਜਾਣਗੇ ਅਤੇ 18 ਜੂਨ ਦਿਨ ਸ਼ਨਿੱਚਰਵਾਰ ਨੂੰ ਸਵੇਰੇ 9 ਵਜੇ ਅਖੰਡਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਉਪਰੰਤ 15ਵਾਂ ਸਲਾਨਾ ਨਗਰ ਕੀਰਤਨ 10 ਵਜੇ ਚਾਲੇ ਪਾਵੇਗਾ। ਪੰਜ ਪਿਆਰੇ, ਪੰਜ ਨਿਸ਼ਾਨਚੀ ਅਤੇ          ਸਿੱਖ ਬਸਤਰਾਂ ਵਿੱਚ ਸਜੇ ਬੱਚੇ ਨਗਰ ਕੀਰਤਨ ਦੀ ਅਗਵਾਈ ਕਰਨਗੇ। ਸੁਕਾਮਿਸ਼ ਸਿੱਖ ਸੁਸਾਇਟੀ ਦੇ ਪ੍ਰਧਾਨ ਮੱਖਣ ਸਿੰਘ ਸੰਘੇੜਾ ਨੇ ਸੰਗਤਾਂ ਨੂੰ ਗੁਰੂ ਘਰ ਵਿਖੇ ਸਜਾਏ ਜਾ ਰਹੇ ਇਸ ਨਗਰ ਕੀਰਤਨ ‘ਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਅਤੇ ਉਨ੍ਹਾਂ ਕਿਹਾ ਜੇਕਰ ਕੋਈ ਸੰਸਥਾ ਜਾਂ ਸਿੱਖ ਸੰਗਤਾਂ ਵਲੋਂ ਇਸ ਮੌਕੇ ਸਟਾਲ ਲਗਾਏ ਜਾਣੇ ਹਨ ਤਾਂ ਉਸ ਜਗ੍ਹਾਂ ਦੇ ਢੁੱਕਵੇਂ ਪ੍ਰਬੰਧ ਲਈ ਕਮੇਟੀ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦਾ ਹੈ।