ਬੀ.ਸੀ. ’ਚ ਜੂਆ ਘਰਾਂ ਰਾਹੀਂ ਹੋਈ ਮਨੀ-ਲਾਂਡਰਿੰਗ ਦਾ ਪਰਦਾਫਾਸ਼

 

ਬੀ.ਸੀ. ’ਚ ਜੂਆ ਘਰਾਂ ਰਾਹੀਂ ਹੋਈ ਮਨੀ-ਲਾਂਡਰਿੰਗ ਦਾ ਪਰਦਾਫਾਸ਼

2014 ‘ਚ ਤਕਰੀਬਨ 1.2 ਬਿਲੀਅਨ ਡਾਲਰ ਦੀ ਹੋਈ ਮਨੀ-ਲਾਂਡਰਿੰਗ

ਸਰੀ, (ਪਰਮਜੀਤ ਸਿੰਘ): ਬੀ.ਸੀ. ਦੇ ਕੈਸੀਨੋ (ਜੂਆ ਘਰ) ਰਾਹੀਂ ਕੀਤੀ ਗਈ ਅਰਬਾਂ ਡਾਲਰ ਦੀ ਮਨੀਲਾਂਡਰਿੰਗ ਸਬੰਧੀ 1800 ਪੰਨਿਆਂ ਦੀ ਰਿਪੋਰਟ ਸਾਹਮਣੇ ਆਈ ਹੈ। ਜਾਰੀ ਹੋਈ ਰਿਪੋਰਟ ਅਨੁਸਾਰ ਬੀ.ਸੀ. ਦੇ ਜੂਆ ਘਰਾਂ ‘ਚ ਨਗਦੀ ਲਿਜਾ ਕੇ ਮਹਿੰਗੇ ਭਾਅ ਦੇ ਜੂਆ ਖੇਡ ਵਾਲੇ ਸਿੱਕੇ ਲੈ ਲਏ ਜਾਂਦੇ ਅਤੇ ਬਾਅਦ ‘ਚ ਸਿੱਕੇ ਵਾਪਸ ਕਰਕੇ ਉਨ੍ਹਾਂ ਦਾ ਡਰਾਫਟ ਬਣਾ ਲਿਆ ਜਾਂਦਾ ਅਤੇ ਬਲੈਕ ਮਨੀ ਨੂੰ ਵਾਈਟ ਮਨੀ ‘ਚ ਤਬਦੀਲ ਕਰ ਲਿਆ ਜਾਂਦਾ। ਬੀ.ਸੀ. ਸੁਪਰੀਮ ਕੋਰਟ ਦੇ ਜੱਜ ਆਸਟਿਨ ਕਲੇਨ ਨੇ 133 ਦਿਨਾਂ       ਇੱਕ ਵੱਡਾ ਉਤਪਾਦਕ ਦੇਸ਼ ਹੈ ਅਤੇ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਨੂੰ ਖਾਦਾਂ ਨਿਰਯਾਤ ਕਰਦਾ ਹੈ। ਪਰ ਹੁਣ ਰੂਸ ਨੇ ਆਪਣੇ ਕਈ ਉਤਪਾਦਕਾਂ ਦਾ ਨਿਰਯਾਤ ਮੁਅੱਤਲ ਕਰਨ ਦਾ ਐਲਾਨ ਕੀਤਾ ਦੀ ਸੁਣਵਾਈ ਅਤੇ 199 ਦੇ ਕਰੀਬ ਗਵਾਹੀਆਂ ਤੋਂ ਬਾਅਦ ਮਨੀ ਲਾਂਡਰਿੰਗ ਸਬੰਧੀ ਇਹ ਰਿਪੋਰਟ ਬਣਾਈ ਹੈ। ਰਿਪੋਰਟ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਲ 2014 ‘ਚ ਤਕਰੀਬਨ 1.2 ਬਿਲੀਅਨ ਡਾਲਰ ਤੋਂ ਵੱਧ ਦਾ ਲੈਣ-ਦੇਣ ਕੀਤਾ ਗਿਆ। ਜੱਜ ਆਸਟਿਨ ਕਲੇਨ ਦੀ ਰਿਪੋਰਟ ‘ਚ ਪ੍ਰਤੀ ਸਾਲ ਦੀ ਰਿਪੋਰਟ ਦਾ ਅੰਦਾਜ਼ਾ ਅਜੇ ਨਹੀਂ ਲਾਇਆ ਗਿਆ ਅਤੇ ਕਿਹਾ ਗਿਆ ਹੈ ਕਿ ਹਰ ਸਾਲ ਅਰਬਾਂ ਡਾਲਰ ਦੀ ਮਨੀ ਲਾਂਡਰਿੰਗ ਕੀਤੀ ਗਈ ਹੋ ਸਕਦੀ ਹੈ। ਜੱਜ ਆਸਟਿਨ ਕਲੇਨ ਨੇ ਆਰ.ਸੀ.ਐਮ.ਪੀ. ਦੀ ਅਲੋਚਨਾ ਵੀ ਕੀਤੀ ਅਤੇ ਕਿਹਾ ਕਿ ਜਦੋਂ ਸੂਬੇ ‘ਚ ਇਹ ਮਾਮਲੇ ਕਈ ਵਾਰ ਸਾਹਮਣੇ ਆਇਆ ਤਾਂ ਪੁਲਿਸ ਵਲੋਂ ਇਸ ਸਬੰਧੀ ਕੋਈ ਠੋਸ ਕਾਰਵਾਈ ਕਿਉਂ ਨਹੀਂ ਕੀਤੀ ਗਈ। ਬੀ.ਸੀ. ‘ਚ ਮਨੀ ਲਾਂਡਰਿੰਗ ਦਾ ਇਹ ਮੁੱਦਾ ਹੁਣ ਅੱਗ ਦੀ ਤਰ੍ਹਾਂ ਫੈਲਣ ਤੋਂ ਬਾਅਦ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਮਨੀ ਲਾਂਡਰਿੰਗ ਲਈ ਬੀ.ਸੀ. ‘ਚ ਪੈਸੇ ਦਾ ਵੱਡਾ ਹਿੱਸਾ ਚੀਨ ਤੋਂ ਆਉਂਦਾ ਸੀ ਅਤੇ ਇਸ ਪੈਸੇ ਨਾਲ ਰੀਅਲ ਅਸਟੇਟ ‘ਚ ਵੀ ਬਹੁਤ ਕੁਝ ਖਰੀਦਿਆ ਗਿਆ। ਇਸ ਤੋਂ ਬਾਅਦ ਮਹਿੰਗੇ ਭਾਅ ਜਾਇਦਾਦਾਂ ਵੇਚ ਕੇ ਸੂਬੇ ‘ਚ ਫੈਂਟਾਨੇਲ ਵਰਗੀਆਂ ਮਾਰੂ ਡਰੱਗ ਦਾ ਕਾਰੋਬਾਰ ਸੂਬੇ ‘ਚ ਫੈਲਾ ਦਿੱਤਾ ਗਿਆ, ਜਿਸ ਦਾ ਨਤੀਜਾ ਹੁਣ ਇਥੇ ਹਰ ਕਿਸੇ ਦੀਆਂ ਅੱਖਾਂ ਦੇ ਸਾਹਮਣੇ ਹੈ ਕਿ ਬੀ.ਸੀ. ‘ਚ ਹਰ ਮਹੀਨੇ ਰਿਕਾਰਡ ਮੌਤਾਂ ਓਵਰਡੋਜ਼ ਨਾਲ ਹੋ ਰਹੀਆਂ ਹਨ।