ਹੁਣ ਡੁਪਲੀਕੇਟ ਕੰਟੈਂਟ ਅਪਲੋਡ ਕਰਨ ‘ਤੇ ਚੈਨਲ ਬੰਦ ਕਰ ਦੇਵੇਗੀ ਯੂ-ਟਿਊਬ

ਹੁਣ ਡੁਪਲੀਕੇਟ ਕੰਟੈਂਟ ਅਪਲੋਡ ਕਰਨ ‘ਤੇ ਚੈਨਲ ਬੰਦ ਕਰ ਦੇਵੇਗੀ ਯੂ-ਟਿਊਬ

ਯੂ-ਟਿਊਬ ਨੇ ਆਪਣੇ ਵੀਡੀਓ ਪਲੇਟਫਾਰਮ ‘ਤੇ ਵਧ ਰਹੇ ਡੁਪਲੀਕੇਟ ਕੰਟੈਂਟਸ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ। ਕੰਪਨੀ ਨੇ ਦੱਸਿਆ ਕਿ ਹੁਣ ਡੁਪਲੀਕੇਟ ਕੰਟੈਂਟ ਅਪਲੋਡ ਕਰਨ ‘ਤੇ ਉਸ ਚੈਨਲ ਨੂੰ ਹੀ ਬੰਦ ਕਰ ਦਿੱਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਕਈ ਪਾਇਰੇਟਿਡ ਵੀਡੀਓਜ਼ ਯੂ-ਟਿਊਬ ‘ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਲੋਕ ਦੇਖਣ ਪਿੱਛੋਂ ਅਸਲੀ ਸਮਝ ਲੈਂਦੇ ਹਨ। ਹੁਣ ਯੂ-ਟਿਊਬ ਪਾਰਟਨਰ ਪ੍ਰੋਗਰਾਮ (YPP) ਦੀ ਵਰਤੋਂ ਕਰਨ ਵਾਲੇ ਕ੍ਰਿਏਟਰ ਨੂੰ ਕੰਪਨੀ ਵਲੋਂ ਤਿਆਰ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਐਨਗੈਜੇਟ ਦੀ ਰਿਪੋਰਟ ਅਨੁਸਾਰ ਜਿਹੜੇ ਯੂਜ਼ਰ ਯੂ-ਟਿਊਬ ਦੇ ਪਾਰਟਨਰ ਹਨ, ਫਿਰ ਭਾਵੇਂ ਉਹ ਨਵੇਂ ਹੋਣ ਜਾਂ ਪੁਰਾਣੇ, ਉਨ੍ਹਾਂ ਨੂੰ ਡੁਪਲੀਕੇਟ ਕੰਟੈਂਟ ਨੂੰ ਲੈ ਕੇ ਬਣਾਏ ਗਏ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਜੇ ਉਹ ਅਜਿਹਾ ਨਹੀਂ ਕਰਨਗੇ ਤਾਂ ਉਨ੍ਹਾਂ ਦਾ ਚੈਨਲ ਹਟਾ ਦਿੱਤਾ ਜਾਵੇਗਾ।
– ਹੁਣ ਵੀਡੀਓ ਡੁਪਲੀਕੇਟ ਹੈ ਜਾਂ ਪਾਇਰੇਟਿਡ, ਆਪਣੇ-ਆਪ ਕੰਪਨੀ ਨੂੰ ਸ਼ੋਅ ਹੋ ਜਾਵੇਗੀ।
– ਥਰਡ ਪਾਰਟੀ ਸੋਰਸਿਜ਼ ਵਲੋਂ ਅਪਲੋਡ ਹੋਇਆ ਬਿਨਾਂ ਮਤਲਬ ਦਾ ਕੰਟੈਂਟ ਰਿਮੂਵ ਕਰ ਦਿੱਤਾ ਜਾਵੇਗਾ।
– ਯੂਜ਼ਰਸ ਵਲੋਂ ਕਈ ਚੈਨਲਾਂ ‘ਤੇ ਵਾਰ-ਵਾਰ ਅਪਲੋਡ ਹੋ ਰਹੀ ਵੀਡੀਓ ਦਾ ਪਤਾ ਲਾਇਆ ਜਾਵੇਗਾ।
– ਕਾਪੀਰਾਈਟ ਟੂਲਸ ‘ਤੇ ਖਰੀ ਨਾ ਉੱਤਰਨ ਵਾਲੀ ਵੀਡੀਓ ਹਟਾ ਦਿੱਤੀ ਜਾਵੇਗੀ।

ਲਾਇਸੈਂਸ ਹੋਣਾ ਜ਼ਰੂਰੀ
ਜਿਹੜੇ ਕ੍ਰਿਏਟਰ ਥਰਡ ਪਾਰਟੀ ਕੰਟੈਂਟ ਅਪਲੋਡ ਕਰਦੇ ਹਨ, ਉਨ੍ਹਾਂ ਕੋਲ ਲਾਇਸੈਂਸ ਹੋਣਾ ਲਾਜ਼ਮੀ ਹੈ। ਇਸੇ ਤਰ੍ਹਾਂ ਵੀਡੀਓ ਵਿਚ ਦਿਖਾਈ ਗਈ ਸਮੱਗਰੀ ਵੀ ਢੁੱਕਵੀਂ ਹੋਣੀ ਚਾਹੀਦੀ ਹੈ, ਨਹੀਂ ਤਾਂ ਯੂ-ਟਿਊਬ ਇਸ ਦਾ ਪਤਾ ਲੱਗਣ ‘ਤੇ ਕਾਰਵਾਈ ਕਰੇਗੀ। ਯੂ-ਟਿਊਬ ਨੇ ਕਿਹਾ ਹੈ ਕਿ ਜ਼ਿਆਦਾਤਰ ਮਾਮਲਿਆਂ ਵਿਚ ਜੇ ਤੁਹਾਡੇ ਕੋਲ ਲਾਇਸੈਂਸ ਹੈ ਤਾਂ ਹੀ ਤੁਸੀਂ ਵੀਡੀਓ ਨੂੰ ਕਾਪੀਰਾਈਟ ਰੂਲਸ ਤੋਂ ਬਚਾਉਂਦੇ ਹੋਏ ਚਲਾ ਸਕਦੇ ਹੋ ਪਰ ਜੇ ਤੁਸੀਂ ਹੋਰ ਚੈਨਲਾਂ ਨੂੰ ਮਾਨੀਟਰ ਕਰ ਕੇ ਇਨ੍ਹਾਂ ਦੀ ਵੀਡੀਓ ਕੁਝ ਫੇਰ-ਬਦਲ ਕਰ ਕੇ ਬਣਾਉਂਦੇ ਹੋ ਤਾਂ ਇਸ ‘ਤੇ ਕਾਰਵਾਈ ਕੀਤੀ ਜਾਵੇਗੀ।
ਯੂ-ਟਿਊਬ ਦੀ ਕੁਆਲਿਟੀ ‘ਚ ਹੋਵੇਗਾ ਸੁਧਾਰ
ਨਵੇਂ ਨਿਯਮ ਖਾਸ ਤੌਰ ‘ਤੇ ਅਜਿਹੇ YouTubers ਲਈ ਲਿਆਂਦੇ ਗਏ ਹਨ, ਜੋ ਹੋਰ ਚੈਨਲਾਂ ਤੋਂ ਵੀਡੀਓ ਚੁੱਕ ਕੇ ਉਸ ਵਿਚ ਕੁਝ ਤਬਦੀਲੀ ਕਰ ਕੇ ਅਪਲੋਡ ਕਰ ਦਿੰਦੇ ਹਨ ਜਾਂ ਕਿਸੇ ਦੂਜੇ ਦਾ ਕੰਟੈਂਟ ਆਪਣੀ ਵੀਡੀਓ ਵਿਚ ਦਿਖਾਉਂਦੇ ਹਨ। ਹੁਣ ਨਵੇਂ ਨਿਯਮਾਂ ਤਹਿਤ ਯੂ-ਟਿਊਬ ‘ਤੇ ਮੌਜੂਦ ਵੀਡੀਓ ਦੀ ਕੁਆਲਿਟੀ ਵਿਚ ਸੁਧਾਰ ਹੋਵੇਗਾ।