ਜੰਮੇ ਧੀ ਕਦੇ ਗਮ ਨਹੀਓ ਖਾਈਦਾ

ਜੰਮੇ ਧੀ ਕਦੇ ਗਮ ਨਹੀਓ ਖਾਈਦਾ

ਵਧੇ ਪੀੜੀ ਅੱਗੇ ਪਰਮਾਤਮਾ ਦਾ ਸੁਕਰ ਮਨਾਈਦਾ,
ਸੱਜਣੋ ਉਏ ਹੁਣ ਕੋਈ ਧੀਆਂ ਨੂੰ ਨਾ ਦੁਰਕਾਰੀਓ,
ਹਾੜਾ ਹਾੜਾ ਕੁੱਖਾਂ ਵਿਚ ਧੀਆਂ ਨੂੰ ਨਾ ਮਾਰੀਓ।
ਲੈ ਕੇ ਡਵੀਜਨਾਂ ਫਸਟ ਜਦੋ ਆਉਦੀਆ,
ਮਾਪਿਆਂ ਦਾ ਜੱਗ ਉਤੇ ਨਾਮ ਰੁਸ਼ਨਾਉਦੀਆਂ,
ਸੁੱਖੀ ਵਸਣ ਉਹ ਘਰ ਧੀਆਂ ਪੈਰ ਜਿੱਥੇ ਪਾਉਦੀਆ,
ਤੁਸੀ ਸੱਜਣੋ ਉਏ ਹਾੜਾ ਕਹਿਰ ਨਾ ਗੁਜਾਰੀਓ,
ਹਾੜਾ ਹਾੜਾ ਕੁੱਖਾਂ ਵਿਚ ਧੀਆਂ ਨੂੰ ਨਾ ਮਾਰੀਓ।
ਹਰ ਪਾਸੇ ਮੱਲਾਂ ਧੀਆਂ ਨੇ ਹੀ ਮਾਰੀਆਂ,
ਜੱਗ ਵਿੱਚ ਜਾਂਦੀਆਂ ਫਿਰ ਵੀ ਕਿਓ ਵਿਸਾਰੀਆ,
ਪੀੜੀਆਂ ਦਾ ਰੁਕਜੋ ਵਿਕਾਸ ਸੱਜਣੋ ਓਏ,
ਹੱਥ ਅਕਲਾਂ ਦੇ ਨੂੰ ਮਾਰੀਓ,
ਹਾੜਾ ਹਾੜਾ ਕੁੱਖਾਂ ਵਿਚ ਧੀਆਂ ਨੂੰ ਨਾ ਮਾਰੀਓ।
ਝਾਂਸੀ ਰਾਣੀ, ਮਾਈ ਭਾਗੋ ਬਣ ਖੜ ਜਾਂਦੀਆ,
ਜੁਲਮ ਦੇ ਅੱਗੇ ਨੇ ਪਹਾੜ ਬਣ ਜਾਂਦੀਆ,
ਵੈਰੀਆਂ ਤੇ ਟੁੱਟ ਪਈਆ,
ਆਈਆ ਆਫਤਾਂ ਜਦੋ ਵੀ ਕਦੇ ਭਾਰੀਆ,
ਕੁੱਖਾਂ ਵਿਚ ਜਾਦੀਆਂ ਕਿਓ ਨੇ ਫਿਰ ਮਾਰੀਆ,
ਤੁਸੀ ਸੱਜਣੋ ਉਏ ਕਹਿਰ ਨਾ ਗੁਜਾਰੀਓ,
ਹਾੜਾ ਹਾੜਾ ਕੁੱਖਾਂ ਵਿਚ ਧੀਆਂ ਨੂੰ ਨਾ ਮਾਰੀਓ।

ਲੇਖਕ ਤੇਜੀ ਢਿਲੋ, ਬੁਢਲਾਡਾ। ਸਪੰਰਕ 99156-45003