ਐਬਟਸਫੋਰਡ ‘ਚ ਇੱਕ ਹੋਰ ਨੌਜਵਾਨ ਗੈਂਗ ਹਿੰਸਾ ਦਾ ਸ਼ਿਕਾਰ

ਐਬਟਸਫੋਰਡ ‘ਚ ਇੱਕ ਹੋਰ ਨੌਜਵਾਨ ਗੈਂਗ ਹਿੰਸਾ ਦਾ ਸ਼ਿਕਾਰ

ਐਬਟਸਫੋਰਡ : (ਪਰਮਜੀਤ ਸਿੰਘ : ਕੈਨੇਡੀਅਨ ਪੰਜਾਬ ਟਾਇਮਜ਼): ਬੀਤੀ ਸ਼ਾਮ 32000 ਬਲਾਕ ਫਰੇਜ਼ਰਵੇਅ ਅਤੇ ਕਲੀਅਰਬਰੁੱਕ ਰੋਡ (ਸੀਡਰ ਹਿਲ ਪਲਾਜ਼ਾ) ਦੇ ਨੇੜੇ ਇੱਕ ਅਣਪਛਾਤੇ ਵਿਅਕਤੀਆਂ ਵਲੋਂ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਘਟਨਾ ਸਬੰਧੀ ਦੱਸਿਆ ਕਿ ਤਕਰੀਬਨ ਸ਼ਾਮ 6:43  ਵਜੇ 32000 ਬਲਾਕ ਫਰੇਜ਼ਰਵੇਅ ਅਤੇ   ਕਲੀਅਰਬਰੁੱਕ ਰੋਡ ਦੇ ਨੇੜੇ ਸੀ.ਆਈ.ਬੀ.ਸੀ. ਬੈਂਕ  ਦੀ ਏ.ਟੀ.ਐਮ. ਮਸ਼ੀਨ ਦੇ ਕਮਰੇ ‘ਚ ਹਿੰਸਕ ਘਟਨਾ ਦੀ ਸੂਚਨਾ ਮਿਲੀ ਜਿਥੇ ਕਿ ਇਹ ਨੌਜਵਾਨ ਮਰੀ ਹੋਈ ਹਾਲਤ ‘ਚ ਮਿਲਿਆ। ਅਧਿਕਾਰੀਆਂ ਨੇ ਦੱਸਿਆ ਕਿ ਏ.ਟੀ.ਐਮ. ਮਸ਼ੀਨ ਦੇ ਦਰਵਾਜ਼ੇ ਵੀ ਟੁੱਟੇ ਹੋਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਇਸ ਘਟਨਾ ਸਬੰਧੀ ਦੱਸਿਆ ਕਿ ਇਹ ਗਿਣ-ਮਿਥ ਕੇ ਕੀਤਾ ਗਿਆ ਕਤਲ ਜਾਪਦਾ ਹੈ। ਇਸ ਤੋਂ ਬਿਨਾਂ ਪੁਲਿਸ ਨੇ ਹਾਲੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਨੌਜਵਾਨ ਦੀ ਪਹਿਚਾਣ ਵੀ ਹਾਲੇ ਪੁਲਿਸ ਵਲੋਂ ਜਾਰੀ ਨਹੀਂ ਕੀਤੀ ਗਈ। ਪੁਲਿਸ ਵਲੋਂ ਇੱਕ ਨੰਬਰ 1-877-551-4448  ਜਾਰੀ ਕਰਕੇ ਇਸ ਸਬੰਧੀ ਲੋਕਾਂ ਵਲੋਂ ਮਦਦ ਵੀ ਮੰਗੀ ਗਈ ਹੈ। ਦੱਸਣਯੋਗ ਹੈ ਕਿ ਪਿਛਲੇ 2 ਹਫ਼ਤਿਆਂ ਤੋਂ ਇਹ ਤੀਜੀ ਅਜਿਹੀ ਘਟਨਾ ਹੈ, ਇਸ ਤੋਂ ਪਹਿਲਾਂ ਵਰਿੰਦਰਪਾਲ ਸਿੰਘ ਮਿਸ਼ਨ ਵਿੱਚ ਅਤੇ ਸੁਮੀਤ ਰੰਧਾਵਾ ਸਰੀ ‘ਚ ਨੂੰ ਇਸੇ ਤਰ੍ਹਾਂ ਦੀ ਗੈਂਗ ਹਿੰਸਾ ‘ਚ ਸ਼ਿਕਾਰ ਹੋਏ ਸਨ।