ਵਧਦੀ ਮਹਿੰਗਾਈ ਕਾਰਨ ਕੈਨੇਡਾ ’ਚ ਲੋਕ ਮਾਨਸਿਕ ਤਣਾਓ ਦਾ ਸ਼ਿਕਾਰ

 

ਵਧਦੀ ਮਹਿੰਗਾਈ ਕਾਰਨ ਕੈਨੇਡਾ ’ਚ ਲੋਕ ਮਾਨਸਿਕ ਤਣਾਓ ਦਾ ਸ਼ਿਕਾਰ

ਰੂਸ-ਯੂਕਰੇਨ ਜੰਗ ਦੇ ਕਾਰਨ ਵਧੀਆਂ ਗੈਸ ਦੀਆਂ ਕੀਮਤਾਂ ਤੋਂ ਬਾਅਦ ਖਾਦਾਂ ਦੇ ਭਾਅ ਵੀ 2 ਤੋਂ 3 ਗੁਣਾ ਵਧੇ

 

ਸਰੀ, (ਅਮਰਪਾਲ ਸਿੰਘ): ਕੈਨੇਡਾ ‘ਚ ਗੈਸ ਦੀਆਂ ਕੀਮਤਾਂ ਅਤੇ ਮਹਿੰਗਾਈ ਵੱਧਣ ਕਾਰਨ ਹਰ ਚੀਜ਼ ਦਿਨੋ-ਦਿਨ  ਮਹਿੰਗੀ ਹੁੰਦੀ ਜਾ ਰਹੀ ਹੈ। ਰੂਸ-ਯੂਕ੍ਰੇਨ ਦਰਮਿਆਨ ਲੱਗੀ ਜੰਗ ਕਾਰਨ ਵਿਗੜ ਰਹੇ ਵਿਸ਼ਵ ਦੇ ਆਰਥਿਕ ਹਲਾਤਾਂ ਦਾ ਅਸਰ ਕੈਨੇਡਾ ‘ਚ ਦਿਖਣ ਲੱਗਾ ਹੈ।

ਕੈਨੇਡਾ ਦੇ ਵੱਖ ਵੱਖ ਸੂਬਿਆਂ ਦੇ ਕਿਸਾਨ ਆਪਣੀਆਂ ਫਸਲਾਂ ਲਈ ਮਹਿੰਗੇ ਭਾਅ ਮਿਲ ਰਹੀਆਂ ਖਾਦਾਂ ਕਾਰਨ ਵੱਡੇ ਪੱਧਰ ‘ਤੇ ਪ੍ਰੇਸ਼ਾਨ ਹੋ ਰਹੇ ਹਨ।  ਮਹਿੰਗਾਈ ਕਾਰਨ ਖਾਦਾਂ ਦੇ ਭਾਅ ਵਿੱਚ 2 ਤੋਂ 3 ਗੁਣਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।  ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਲ ਉਹਨਾਂ ‘ਤੇ ਵਧੇਰੇ ਆਰਥਿਕ ਬੋਝ ਪੈ ਰਿਹਾ ਹੈ। ਅੰਕੜਿਆਂ ਅਨੁਸਾਰ ਕੈਨੇਡਾ 6 .5 ਲੱਖ ਟਨ ਤੋਂ ਵਧੇਰੇ ਨਾਈਟ੍ਰੋਜਨ , 8 ਲੱਖ ਮੀਟ੍ਰਿਕ ਟਨ ਪੋਟਾਸ਼ ਖਾਦ ਅਤੇ ਲਗਭਗ 10 ਲੱਖ ਟਨ ਫਾਸਫੇਟ ਖਾਦ ਦਰਾਮਦ ਕਰਦਾ ਹੈ ਅਤੇ ਰੂਸ-ਯੂਕ੍ਰੇਨ ਜੰਗ ਕਾਰਨ ਇਨ੍ਹਾਂ ਖਾਦਾਂ ਦੇ ਭਾਅ ਵੀ ਅਸਮਾਨ ਨੂੰ ਛੂਹਣ ਲੱਗੇ ਹਨ।  ਰੂਸ ਨਾਈਟ੍ਰੋਜਨ ਅਤੇ ਪੋਟਾਸ਼ ਦੋਵਾਂ ਖਾਦਾਂ ਦਾ        ਸੀ, ਉੱਥੇ ਹੀ ਕੈਨੇਡਾ ਵੱਲੋਂ ਵੀ ਮਾਰਚ ਮਹੀਨੇ ਤੋਂ ਰੂਸ ਤੋਂ ਆਉਣ ਵਾਲੇ ਆਯਾਤ ‘ਤੇ 35 ਪ੍ਰਤੀਸ਼ਤ ਕਰ ਲਗਾਇਆ ਗਿਆ ਹੈ ਜਿਸਦਾ ਭਾਵ ਹੈ ਕਿ ਰੂਸ ਤੋਂ ਆਉਣ ਵਾਲੀਆਂ ਖਾਦਾਂ 35 ਫ਼ੀਸਦੀ ਮਹਿੰਗੀਆਂ ਹੋ ਗਈਆਂ ਹਨ। ਦੱਸਣਯੋਗ ਹੈ ਕਿ ਕੈਨੇਡਾ ਦੇ ਸਸਕੈਚਵਨ, ਅਲਬਰਟਾ ਅਤੇ ਮੈਨੀਟੋਬਾ ਆਦਿ ਪ੍ਰੋਵਿੰਸਸ ਵਿੱਚ ਕਣਕ, ਦਾਲਾਂ , ਕਿਨੋਲਾ ਅਤੇ ਸਰੋਂ ਆਦਿ ਫ਼ਸਲਾਂ ਦੀ ਖੇਤੀ ਹੁੰਦੀ ਹੈ ਅਤੇ ਬ੍ਰਿਿਟਸ਼ ਕੋਲੰਬੀਆ ਵਿੱਚ ਬਲੂਬੇਰੀ , ਸੇਬ ਅਤੇ ਅੰਗੂਰਾਂ ਦੀ ਖੇਤੀ ਹੁੰਦੀ ਹੈ।  ਅੰਕੜਿਆਂ ਮੁਤਾਬਿਕ ਪੂਰੇ ਕੈਨੇਡਾ ਵਿੱਚ ਕਰੀਬ 6 ਕਰੋੜ 21 ਲੱਖ ਹੈਕਟੇਅਰ ਰਕਬੇ ‘ਤੇ ਖੇਤੀ ਹੋ ਰਹੀ ਹੈ।

ਉਧਰ ਉਪ-ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਨੇ ਬੀਤੇ ਕੱਲ੍ਹ ਦੇਸ਼ ‘ਚ ਮਹਿੰਗਾਈ ਅਤੇ ਅਰਥਚਾਰੇ ਨੂੰ ਮੁੜ ਲੀਹ ‘ਤੇ ਲਿਆਉਣ ਸਬੰਧੀ ਅਹਿਮ ਭਾਸ਼ਣ ਦਿੱਤਾ। ਫ਼੍ਰੀਲੈਂਡ ਨੇ ਸਰਕਾਰ ਵੱਲੋਂ ਮਹਿੰਗਾਈ ਨਾਲ ਨਜਿੱਠਣ ਵਿਚ ਮਦਦ ਲਈ ਉਲੀਕੀ 8.9 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਜਿਸ ਦੇ ਵਰਵੇ ਉਨ੍ਹਾਂ ਆਪਣੇ ਭਾਸ਼ਣ ਦੌਰਾਨ ਸਾਂਝੇ ਕੀਤੇ ਕੀਤੇ। ਫ੍ਰੀਲੈਂਡ ਨੇ ਕਿਹਾ ਕਿ ਹਰ ਕੈਨੇਡੀਅਨ ਨਾਗਰਕਿ ਮਹਿੰਗਾਈ ਤੋਂ ਚਿੰਤਤ ਹੈ ਅਤੇ ਉਹ ਜਾਣਨਾ ਚਾਹੁੰਦਾ ਹੈ ਕਿ ਉਹਨਾਂ ਦੀ ਸਰਕਾਰ ਮਹਿੰਗਾਈ  ਨਾਲ ਨਜਿੱਠਣ ਲਈ ਕੀ ਕੀ ਉਪਰਾਲੇ ਕਰ ਕਰ ਰਹੀ ਹੈ। ਫ਼੍ਰੀਲੈਂਡ ਨੇ ਕਿਹਾ ਕਿ ਉਹਨਾਂ ਦੀ ਕਿਫ਼ਾਇਤੀ ਯੋਜਨਾ ਦੇ ਪੰਜ ਹਿੱਸੇ ਹਨ : ਬੈਂਕ ਔਫ਼ ਕੈਨੇਡਾ ਦੀ ਭੂਮਿਕਾ ਦਾ ਆਦਰ, ਵਰਕਰਾਂ ਵਿਚ ਨਿਵੇਸ਼, ਕਰਜ਼ੇ ‘ਤੇ ਨਿਯੰਤਰਣ, ਚੰਗੀਆਂ ਨੌਕਰੀਆਂ ਪੈਦਾ ਕਰਨੀਆਂ, ਅਤੇ ਕਿਫ਼ਾਇਤੀ ਪਲਾਨ ਬਣਾਉਣ ਵਾਲੇ ਪ੍ਰੋਗਰਾਮਾਂ ਨੂੰ ਫ਼ੰਡਿੰਗ। ਫ਼੍ਰੀਲੈਂਡ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਜੇ ਆਰਥਿਕ ਸਥਿਤੀ ਵਿਗੜਦੀ ਹੈ ਤਾਂ ਹੋਰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਕੰਜ਼ਰਵੇਟਿਵ ਲੀਡਰਸ਼ਿਪ ਉਮੀਦਵਾਰ ਪੀਅਰ ਪੌਲੀਐਵ ਬੈਂਕ ਔਫ਼ ਕੈਨੇਡਾ ਦੇ ਗਵਰਨਰ ਟਿਫ਼ ਮੈਕਲਮ ‘ਤੇ ਇਲਜ਼ਾਮ ਲਗਾ ਚੁੱਕੇ ਹਨ ਕਿ ਉਹਨਾਂ ਦੀ ਵਿਆਜ ਦਰਾਂ ਘਟਾਉਣ ਦੀ ਮਾੜੀ ਨੀਤੀ ਕਰਕੇ ਮੁਲਕ ਵਿਚ ਮਹਿੰਗਾਈ ਫ਼ੈਲੀ ਹੈ। ਪੀਅਰ ਨੇ ਅਹਿਦ ਕੀਤਾ ਹੈ ਕਿ ਜੇ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਮੈਕਲਮ ਨੂੰ ਬੈਂਕ ਔਫ਼ ਕੈਨੇਡਾ ਦੇ ਗਵਰਨਰ ਦੇ ਅਹੁਦੇ ਤੋਂ ਹਟਾ ਦੇਣਗੇ। ਉਹਨਾਂ ਦੇ ਇਸ ਬਿਆਨ ਦੀ ਕੁਝ ਲੋਕਾਂ ਨੇ ਆਲੋਚਨਾ ਵੀ ਕੀਤੀ ਸੀ। ਆਲੋਚਕਾਂ ਦਾ ਤਰਕ ਸੀ ਕਿ ਪੀਅਰ ਬੇਵਜ੍ਹਾ ਇੱਕ ਸੁਤੰਤਰ ਅਦਾਰੇ ਦਾ ਸਿਆਸੀਕਰਨ ਕਰ ਰਹੇ ਹਨ।

ਕ੍ਰਿਸਟੀਆ ਫ਼੍ਰੀਲੈਂਡ ਨੇ ਬੈਂਕ ਔਫ਼ ਕੈਨੇਡਾ ਦੀ ਆਲੋਚਨਾ ਕਰਨ ਨੂੰ ’ਆਰਥਿਕ ਅਨਪੜ੍ਹਤਾ’ ਆਖਿਆ। ਉਹਨਾਂ ਕਿਹਾ ਕਿ ਬੈਂਕ ਦਾ ਕੰਮ ਮਹਿੰਗਾਈ ਕੰਟਰੋਲ ਕਰਨਾ ਹੈ ਅਤੇ ਬੈਂਕ ਆਪਣਾ ਕੰਮ ਕਰ ਰਿਹਾ ਹੈ।

ਫ਼੍ਰੀਲੈਂਡ ਨੇ ਕਿਹਾ ਕਿ ਬੈਂਕ ਨੇ ਮਿੱਥੇ ਟੀਚਿਆਂ ਦੇ ਵਿਚ ਹੀ ਮਹਿੰਗਾਈ ਨੂੰ ਵਾਪਸ ਲਿਆਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਬੈਂਕ ਔਫ਼ ਕੈਨੇਡਾ ਦਾ ਵੱਕਾਰ ਕੈਨੇਡਾ ਨੂੰ ਅਅਅ ਕ੍ਰੈਡਿਟ ਰੇਟਿੰਗ ਮਿਲਣ ਦਾ ਅਹਿਮ ਕਾਰਨ ਹੈ ਜਿਸ ਕਰਕੇ ਆਰਥਿਕਤਾ ਸਥਿਰਤਾ ਨੂੰ ਹੁਲਾਰਾ ਮਿਲਦਾ ਹੈ।