ਦਰਵੇਸ਼ ਬਾਦਸ਼ਾਹ

ਦਰਵੇਸ਼ ਬਾਦਸ਼ਾਹ

ਥੱਲੇ ਨੀਲਾ ਘੋੜਾ ਹਥ ਉੱਤੇ ਬਾਜ ਜੀ,
ਸੋਹਣੀ ਦਸਤਾਰ ਉੱਤੇ ਲੱਗਾ ਤਾਜ ਜੀ,
ਸਵਾ ਲੱਖ ਨਾਲ ਇਕ ਨੂੰ ਲੜਾ ਗਿਆ,
ਨਾਲੇ ਚਿੜੀਆਂ ਤੋ ਬਾਜ ਤੁੜਾ ਗਿਆ,
ਮੇਰਾ ਦਰਵੇਸ਼ ਬਾਦਸ਼ਾਹ।
ਕਲਗੀਆਂ ਵਾਲਾ ਬਾਦਸ਼ਾਹ

ਉਹਦਾ ਡੁਲ ਡੁਲ ਪੈਂਦਾ ਕਹਿੰਦੇ ਨੂਰ ਨੀ,
ਉਹਨੂੰ ਤੱਕਿਆਂ ਚੜੇ ਸਰੂਰ ਨੀ,
ਪਹਿਲਾਂ ਕੌਮ ਉਤੋਂ ਪਿਤਾ ਉਹਨੇ ਵਾਰਤਾ,
ਜਾਵੇ ਵੈਰੀਆਂ ਨੂੰ ਫੇਰ ਲਲਕਾਰਦਾ,
ਮੇਰਾ ਦਰਵੇਸ਼ ਬਾਦਸ਼ਾਹ।

ਫੇਰ ਦਿੱਤੇ ਉਹਨੇ ਚਾਰੇ ਪੁੱਤ ਵਾਰ ਜੀ,
ਕਰਜ ਮੋੜਤਾ ਜੋ ਲਿਆ ਸੀ ਉਧਾਰ ਜੀ,
ਦੱਸਿਆ ਚੁੱਕੀ ਦੀ ਹੈ ਕਿੰਝਤਲਵਾਰ ਜੀ,
ਰੱਖੂ ਯਾਦ ਉਹਨੂੰ ਸਾਰਾ ਸੰਸਾਰ ਜੀ,
ਮੇਰਾ ਦਰਵੇਸ਼ ਬਾਦਸ਼ਾਹ।

ਫੇਰ ਦੱਖਣ ਚ ਕੀਤਾ ਉਹਨੇ ਵਾਸ ਸੀ,
ਜਿੱਥੇ ਦਰਸ਼ਨ ਕੀਤੇ ਮਾਧੋਦਾਸ ਸੀ,
ਬੰਦਾ ਸਿੰਘ ਸੀ ਬਣਾ ਕੇ ਉਹਨੂੰ ਘਲਿਆ,
ਜਿੱਤਾਂ ਜਿੱਤਦਾਂ ਸਰਹਿੰਦ ਆਣ ਮਲਿਆ।
ਲਿਆ ਬਦਲਾ ਵਜ਼ੀਰ ਖਾਨ ਕੋਲੋ,
ਬਰਾੜਾ ਪੈਰਾਂ ਥੱਲੇ ਰੋਲਦਾ,
ਮੁੱਖੋ ਸਤਿਨਾਮ ਬੋਲਦਾ,
ਮੇਰਾ ਦਰਵੇਸ਼ ਬਾਦਸ਼ਾਹ।
ਕਲਗੀਆਂ ਵਾਲਾ ਬਾਦਸ਼ਾਹ॥

ਗੁਰਲਾਲ ਸਿੰਘ ਬਰਾੜ
ਸਿਰੀਏਵਾਲਾ (ਕੈਨੇਡਾ)