ਪਹਿਰੇਦਾਰ

ਪਹਿਰੇਦਾਰ

ਜਦੋ ਸੌ ਜਾਣ ਕੌਂਮ ਦੇ ਪਹਿਰੇਦਾਰ
ਫੇਰ ਦਿਨ ਬੁਰੇ ਹੀ ਆਉਂਦੇ ਨੇ।
ਜਦੋ ਵਿੱਕ ਜਾਣ ਧਰਮ ਦੇ ਠੇਕੇਦਾਰ….
ਫੇਰ ਦਿਨ ਬੁਰੇ ਹੀ ਆਉਂਦੇ ਨੇ।
ਲਗ ਕੇ ਪਿੱਛੇ ਪੰਖਡੀਆ,
ਥਾਂ-ਥਾਂ ਮੱਥੇ ਟੇਕੇ ਜਾਣ,
ਭੁੱਲ ਕੇ ਸਭ ਜ਼ਿੰਮੇਵਾਰੀਆਂ,
ਲੋਕੀ ਸ਼ਾਮ ਨੂੰ ਠੇਕੇ ਜਾਣ,
ਵੇਲੀ ਬਣ ਜਾਵੇ ਘਰ ਦਾ ਲਾਣੇਦਾਰ..
ਫੇਰ ਦਿਨ ਬੁਰੇ ਹੀ ਆਉਂਦੇ ਨੇ।
ਆਈ ਨਾ ਜੀਵਨ ਜਾਚ,
ਯੁਗ ਬੀਤ ਐ ਚੱਲਿਆ,
ਪਹਿਲਾ ਲੁਟਿਆ ਲੁਟੇਰਿਆ,
ਹੁਣ ਠੱਗਾ ਨੇ ਮੱਲਿਆ,
ਸਰਕਾਰ ਚਲਾਉਣ ਜਦੋਂ ਸਰਮਾਏਦਾਰ…..
ਫੇਰ ਦਿਨ ਬੁਰੇ ਹੀ ਆਉਂਦੇ ਨੇ।
ਜਾਤ-ਪਾਤ ਤੇ ਧਰਮਾਂ ਦੇ
ਨਾਂ ਤੇ ਦੇਸ਼ ਹੈ ਵੰਡਿਆ,
ਕੁਝ ਸੋੜੇ ਸਿਆਸਤਦਾਨਾਂ
ਛੱਜ ਚ ਪਾ ਕੇ ਛੰਡਿਆ,
ਮਨਦੀਪ ਬਿਨਾ ਸੋਚੇ ਚੁਣੋਗੇ ਸਰਕਾਰ..
ਫੇਰ ਦਿਨ ਬੁਰੇ ਹੀ ਆਉਂਦੇ ਨੇ।

ਮਨਦੀਪ ਗਿੱਲ ਧੜਾਕ
9988111134