ਕਰ ਦੀਏ ਫਿਰ ਸਤਨਾਜਾ ‘ਕੱਠਾ?

ਕਰ ਦੀਏ ਫਿਰ ਸਤਨਾਜਾ ‘ਕੱਠਾ?

ਮਾੜਾ ਕਹਿ ਰਾਵਣ ਨੂੰ ਜਾਣ ਫੂਕੀ,
ਨਿੱਕਲੇ ਮਾੜੇ ਤਾਂ ਆਖ਼ਰ ਰਾਮ ਬਾਬੇ।
ਰੋਣਾ ਇੱਕ ਨੂੰ ਕੀ ਗਿਆ ਊਤ ਆਵਾ,
ਏਥੇ ਸੱਭੇ ਹੀ ਨਮਕ ਹਰਾਮ ਬਾਬੇ।

ਲੁੱਟਣ ਵਾਸਤੇ ਲੋਕਾਂ ਭੋਲਿਆਂ ਨੂੰ,
ਬੈਠੇ ਬਣਾਈ ਕੰਜਰਧਾਮ ਬਾਬੇ।
ਵਿੱਚ ਡੇਰਿਆਂ ਕਰ ਮੌਜ ਮਸਤੀ,
ਪੂਰੀ ਕਰਦੇ ਵਾਸ਼ਨਾ ਕਾਮ ਬਾਬੇ।
ਢਾਹਿਆ ਸਭ ਤੋਂ ਪਹਿਲਾਂ ਰਾਮ ਆਸਾ,
ਸਾਰੀ ਉਮਰ ਲਈ ਦਿੱਤਾ ਡੱਕ ਬਾਬਾ।
ਰਾਮ ਰਹੀਮ ਦੀ ਲਾ ਫਿਰ ਤਹਿ ਚੌਹਰੀ,
ਲਾਟਣ ਲਾ ‘ਤੀ ਕਰਨ ਭੱਕ ਭੱਕ ਬਾਬਾ।

ਡੰਡਾ ਡੁੱਕ ‘ਤਾ ਰਾਮਪਾਲ ਦਾ ਵੀ,
ਕਰੂ ਉਮਰਾਂ ਤੱਕ ਵਿਸ਼ਰਾਮ ਬਾਬਾ।
ਰਾਮ ਤਿੰਨ ਤਾਂ ‘ਭਗਤਿਆ’ ਨੱਥ ਦਿੱਤੇ,
ਚੌਥਾ ਚੜ੍ਹੇਗਾ ਚੰਡੋਲ ਕਿਹੜਾ ਰਾਮ ਬਾਬਾ।

-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
604-751-1113