Copyright & copy; 2019 ਪੰਜਾਬ ਟਾਈਮਜ਼, All Right Reserved
ਐਮਰਜੈਂਸੀ ਵੇਜ ਸਬਸਿਡੀ ਪ੍ਰੋਗਰਾਮ ਦਸੰਬਰ ਤੱਕ ਜਾਰੀ ਰਹੇਗਾ – ਜਸਟਿਨ ਟਰੂਡੋ

ਐਮਰਜੈਂਸੀ ਵੇਜ ਸਬਸਿਡੀ ਪ੍ਰੋਗਰਾਮ ਦਸੰਬਰ ਤੱਕ ਜਾਰੀ ਰਹੇਗਾ – ਜਸਟਿਨ ਟਰੂਡੋ

ਸਰੀ, (ਹਰਦਮ ਮਾਨ): ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਮਰਜੈਂਸੀ ਵੇਜ ਸਬਸਿਡੀ ਪ੍ਰੋਗਰਾਮ ਦਸੰਬਰ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਫੈਡਰਲ ਸਰਕਾਰ ਕੈਨੇਡੀਅਨ ਪਰਿਵਾਰਾਂ, ਇੰਪਲਾਇਰਜ਼ ਅਤੇ ਬਿਜ਼ਨਸਮੈਨ ਬਾਰੇ ਸ਼ੁਰੂ ਕੀਤਾ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਦਸੰਬਰ ਤੱਕ ਜਾਰੀ ਰੱਖਿਆ ਜਾਵੇਗਾ। ਇਸ ਪ੍ਰੋਗਰਾਮ ਤਹਿਤ ਯੋਗ ਕਾਰੋਬਾਰਾਂ ਤੇ ਗੈਰ ਮੁਨਾਫੇ ਵਾਲੇ ਅਦਾਰਿਆਂ ਨੂੰ ਆਪਣੇ ਕਰਮਚਾਰੀਆਂ ਨੂੰ ਕੰਮ ਉੱਤੇ ਬਣਾਈ ਰੱਖਣ ਲਈ ਸਰਕਾਰ ਵੱਲੋਂ 75 ਫੀ ਸਦੀ ਗਰਾਂਟ ਦਿੱਤੀ ਜਾ ਰਹੀ ਹੈ।
ਵਰਨਣਯੋਗ ਹੈ ਕਿ 27 ਮਾਰਚ ਨੂੰ ਐਲਾਨੇ ਗਏ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਪ੍ਰੋਗਰਾਮ (ਸੀਈਡਬਲਿਊਐਸ) ਵਿੱਚ ਦੂਜੀ ਵਾਰ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 15 ਮਈ ਨੂੰ ਸਰਕਾਰ ਨੇ ਇਸ ਪ੍ਰੋਗਰਾਮ ਵਿੱਚ 12 ਹਫਤਿਆਂ ਦਾ ਵਾਧਾ ਕਰ ਕੇ 29 ਅਗਸਤ ਤੱਕ ਕਰ ਦਿੱਤਾ ਸੀ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਵੁਈ ਚੈਰਿਟੀ ਨਾਲ ਸਟੂਡੈਂਟ ਗ੍ਰਾਂਟ ਪ੍ਰੋਗਰਾਮ ਸਬੰਧੀ ਇਕਰਾਰਨਾਮਾ ਕਰਨ ਬਾਰੇ ਪਾਰਲੀਮੈਂਟ ਵਿਚ ਹੋਈ ਚਰਚਾ ਤੋਂ ਆਪਣੇ ਆਪ ਨੂੰ ਪਾਸੇ ਨਾ ਰੱਖ ਸਕੇ, ਜੋ ਉਨ੍ਹਾਂ ਦੀ ਬਹੁਤ ਵੱਡੀ ਗਲਤੀ ਸੀ ਅਤੇ ਇਸ ਕਾਰਨ ਉਨ੍ਹਾਂ ਨੂੰ ਬੇਹੱਦ ਦੁੱਖ ਹੈ। ਉਨ੍ਹਾਂ ਇਸ ਲਈ ਮੁਆਫੀ ਮੰਗਦਿਆਂ ਕਿਹਾ ਕਿ ਵੁਈ ਚੈਰਿਟੀ ਨਾਲ ਉਨ੍ਹਾਂ ਦੇ ਪਰਿਵਾਰ ਦੇ ਨੇੜਲੇ ਸਬੰਧਾਂ ਨੂੰ ਧਿਆਨ ਵਿਚ ਰਖਦਿਆਂ ਉਨ੍ਹਾਂ ਨੂੰ ਮੰਤਰੀ ਮੰਡਲ ਦੀ ਗੱਲਬਾਤ ਵਿਚ ਹਿੱਸਾ ਨਹੀਂ ਸੀ ਲੈਣਾ ਚਾਹੀਦਾ।
ਪ੍ਰਧਾਨ ਮੰਤਰੀ ਵੱਲੋਂ ਇਹ ਮੁਆਫੀ ਮੰਗਣ ਦੀ ਨੌਬਤ ਉਸ ਸਮੇਂ ਆਈ ਜਦੋਂ ਇਹ ਰਿਪੋਰਟਾਂ ਜਨਤਕ ਹੋਈਆਂ ਕਿ ਉਨ੍ਹਾਂ ਦੀ ਮਾਂ ਮਾਰਗਰੇਟ ਅਤੇ ਉਨ੍ਹਾਂ ਦੇ ਭਰਾ ਐਲਗਜ਼ੈਂਡਰੇ ਨੂੰ ਪਿਛਲੇ ਚਾਰ ਸਾਲਾਂ ਦੌਰਾਨ ਵੂਈ ਚੈਰਿਟੀ ਅਤੇ ਇਸ ਦੀਆਂ ਸੰਸਥਾਵਾਂ ਦੁਆਰਾ 300,000 ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਸੀ। ਐਥਿਕਸ ਕਮਿਸ਼ਨਰ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਅਫਸੋਸ ਕੀਤਾ ਕਿ ਵਿਦਿਆਰਥੀਆਂ ਦੀ ਭਲਾਈ ਲਈ ਜਿਹੜਾ ਪ੍ਰੋਗਰਾਮ ਲਿਆਂਦਾ ਗਿਆ ਸੀ ਹੁਣ ਉਹ ਅਧਵਾਟੇ ਲਮਕ ਕੇ ਰਹਿ ਗਿਆ ਹੈ।