Copyright © 2019 - ਪੰਜਾਬੀ ਹੇਰਿਟੇਜ
ਇਹ ਹੈ ਕ੍ਰੈਡਿਟ ਕਾਰਡ ਜਿੰਨਾ ਛੋਟਾ ਇਹ ਸਮਾਰਟਫੋਨ

ਇਹ ਹੈ ਕ੍ਰੈਡਿਟ ਕਾਰਡ ਜਿੰਨਾ ਛੋਟਾ ਇਹ ਸਮਾਰਟਫੋਨ

ਬਾਜ਼ਾਰ ‘ਚ ਜਿਥੇ ਵੱਡੀ ਸਕਰੀਨ ਵਾਲੇ ਸਮਾਰਟਫੋਨਸ ਦਾ ਟ੍ਰੈਂਡ ਚੱਲ ਰਿਹਾ ਹੈ ਉਥੇ ਹੀ ਅਮਰੀਕਾ ਦੀ ਇਕ ਸਮਾਰਟਫੋਨ ਨਿਰਮਾਤਾ ਕੰਪਨੀ ਨੇ ਇਕ ਛੋਟਾ ਜਿਹਾ  ਸਮਾਰਟਫੋਨ ਲਾਂਚ ਕੀਤਾ ਹੈ। ਇਸ ਫੋਨ ਦੀ ਸਕਰੀਨ ਸਿਰਫ 3.3-ਇੰਚ ਦੀ ਹੈ। ਦੱਸ ਦੇਈਏ ਕਿ ਇਸ ਦਾ ਸਾਈਜ਼ ਇਕ ਕ੍ਰੈਡਿਟ ਕਾਰਡ ਜਿੰਨਾ ਹੈ। ਇਸ ਹੈਂਡਸੈੱਟ ‘ਚ ਐੱਲ.ਸੀ.ਡੀ. ਪੈਨਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ 9૿68 ਰੇਟਿੰਗ ਦੇ ਨਾਲ ਆਉਂਦਾ ਹੈ। ਇਸ ਫੋਨ ਨੂੰ ਫਿਲਹਾਲ ਅਮਰੀਕਾ ‘ਚ ਲਾਂਚ ਕੀਤਾ ਗਿਆ ਹੈ। ਬਾਕੀ ਬਾਜ਼ਾਰਾਂ ‘ਚ ਇਹ ਕਦੋਂ ਤਕ ਲਾਂਚ ਕੀਤਾ ਜਾਵੇਗਾ, ਇਸ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਕੰਪਨੀ ਨੇ ਇਸ ਛੋਟੂ ਸਮਾਰਟਫੋਨ ਦੀ ਕੀਮਤ 350 ਡਾਲਰ (ਕਰੀਬ 25,800 ਰੁਪਏ) ਰੱਖੀ ਹੈ।

ਫੀਚਰਸ
ਫੋਨ ‘ਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 435 ਪ੍ਰੋਸੈਸਰ, 3 ਜੀ.ਬੀ. ਰੈਮ ਅਤੇ 32 ਜੀ.ਬੀ. ਸਟੋਰੇਜ ਹੈ। ਉਥੇ ਹੀ ਸਿੰਗਲ ਸਿਮ ૿਼;ਠ ਸਮਾਰਟਫੋਨ ਊਟ ਆਫ ਬਾਕਸ ਐਂਡਰਾਇਡ 8.1 ਓਰੀਓ ਦੇ ਕਸਟਮ ਵਰਜਨ ‘ਤੇ ਚੱਲਦਾ ਹੈ। ਫੋਨ ਦੀ ਬੈਟਰੀ 800 ਐੱਮ.ਏ.ਐੱਚ. ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇਕ ਦਿਨ ਦਾ ਬੈਕਅਪ ਦੇ ਸਕਦੀ ਹੈ।
ਕੈਮਰਾ
ਫੋਨ ‘ਚ 12 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ ਉਹ ਵੀ ਫਲੈਸ਼ ਦੇ ਨਾਲ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਇਸ ਫੋਨ ‘ਚ ਫੇਸ ਅਨਲਾਕ ਫੀਚਰ ਵੀ ਸ਼ਾਮਲ ਹੈ।
ਕੁਨੈਕਟੀਵਿਟੀ
ਫੋਨ ‘ਚ ਕੁਨੈਕਟੀਵਿਟੀ ਆਪਸ਼ਨ ਦੇ ਤੌਰ ‘ਤੇ 4ਜੀ ਐੱਲ.ਟੀ.ਈ., ਬਲੂਟੁੱਥ 4.2, ਵਾਈ-ਫਾਈ 802.11 ਬੀ/ਜੀ/ਐੱਨ, ਜੀ.ਪੀ.ਐੱਸ., ਗਲੋਨਾਸ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਆਦਿ ਸ਼ਾਮਲ ਹਨ। ਫੋਨ ‘ਚ ਐੱਨ.ਐੱਫ.ਸੀ. ਸਪੋਰਟ ਨਹੀਂ ਹੈ ਅਤੇ ਨਾ ਹੀ ਕੋਈ ਹੈੱਡਫੋਨ ਜੈੱਕ ਹੈ। ਦੱਸ ਦੇਈਏ ਕਿ 62.5 ਗ੍ਰਾਮ ਭਾਰ ਵਾਲਾ ਇਹ ਫੋਨ ਵਾਟਰ ਅਤੇ ਡਸਟ ਰੈਸਿਸਟੈਂਸ ਰੇਟਿੰਗ ਦੇ ਨਾਲ ਆਉਂਦਾ ਹੈ। ਉਥੇ ਹੀ ਇਸ ਫੋਨ ਦੇ ਫਰੰਟ ਅਤੇ ਬੈਕ ‘ਚ ਕਾਰਨਿੰਗ ਗੋਰਿਲਾ ਗਲਾਸ ਦੀ ਪ੍ਰੋਟੈਕਸ਼ਨ ਹੈ ਜੋ ਇਸ ਨੂੰ ਕਾਫੀ ਸ਼ਾਨਦਾਰ ਬਣਾ ਰਹੀ ਹੈ।