ਭੰਗ ਨੂੰ ਮਿਲੀ ਕਾਨੂੰਨੀ ਤੌਰ ਤੇ ਮਾਨਤਾ

ਭੰਗ ਨੂੰ ਮਿਲੀ ਕਾਨੂੰਨੀ ਤੌਰ ਤੇ ਮਾਨਤਾ

ਸਰੀ : (ਤਰਲੋਚਨ ਸਿੰਘ ਸੋਹਲ : ਕੈਨੇਡੀਅਨ ਪੰਜਾਬ ਟਾਇਮਜ਼): ਬੀਤੇ ਬੁੱਧਵਾਰ 17 ਅਕਤੂਬਰ 2018ઠਤੋਂ ਪੂਰੇ ਕੈਨੇਡਾ ਭਰ ઠਵਿੱਚ ਸੁੱਖਾ (ਭੰਗ) ਦੀ ਵਿਕਰੀ ਨੂੰ ਕਾਨੂੰਨੀ ઠਮਾਨਤਾ ਮਿਲ ਗਈ ਹੈ ਇਸ ਦੇ ਲਾਗੂ ਹੁੰਦਿਆ ਹੀ ਭੰਗ ਦੇ ਸਟੋਰਾਂ ਤੇ ਵੱਡੀਆਂ ਭੀੜਾਂ ਦੇਖੀਆਂ ਗਈਆਂ ਹਨ। ਮਿਲੀ ਕਾਨੂੰਨੀ ਮਨਜ਼ੂਰੀ ਤੋਂ ਬਾਅਦઠ ਭੰਗ ਦੇ ਦੀਵਾਨਿਆਂ ਦੀ ਖੁਸ਼ੀ ‘ਚ ਚੌਖਾ ਵਾਧਾ ਹੋਇਆ ਜਿਸ ਦੀઠ ਤਾਜ਼ਾ ਮਿਸਾਲ ਪਹਿਲੇ ਦਿਨ ਖੁੱਲ੍ਹੇ ਕੈਨਾਬਿਜ਼ ਸਟੋਰਾਂ ‘ਤੇ ਵੇਖਣ ‘ਤੇ ਮਿਲੀ ਜਾਣਕਾਰੀ ਅਨੁਸਾਰ ਬ੍ਰਿਟਿਸ਼ ਕੋਲੰਬਿਆ ‘ਚઠ ਪਹਿਲੇ ਦਿਨ ਕੁਲ 9980 ਲੋਕਾਂ ਵਲੋਂ ਭੰਗ ਦੀ ਖਰੀਦਦਾਰੀ ਕੀਤੀ ਗਈ ਜਿਨ੍ਹਾਂ ਵਿਚੋਂ ਸਿਰਫ਼ 805 ਲੋਕਾਂ ਨੇ ਸਟੋਰ ‘ਤੇ ਜਾ ਕੇ ਭੰਗ ਦੀઠਖਰੀਦਾਰੀ ਕੀਤੀ ਅਤੇ ਬਾਕੀ 9175 ਲੋਕਾਂ ਵਿਚੋਂ ਆਨਲਾਇਨઠਭੰਗ ਆਰਡਰ ਕੀਤੀ ਗਈ। ਇਥੇ ਇਹ ਵੀ ਦੱਸਣ ਯੋਗ ਹੈ ਕਿઠਕਿਊਬਿਕ ਸੂਬੇ ‘ਚ ਪਹਿਲੇ ਦਿਨ ਇਹ ਗਿਣਤੀ 42000 ਦਾઠਅੰਕੜਾ ਵੀ ਪਾਰ ਕਰ ਗਈ ਜਿਸ ‘ਚ 12500 ਲੋਕਾਂ ਸਿੱਧੇ ਤੌਰ ‘ਤੇઠਅਤੇ 30000 ਲੋਕਾਂ ਵਲੋਂ ਆਨਲਾਈਨ ਭੰਗ ਆਰਡਰ ਕੀਤੀ ਗਈ।
ਇਸ ਦਾ ਮਤਲਬ ਵੱਡੀ ਗਿਣਤੀ ਵਿੱਚ ਲੋਕ ਇਸਦਾ ਸੇਵਨ ਕਰਨਗੇ। ਜੋ ਇਸ ਦੀ ਵਰਤੋ ਨਹੀ ਕਰਨਾ ਚਾਹੁੰਦੇ ਉਹਨਾ ਨੂੰ ਇਸ ਦੇ ਬੁਰੇ ਪ੍ਰਭਾਵ ਤੋ ਬਚਾਉਣਾ ਸਰਕਾਰ ਦੀ ਜੁੰਮੇਵਾਰੀ ਹੈ ਇਸ ਵਿਕਰੀ ਦੇ ਚਲਦਿਆਂ ਕੁਝ ਜਰੂਰ ਅਤਿਹਾਤ ਜੋ ਸਰਕਾਰ ਨੂੰ ਲੈਣੇ ਬਣਦੇ ਹਨ ਤੇ ਹਰ ਕਨੇਡੀਅਨ ਨੂੰ ਇਸ ਦੀ ਮੰਗ ਕਰਨੀ ਚਾਹੀਦੀ ਹੈ।
1. ਸਰਕਾਰ ਦਾ ਦਾਅਵਾ ਹੈ ਕਿ ਭੰਗ ਦੀ ਲੀਗਲ ਵਿਕਰੀ ਨਾਲ ਸਰਕਾਰੀ ਆਮਦਨ ਵਧੇਗੀ ਪਰ ਖਦਸ਼ਾ ਹੈ ਕਿ ਭੰਗ ਦੀ ਵਿਕਰੀ ਵਿੱਚ ਕੈਸ਼ ਮਨੀ ਦੀ ਵਧੇਰੇ ਵਰਤੋ ਹੋਵੇਗੀ। ਸਰਕਾਰ ਇਸ ਨੂੰ ਕਿਸ ਤਰ੍ਹਾਂ ਯਕੀਨੀ ਬਣਾਏਗੀ। ਇਸ ਦਾ ਉਤਪਾਦਨ ਤੇ ਨਿਗਰਾਨੀ , ਪੈਕਟਾਂ ਤੋ ਇਲਾਵਾ ਖੁੱਲੀ ਵਿਕਰੀ ਨਹੀ ਹੋਣੀ ਚਾਹੀਦੀ। ઠ
2. ਇਸ ਤੋ ਹੋਣ ਵਾਲੀ ઠਆਮਦਨ ਤੋ ਕਿੰਨੇ ਪ੍ਰਤੀਸ਼ਤ ઠਸਿਹਤ ਸਹੂਲਤਾਂ ਅਤੇ ਪੜਾਈ ਲਈ ਰੱਖਿਆ ਜਾਵੇਗਾ।
3. ਕੈਨੇਡਾ ਚ ਹਰ ਇਕ ਨਾਗਰਿਕ ઠਦੀ ਪੂਰਨ ਅਜਾਦੀ ਬਹੁਤ ਮਹੱਤਵਪੂਰਨ ਹੈ ਭੰਗ ਦੀ ਗੰਧ (ਬਦਬੂ) ਇਕ ਵੱਡੀ ਸਮੱਸਿਆ ਹੈ ਜੋ ਕਿ ਨਾ ਵਰਤੋ ਕਰਨ ਵਾਲੇ ਨਾਗਰਿਕਾਂ ਨੂੰ ਪ੍ਰਭਾਵਿਤ ਕਰੇਗੀ ਇਸਦੇ ਸੇਵਨ ਨੂੰ ਆਮ ਲੋਕਾਂ ઠਵਾਲੀ ਜਗ੍ਹਾ ਤੇ ਰੋਕਣ ਲਈ ਕਿਹੜੀ ਸਜਾ ਰੱਖੀ ਜਾਵੇਗੀ।
4. ਇਸ ਦੀ ਵਰਤੋ ਕਰਨ ਤੋ ਬਾਅਦ ਵਾਹਨ ਚਲਾਉਣਾ ਆਪਣੀ ਤੇ ਦੂਸਰਿਆਂ ਦੀ ਸੁਰੱਖਿਆ ਲਈ ਖਤਰਾ ਹੋ ਸਕਦਾ ਹੈ ਇਸ ਦੀ ਵਰਤੋ ਦੀ ਮਾਤਰਾ ਨੂੰ ਨਿਸ਼ਚਿਤ ਕਰਨ ਲਈ ੜ ਅਲਕੋਹਲ ਦੀ ਤਰ੍ਹਾਂ ਚੈਕਿੰਗ ਲਈ ਕਿਸ ਟੈਸਟ ਦੀ ਵਰਤੋ ਕੀਤੀ ਜਾਵੇਗੀ।
ਇਹ ਕੁਝ ਸੁਆਲ ਜੋ ਸਾਰੇ ਕੈਨੇਡੀਅਨਜ ਦੇ ਹਿੱਤ ਹਨ ਜੋ ਆਪਣੇ ਚੁਣੇ ਹੋਏ ઠਨੁਮਾਇੰਦਿਆਂ ਤੇ ਚੋਣ ਲੜ ਰਹੇ ਉਮੀਦਵਾਰਾ ਨੂੰ ਜਰੂਰ ਪੁਛਣ ਕਿ ਉਹ ਇਸ ਨੂੰ ਕਿਸ ਤਰ੍ਹਾਂ ਯਕੀਨੀ ਬਣਾਉਣਗੇ। ਤਾ ਜੋ ਸਾਰੇ ਕਨੇਡੀਅਨ ਸੁਰੱਖਿਅਤ ਤੇ ਭੈਅ ਮੁਕਤ ਜਿੰਦਗੀ ਜੀਅ ਸਕਣ।