ਗਾਂਧੀ ਮੁੜ ਹੋ ਰਿਹਾ ਹੈ ਬੇਨਕਾਬ

ਗਾਂਧੀ ਮੁੜ ਹੋ ਰਿਹਾ ਹੈ ਬੇਨਕਾਬ

ਲੰਘੀ ਸਤੰਬਰ ਨੂੰ ਚਾਰ ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਅਤੇ ਕੁਝ ਸਾਹਿਤਕਾਰਾਂ ਨੇ ਅਮਰੀਕਨ ਹਾਊਸ ਆਫ ਰਿਪਰਜ਼ੈਂਟੇਟਿਵਜ਼ ਵਿਚ ਮਹਾਤਮਾ ਗਾਂਧੀ ਨੂੰ ਮਰਨ ਤੋਂ ਬਾਅਦ ਅਮਰੀਕਾ ਦੇ ਵੱਕਾਰੀ ਗੋਲਡ ਮੈਡਲ ਪੁਰਸਕਾਰ ਦੇਣ ਬਾਰੇ ਮਤਾ ਪੇਸ਼ ਕੀਤਾ ਹੈ। ਸ਼ਾਂਤੀ ਅਤੇ ਅਹਿੰਸਾ ਦੇ ਪਰਚਾਰ ਲਈ ਗਾਂਧੀ ਨੂੰ ਇਹ ਪੁਰਸਕਾਰ ਦੇਣ ਦੇ ਹੱਕ ਵਿਚ ਨਿਊਯਾਰਕ ਤੋਂ ਕੈਰੋਲੀਨ ਮੈਲੋਨੀ ਸਮੇਤ ਚਾਰ ਭਾਰਤੀ ਅਮਰੀਕੀ ਸੰਸਦ ਮੈਂਬਰ ਅਮੀ ਬੇਰਾ, ਰਾਜਾ ਕ੍ਰਿਸ਼ਨਾਹੋੜੀ, ਰੋਅ ਖੰਨਾ ਅਤੇ ਪ੍ਰੋਮਿਲਾ ਜੈਪਾਲ ਹਨ। ਤੁਲਸੀ ਗਬਾਰਡ ਵੀ ਇਸ ਪ੍ਰਸਤਾਵ ਦੇ ਹੱਕ ਵਿਚ ਹੈ। ਇਹ ਪ੍ਰਸਤਾਵ ਫਿਲਹਾਲ ਲੋੜੀਂਦੀ ਕਾਰਵਾਈ ਲਈ ਵਿੱਤੀ ਸੇਵਾਵਾਂ ਬਾਰੇ ਕਮੇਟੀ ਅਤੇ ਹਾਊਸ ਐਡਮਨਿਸਟ੍ਰੇਸ਼ਨ ਕਮੇਟੀ ਨੂੰ ਭੇਜਿਆ ਗਿਆ ਹੈ।
ਅਮਰੀਕਾ ਵਿਚ ਔਰਤਾਂ ਨਾਲ ਲਿੰਗਕ ਅਪਰਾਧਾਂ ਖਿਲਾਫ ਕੰਮ ਕਰਨ ਵਾਲੀਆਂ ਸ਼ਖਸੀਅਤਾਂ, ਮਨੁੱਖੀ ਅਧਿਕਾਰ ਕਾਰਕੁੰਨਾਂ, ਘੱਟ ਗਿਣਤੀ ਹੱਕਾਂ ਦੇ ਰਾਖਿਆਂ ਵੱਲੋਂ ਇਸ ਮਤੇ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਇਸ ਦੇ ਵਿਰੋਧ ਵਿਚ ਇਕ ਲੰਮਾ ਪੱਤਰ ਲਿਖਿਆ ਗਿਆ ਹੈ, ਜਿਸ ਵਿਚ ਗਾਂਧੀ ਦੇ ਕਥਿਤ ”ਕਾਲੇ ਕਾਰਨਾਮਿਆਂ” ਦਾ ਕੱਚਾ ਚਿੱਠਾ ਖੋਲ੍ਹਿਆ ਗਿਆ ਹੈ।
ਇਸ ਮਤੇ ਦੇ ਵਿਰੋਧ ਵਿਚ ਮਨੁੱਖੀ ਅਧਿਕਾਰ ਸਮੂਹਾਂ ਨੇ ਇਕ ਬਹੁਤ ਹੀ ਸਖਤ ਸਵਾਲ ਉਠਾਇਆ ਹੈ ਕਿ ”ਕੀ ਇੱਕ ਲਿੰਗਕ ਸ਼ਿਕਾਰੀ ਨੂੰ ਮਾਨਤਾ ਦੇਣ ਲਈ ਇਹ ਮਤਾ ਲਿਆਂਦਾ ਗਿਆ ਹੈ?” ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ 26 ਸਤੰਬਰ ਨੂੰ ਅਮਰੀਕੀ ਕਾਂਗਰਸ ਵਿਚ ਮੋਹਨਦਾਸ ਗਾਂਧੀ ਨੂੰ ਮਰਨ ਉਪਰੰਤ ਗੋਲਡ ਮੈਡਲ ਨਾਲ ਸਨਮਾਨਿਤ ਕਰਨ ਦੀ ਸਿਫਾਰਸ਼ ਕਰਨ ਵਾਲਾ ਇਹ ਮਤਾ ਲਿੰਗਕ ਅਤਿਆਚਾਰਾਂ ਨੂੰ ਮਾਨਤਾ ਦੇਣ ਵਰਗਾ ਹੈ।
ਭਾਰਤ ਦੇ ਘੱਟ ਗਿਣਤੀ ਮਾਮਲਿਆਂ ਦੇ ਸੰਗਠਨ (ਓਐਫਆਈ) ਦੀ ਤਰਫੋਂ ਬੋਲਦੇ ਹੋਏ ਰੌਕਸਾਨੇ ਕਾਰਟਰ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਅਮਰੀਕਾ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਵੀ ਗਾਂਧੀ ਲਈ ਮੰਨਿਆ ਜਾ ਰਿਹਾ ਹੈ। ਕਾਰਟਰ ਨੇ ਆਖਿਆ ਕਿ, ”ਇਕ ਔਰਤ ਹੋਣ ਦੇ ਨਾਤੇ, ਮੈਂ ਜਿਨਸੀ ਸ਼ੋਸ਼ਣ ਹੋਣ ਵਾਲੀ ਔਰਤ ਦੀ ਤਰਫੋਂ ਗਾਂਧੀ ਨੂੰ ਤਮਗਾ ਦੇਣ ਉਤੇ ਸਹਿਮਤ ਨਹੀਂ ਹੋ ਸਕਦੀ।” ਕਾਰਟਰ ਨੇ ਇਹ ਵੀ ਆਖਿਆ ਕਿ ”ਜਿਨਸੀ ਬਦਸਲੂਕੀ ਦੀ ਗਾਂਧੀ ਦੀ ਵਿਰਾਸਤ ਨੂੰ ਜਾਣ-ਬੁੱਝ ਕੇ ਅਣਗੌਲਿਆ ਕੀਤਾ ਗਿਆ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਕੈਰੋਲਿਨ ਮੈਲੋਨੀ ਜਿਹੀ ਅਮਰੀਕਨ ਕਾਂਗਰਸ ਦੀ ਮੈਂਬਰ, ਜੋ ਔਰਤਾਂ ਦੇ ਅਧਿਕਾਰਾਂ ਅਤੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਲਈ ਜਾਣੀ ਜਾਂਦੀ ਹੈ, ਨੇ ਇਕ ”ਲਿੰਗੀ ਸ਼ਿਕਾਰੀ” ਨੂੰ ਮਾਨਤਾ ਦੇਣ ਲਈ ਹਾਊਸ ਰੈਜ਼ੋਲੂਸ਼ਨ 6916 ਨੂੰ ਪੇਸ਼ ਕਰਨ ਵਿਚ ਰੋਲ ਅਦਾ ਕੀਤਾ ਹੈ।”
ਗੌਰਤਲਬ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਗਾਂਧੀ ਖਿਲਾਫ ਦੁਨੀਆ ਭਰ ਵਿਚ ਰੋਸ ਜ਼ਾਹਰ ਕੀਤੇ ਜਾਂਦੇ ਰਹੇ ਹਨ। ਹਾਲ ਹੀ ਵਿਚ, ਅਪਰੈਲ ਮਹੀਨੇ ਦੌਰਾਨ ਔਟਵਾ ਵਿਚ ਕਾਰਲੇਟਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਗਾਂਧੀ ਦੀ ਮੂਰਤੀ ਨੂੰ ਹਟਾਉਣ ਦੀ ਮੰਗ ਕੀਤੀ ਸੀ। ਸੰਸਥਾਨ ਆਫ ਅਮਰੀਕਨ ਸਟੱਡੀਜ਼ ਸਟੂਡੈਂਟ ਐਸੋਸੀਏਸ਼ਨ (ਆਈਏਐਸਏਏਏ) ਦੇ ਪ੍ਰਧਾਨ ਕੈਨਥ ਅਲਿਊ ਨੇ ਇਸ ਮੁਹਿੰਮ ਦੀ ਅਗਵਾਈ ਕੀਤੀ। ਅਲਿਊ ਨੇ ਦਾਅਵਾ ਕੀਤਾ ਸੀ ਕਿ, ”ਗਾਂਧੀ ਜਾਤੀਵਾਦੀ ਸਨ। ਉਸ ਨੇ ਦੱਖਣੀ ਅਫਰੀਕਾ ਵਿਚ ਰਹਿਣ ਸਮੇਂ ਬ੍ਰਿਟਿਸ਼ਾਂ ਨਾਲ ਸੌਦੇਬਾਜ਼ੀ ਕਰਨ ਲਈ ਨਸਲ ਭੇਦ ਨੂੰ ਇੱਕ ਹਥਿਆਰ ਵਜੋਂ ਇਸਤੇਮਾਲ ਕੀਤਾ।” ਕਾਰਲੇਟਨ ਵਿਚੋਂ ਗਾਂਧੀ ਦੀ ਮੂਰਤੀ ਨੂੰ ਹਟਾਉਣ ਦੀਆਂ ਅਲਿਊ ਦੀਆਂ ਕੋਸ਼ਿਸ਼ਾਂ ਦੀ ਘਾਨਾ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਵੀ ਪ੍ਰਸ਼ੰਸਾ ਕੀਤੀ। ਘਾਨਾ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੱਖਣੀ ਅਫ਼ਰੀਕਾ ਵਿੱਚ ਗਾਂਧੀ ਨੇ ਡਰਬਨ ਪੋਸਟ ਅਤੇ ਟੈਲੀਗ੍ਰਾਫ ਦੇ ਦਫਤਰਾਂ ਦੀ ਜਾਤ-ਵੰਡ ਪ੍ਰਣਾਲੀ ਵਿੱਚ ਕੇਂਦਰੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਗਾਂਧੀ ਦਾ ਸਤਿਕਾਰ ਕਰਨਾ ਇੱਕ ਨਫ਼ਰਤ ਭਰੇ ਝੂਠ ਦੇ ਕੱਟੜਪੰਥੀ ਦੰਭ ਦਾ ਸਮਰਥਨ ਕਰਨ ਦੇ ਬਰਾਬਰ ਹੈ।
ਯੂਐੱਸ ਹਾਊਸ ਰੈਜ਼ੋਲੂਸ਼ਨ 6916 ਵਿਰੁੱਧ ਪ੍ਰਤੀਕਰਮ ਵਿਚ ਓਐਮਆਈ. ਦੇ ਕਾਰਕੁਨ ਚੈਰਿਟੀ ਜੋਸੇਫ ਨੇ ਕਿਹਾ ਕਿ, ”ਗਾਂਧੀ ਦਾ ਆਪਣੀ ਭਤੀਜੀ ਨਾਲ ਕਥਿਤ ”ਬ੍ਰਹਮਚਾਰਿਆ” ਦੀ ਪਰਖ ਲਈ ਅਜੀਬ ਵਰਤਾਅ ਜਿਨਸੀ ਸ਼ੋਸ਼ਣ ਦਾ ਇਕ ਨਿਰਣਾਇਕ ਤੱਥ ਹੈ।” ਗਾਂਧੀ ਨੂੰ ਗੋਲਡ ਮੈਡਲ ਦੇਣ ਦਾ ਵਿਰੋਧ ਕਰਨ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਦਾ ਕਹਿਣਾ ਹੈ ਕਿ ਅਸੀਂ ਤਾਕਤਵਰ ਮਰਦਾਂ ਵੱਲੋਂ ਕੀਤੀਆਂ ਗਈਆਂ ਬਹੁਤ ਸਾਰੀਆਂ ਭਿਆਨਕ ਘਟਨਾਵਾਂ ਨੂੰ ਦੇਖ ਰਹੇ ਹਾਂ ਜੋ ਉਹਨਾਂ ਦੀ ਸੁਰੱਖਿਆ ਹੇਠ ਰਹਿਣ ਵਾਲੇ ਲੋਕਾਂ ਨਾਲ ਵਾਪਰੀਆਂ ਹਨ। ਭਾਰਤ ਵਿਚ ਆਸਾ ਰਾਮ ਤੇ ਕੈਥੋਲਿਕ ਚਰਚ ਵਿਚਲੇ ਸੈਕਸ ਸਕੈਂਡਲ ਉਦਾਹਰਣਾਂ ਹਨ। ਜਿਸ ਗਾਂਧੀ ਨੇ 75 ਸਾਲ ਦੀ ਉਮਰ ਵਿਚ 18 ਸਾਲ ਦੀ ਉਮਰ ਦੀਆਂ ਅੱਲ੍ਹੜਾਂ, ਮਨੂ ਅਤੇ ਆਭਾ ਨੂੰ ਹੁਕਮ ਦਿੱਤਾ ਕਿ ਉਹ ਰਾਤ ਨੂੰ ਮੇਰੇ ਨਾਲ ਨਿਰ-ਵਸਤਰ ਹੋ ਕੇ ਨੀਂਦ ਲੈਣ, ਤਾਂ ਕਿ ਉਹ ਆਪਣੇ ਬ੍ਰਹਮਚਾਰਿਆ ਦੀ ਪਰਖ ਕਰ ਸਕੇ, ਅਜਿਹੇ ਬੰਦੇ ਨੂੰ ਸਨਮਾਨਿਤ ਕਰਨ ਦੀ ਸੋਚਣਾ ਪਾਪ ਹੈ।
ਇਸ ਮਤੇ ਦੇ ਵਿਰੋਧ ਵਿਚ ਇਸ ਨੂੰ ਨਸਲਵਾਦ ਦੀ ਪੁਸ਼ਟੀ ਕਰਨ, ਆਦਿ ਦੀਆਂ ਟਿੱਪਣੀਆਂ ਤੋਂ ਬਾਅਦ ਇਹ ਸਵਾਲ ਉਠ ਰਿਹਾ ਹੈ ਕਿ ਕੀ ਇਹ ਸੱਚ-ਮੁੱਚ ਸਾਡੇ ਕੌਮੀ ਇਤਿਹਾਸ ਵਿਚ ਇਕ ਬੁੱਧੀ ਵਾਲਾ ਕਦਮ ਹੈ? ਕੀ ਇਕ ਪੁਰਸ਼ ਨੂੰ ਗੋਲਡ ਮੈਡਲ ਦਿਵਾਉਣ ਲਈ, ਜਿਸ ਉਤੇ ਕੁੜੀਆਂ ਦੇ ਸਰੀਰਕ ਸ਼ੋਸ਼ਣ ਦੇ ਦੋਸ਼ ਲਗਦੇ ਹੋਣ, ਜੋ ਰੰਗ ਭੇਦ ਸਮੇਤ, ਜਾਤਪਾਤ, ਨਸਲੀ ਤੇ ਧਾਰਮਿਕ ਵਿਤਕਰਿਆਂ ਵਾਲਾ ਸਾਬਤ ਹੁੰਦਾ ਹੋਵੇ, ਕੰਮ ਕਰਨਾ ਚਾਹੀਦਾ ਹੈ? ਅਫਰੀਕਨ ਕਾਰਕੁਨ ਯਾਦਾ ਬਰਨਾਰਡ, ਇਸ ਕਦਮ ਨੂੰ ਮਨੁੱਖਤਾ ਦਾ ਅਪਮਾਨ ਕਰਨ ਲਈ ਉਸ ਦੇ ਮੁੰਹ ਉਤੇ ਥੱਪੜ ਮਾਰਨ ਵਰਗੀ ਕਾਰਵਾਈ ਮੰਨਦਾ ਹੈ।
ਦਰਅਸਲ ਮੋਹਨ ਦਾਸ ਕਰਮ ਚੰਦ ਗਾਂਧੀ, ਜਿਸ ਨੂੰ ਭਾਰਤ ਵਿਚ ”ਬਾਪੂ ਗਾਂਧੀ” ਵੀ ਕਿਹਾ ਜਾਂਦਾ ਹੈ, ਬਾਰੇ ਬਹੁਤ ਸਾਰੇ ਅਜਿਹੇ ਇੰਕਸ਼ਾਫ ਲਿਖਤੀ ਤੇ ਦਸਤਾਵੇਜ਼ੀ ਰੂਪ ਵਿਚ ਕਈ ਵਾਰ ਸਾਹਮਣੇ ਆ ਚੁੱਕੇ ਹਨ, ਜਿਨਢਾਂ ਵਿਚ ਉਸ ਦਾ ਅਹਿੰਸਾ ਦਾ ਢੌਂਗ ਕਰਨ, ਰਾਸ਼ਟਰਵਾਦ ਦੇ ਨਾਮ ਉਤੇ ਲੁਕਵੇਂ ਰੁਪ ਵਿਚ ਹਿੰਦੂਵਾਦ ਦੇ ਪਾਸਾਰ ਲਈ ਕੰਮ ਕਰਨ ਅਤੇ ਕਥਿਤ ‘ਬ੍ਰਹਮਚਾਰਿਆ’ ਦੀ ਪਰਖ ਦੇ ਨਾਮ ਉਤੇ ਔਰਤਾਂ ਦਾ ਸਰੀਰਕ ਸੋਸ਼ਣ ਕਰਨ ਤਕ ਦੇ ਸੰਗੀਨ ਦੋਸ਼ ਸ਼ਾਮਲ ਹਨ।
ਅਮਰੀਕਨ ਕਾਂਗਰਸ ਦਾ ਗੋਲਡ ਮੈਡਲ ਪੁਰਸਕਾਰ ਇਸ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਹੈ। ਹੁਣ ਤਕ ਬਹੁਤ ਘੱਟ ਵਿਦੇਸ਼ੀ ਇਸ ਪੁਰਸਕਾਰ ਨੂੰ ਪ੍ਰਾਪਤ ਕਰ ਸਕੇ ਹਨ। ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ ਗੈਰ-ਅਮਰੀਕਨਾਂ ਵਿਚ ਪ੍ਰਮੁੱਖ ਤੌਰ ‘ਤੇ ਮਦਰ ਟੈਰੇਸਾ (ਸੰਨ 1997), ਨੈਲਸਨ ਮੰਡੇਲਾ (ਸੰਨ 1998), ਪੋਪ ਜੌਹਨ ਪਾਲ (ਸੰਨ 2000), ਦਲਾਈਲਾਮਾ (ਸੰਨ 2006), ਆਂਗ ਸਾਨ ਸੂ ਕੀ (ਸੰਨ 2008), ਮੁਹੰਮਦ ਯੂਨਸ (ਸੰਨ 2010) ਅਤੇ ਸ਼ਿਮੋਨ ਪੇਰੇਸ (ਸੰਨ 2014) ਸ਼ਾਮਲ ਹਨ।
ਗੌਰਤਲਬ ਹੈ ਕਿ ਉਕਤ ਸੰਗੀਨ ਕਿਸਮ ਦੇ ਇਲਜ਼ਾਮਾਂ ਕਾਰਨ ਹੀ ਕਥਿਤ ਅਹਿੰਸਾ ਦੇ ਇਸ ਪੁਜਾਰੀ ਨੂੰ ਪੰਜ ਵਾਰ ਨੋਬਲ ਸ਼ਾਤੀ ਪੁਰਸਕਾਰ ਲਈ ਨਾਮਜ਼ਦ ਹੋਣ ਦੇ ਬਾਵਜੂਦ ਇਹ ਪੁਰਸਕਾਰ ਨਹੀਂ ਮਿਲ ਸਕਿਆ।
ਅਮਰੀਕਾ ਸਮੇਤ ਦੁਨੀਆ ਭਰ ਵਿਚ ਵਸਦੇ ਇਨਸਾਫ-ਪਸੰਦ ਲੋਕ ਇਸ ਮਤੇ ਨੂੰ ਲੈ ਕੇ ਚਿੰਤਤ ਹਨ, ਜੋ ਮੋਹਨ ਦਾਸ ਉਰਫ ”ਮਹਾਤਮਾ” ਗਾਂਧੀ ਨੂੰ ਮਰਨ ਉਪਰੰਤ ਅਮਰੀਕਨ ਕਾਂਗਰਸ ਵੱਲੋਂ ਸੋਨੇ ਦਾ ਤਮਗਾ ਦੇਣ ਦਾ ਸੁਝਾਅ ਦਿੰਦਾ ਹੈ। ਇਨਢਾਂ ਦਾਨਿਸ਼ਵਰਾਂ ਦਾ ਪ੍ਰਮੁੱਖ ਇਤਰਾਜ਼ ਗਾਂਧੀ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਹੈ। ਹੈਰਤਅੰਗੇਜ਼ ਗੱਲ ਹੈ ਗਾਂਧੀ ਉਤੇ ਜਿਨਸੀ ਸ਼ੋਸ਼ਣ ਦੇ ਦੋਸ਼ ਉਸ ਦੀਆਂ ਨਾਬਾਲਗ ਭਤੀਜੀਆਂ ਨਾਲ ਹੀ ਸਬੰਧਤ ਹਨ। ਉਹ 70 ਸਾਲ ਦੀ ਉਮਰ ਵਿਚ ਕਥਿਤ ‘ਬ੍ਰਹਮਚਾਰਿਆ’ ਦੀ ਪਰਖ ਕਰਨ ਦੇ ਨਾਮ ਉਤੇ ਆਪਣੀਆਂ ਨਾਬਾਲਗ ਭਤੀਜੀਆਂ ਨਾਲ ਨਿਰ-ਵਸਤਰ ਹੋ ਕੇ ਸੌਣ ਦੀਆਂ ਗੱਲਾਂ ਖੁਦ ਹੀ ਮੰਨਦਾ ਰਿਹਾ ਹੈ। ਜਿਨਸੀ ਸ਼ੋਸ਼ਣ ਦੇ ਮੁੱਦੇ ਬਾਰੇ ਸੰਸਾਰ ਪੱਧਰ ਉਤੇ ਜੋ ਸਾਂਝੀ ਸਮਝ ਬਣੀ ਹੋਈ ਹੈ, ਉਸ ਵਿਚ ਕਿਸੇ ਬਾਲਗ ਪੁਰਸ਼ ਦਾ ਅਜਿਹਾ ਵਿਵਹਾਰ ਜਿਨਸੀ ਸ਼ੋਸ਼ਣ ਦੇ ਅਧੀਨ ਹੀ ਮੰਨਿਆ ਜਾਂਦਾ ਹੈ। ਇਸ ਕਰਕੇ ਉਕਤ ਮਤੇ ਦਾ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸਾਡੇ ਪ੍ਰਤੀਨਿਧੀ ਜਿਨਸੀ ਸ਼ੋਸ਼ਣ ਦਾ ਵਿਰੋਧ ਕਰਨ ਵਿਚ ਦੋਹਰੇ ਮਿਆਰ ਨਾ ਅਪਨਾਉਣ। ਗਾਂਧੀ ਦੇ ਖਿਲਾਫ ਹੋਰ ਸੰਗੀਨ ਦੋਸ਼ ਹਨ ਕਿ ਉਸ ਨੇ ਭਾਰਤੀਆਂ ਅਤੇ ਅਫ਼ਰੀਕਨਾਂ ਦੀ ਵੰਡ ਕੀਤੀ ਅਤੇ ਇਸ ਤਰਢਾਂ ਕਰਕੇ ਉਸ ਨੇ ਨਸਲੀ ਭੇਦਭਾਵ ਵਾਲਾ ਕੰਮ ਹੀ ਕੀਤਾ। ਆਪਣੇ ਹੀ ਪਰਿਵਾਰ ਦੀਆਂ ਜਵਾਨ ਲੜਕੀਆਂ ਅਤੇ ਆਪਣੇ ਫਾਲੋਅਰਜ਼ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਬਹੁਤ ਸਾਰੇ ਇਤਿਹਾਸਕਾਰਾਂ ਤੇ ਵਿਦਵਾਨਾਂ ਨੇ ਗਾਂਧੀ ਉਤੇ ਲਿਖਤੀ ਰੂਪ ਵਿਚ ਲਗਾਏ ਹਨ। ਉਸ ਦੇ ਨਸਲੀ ਸਮਾਨਤਾ ਅਤੇ ਅਹਿੰਸਾ ਬਾਰੇ ਪੈਂਤੜੇ ਵਿਚ ਵੀ ਬਹੁਤ ਸਾਰੇ ਅਪਵਾਦ ਦੇਖਣ ਨੂੰ ਮਿਲੇ ਹਨ। ਵੱਖ-ਵੱਖ ਮੌਕਿਆਂ ਉਤੇ ਉਹ ਅਹਿੰਸਾ ਦੀ ਮਨ ਮਾਫਕ ਵਿਆਖਿਆ ਕਰਦਾ ਰਿਹਾ ਹੈ। ਮਸਲਨ ਉਹ ਕਦੇ ਦੂਜੀ ਸੰਸਾਰ ਜੰਗ ਵਿਚ ਅੰਗਰੇਜ਼ਾਂ ਦੀ ਮਦਦ ਕਰਨ ਲਈ ਖੁਦ ਭਾਰਤੀ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਹੋਣ ਦੀਆਂ ਅਪੀਲਾਂ ਕਰਦਾ ਹੈ ਤੇ ਕਦੇ ਭਾਰਤ ਵਿਚ ਨਸਲੀ ਵਿਤਕਰੇ ਤੇ ਰੰਗ-ਭੇਦ ਦਾ ਸਮਾਨਅਰਥ ਬਣ ਚੁੱਕੀ ਸਦੀਆਂ ਪੁਰਾਣੀ ਜਾਤਪਾਤੀ ਪ੍ਰਣਾਲੀ ਦੇ ਹੱਕ ਵਿਚ ਵੱਡੇ-ਵੱਡੇ ਲੈਕਚਰ ਦਿੰਦਾ ਰਿਹਾ ਹੈ। ਇਸ ਕਰਕੇ ਉਹ ਅਹਿੰਸਾ, ਆਦਰਯੋਗ ਅਧਿਕਾਰਾਂ ਜਾਂ ਧਾਰਮਿਕ ਆਜ਼ਾਦੀ ਲਈ ਆਦਰਸ਼ ਨਹੀਂ ਹੈ। ਇਸੇ ਕਰਕੇ 5 ਵਾਰ ਨੋਬਲ ਇਨਾਮ ਲਈ ਨਾਮਜ਼ਦ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਲ ਹੋਣ ਦੇ ਬਾਵਜੂਦ ਗਾਂਧੀ ਦੇ ਨਾਂ ਨੂੰ ਨੋਬਲ ਸ਼ਾਂਤੀ ਇਨਾਮ ਕਮੇਟੀ ਦੁਆਰਾ ਨਾ-ਮਨਜ਼ੂਰ ਕੀਤਾ ਗਿਆ ਸੀ।
ਗਾਂਧੀ ਦਾ ਇਤਿਹਾਸ ਨਫ਼ਰਤ, ਨਸਲਵਾਦ ਅਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਦਾ ਹੈ। ਇਨਢਾਂ ਘਟਨਾਵਾਂ ਦਾ ਵਰਨਣ ਗਾਂਧੀ ਦੇ ਨਾਮ ਨੂੰ ਅਮਰੀਕਨ ਕਾਂਗਰਸ ਦੇ ਉਕਤ ਮਾਣਯੋਗ ਪੁਰਸਕਾਰ ਲਈ ਵਿਚਾਰਨ ਦੇ ਵਿਰੋਧ ਵਿਚ ਲਿਖੀ ਗਈ ਚਿੱਠੀ ਵਿਚ ਵਾਰ-ਵਾਰ ਕੀਤਾ ਗਿਆ ਹੈ। ਇਸ ਚਿੱਠੀ ਵਿਚ ਬਹੁਤ ਸਾਰੇ ਲੇਖਕਾਂ ਦੀਆਂ ਮਸ਼ਹੂਰ ਕਿਤਾਬਾਂ, ਲੇਖ ਅਤੇ ਬੀਬੀਸੀ ਸਣੇ ਵਕਾਰੀ ਮੀਡੀਆ ਅਦਾਰਿਆਂ ਦੀਆਂ ਅਖਬਾਰੀ ਰਿਪੋਰਟਾਂ ਦਾ ਵਿਸਥਾਰ ਵਿਚ ਵਰਨਣ ਕੀਤਾ ਗਿਆ ਹੈ ਜਿਨਢਾਂ ਵਿਚ ਗਾਂਧੀ ਨੂੰ ਸਬੂਤਾਂ ਨਾਲ ਬੇਨਕਾਬ ਕੀਤਾ ਗਿਆ ਹੈ। ਇਕ ਲੇਖਕ, ਲਿੰਗਕ ਬਰਾਬਰੀ ਦੀ ਕਾਰਜਕਰਤਾ ਅਤੇ ਭਾਰਤ ਵਿਚ ਨਸਲਕੁਸ਼ੀ ਖਤਮ ਕਰਨ ਲਈ ਮੁਹਿੰਮ ਦੀ ਸੰਸਥਾਪਕ ਰੀਟਾ ਬੈਨਰਜੀ ਦੇ 4 ਸਤੰਬਰ 2013 ਨੂੰ ਲਿਖੇ ਇਕ ਲੇਖ ਦਾ ਵੀ ਹਵਾਲਾ ਦਿੱਤਾ ਗਿਆ ਹੈ। ਰੀਟਾ ਬੈਨਰਜੀ ਨੇ ਪੁਸਤਕ ‘ਸੈਕਸ ਐਂਡ ਪਾਵਰ: ਡਿਫਾਈਨਿੰਗ ਹਿਸਟਰੀ ਸ਼ੇਪਿੰਗ ਸੋਸਾਇਟੀਜ਼’, ਇਕ ਇਤਿਹਾਸਿਕ ਅਤੇ ਸਮਾਜਿਕ ਨਜ਼ਰੀਏ ਤੋਂ ਲਿਖੀ ਹੈ ਕਿ ਕਿਵੇਂ ਭਾਰਤ ਵਿਚ ਲਿੰਗਕ ਸ਼ੋਸ਼ਣ ਅਤੇ ਸੱਤਾ ਸ਼ਕਤੀ ਦਾ ਖੇਲ ਚੱਲਦਾ ਹੈ। ਭਾਰਤੀ ਲੋਕਾਂ ਬਾਰੇ ਲੇਖਿਕਾ ਦਾ ਕਹਿਣਾ ਹੈ ਕਿ, ਇਹ ਅਜੀਬ ਗੱਲ ਹੈ ਕਿ ਉਹ ਬਾਪੂ ਗਾਂਧੀ ਨਾਲ ਕਿੰਨਾ ਪਿਆਰ ਕਰਦੇ ਹਨ ਪਰ ਇਕ ਹੋਰ ਬਾਪੂ ਆਸਾਰਾਮ ਬਾਰੇ ਕਿਵੇਂ ਦੀਆਂ ਗੱਲਾਂ ਕਰਦੇ ਹਨ, ਜਿਸ ਨੂੰ ਹਾਲ ਹੀ ਵਿਚ ਆਪਣੇ ਇਕ ਸ਼ਰਧਾਲੂ ਦੀ 15 ਸਾਲ ਦੀ ਬੇਟੀ ਦੀ ਕੁੱਟਮਾਰ ਕਰਨ ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਲੇਖਿਕਾ ਦਾ ਮੰਨਣਾ ਹੈ ਕਿ ਗਾਂਧੀ ਅਤੇ ਆਸਾਰਾਮ ਦੋਵਾਂ ਨੇ ਹੀ ਉਨਢਾਂ ਲੋਕਾਂ ਦਾ ਸ਼ੋਸ਼ਣ ਕੀਤਾ, ਜਿਨਢਾਂ ਨੇ ਉਨਢਾਂ ਨੂੰ ਸੰਤ ਜਾਂ ਰੂਹਾਨੀ ਗਾਈਡ ਦੇ ਤੌਰ ‘ਤੇ ਸਮਝਿਆ ਅਤੇ ਉਹਨਾਂ ਨੂੰ ”ਬਾਪੂ” ਜਾਂ ”ਪਿਤਾ” ਕਿਹਾ। ਗਾਂਧੀ ਅਤੇ ਆਸਾਰਾਮ ਦੋਵਾਂ ਨੇ ਲਿੰਗ ਅਤੇ ਜਿਨਸੀ ਇੱਛਾ ਨੂੰ ”ਗੁਨਾਹ” ਵਜੋਂ ਵਰਤਿਆ।
ਗਾਂਧੀ ਦੇ ਅੰਤਰਰਾਸ਼ਟਰੀ ਸ਼ਾਂਤੀ ਅੰਦੋਲਨ ਦੇ ਵੀ ਬਹੁਤ ਸਾਰੇ ਆਲੋਚਕ ਹਨ। ਨੋਬਲ ਕਮੇਟੀ ਦੇ ਸਲਾਹਕਾਰਾਂ ਸਮੇਤ ਇਨਢਾਂ ਅਲੋਚਕਾਂ ਦਾ ਮੰਨਣਾ ਹੈ ਕਿ ਗਾਂਧੀ ਹਮੇਸ਼ਾ ਸ਼ਾਂਤੀ ਦੇ ਮੁਦਈ ਨਹੀਂ ਰਹੇ ਸਨ। ਉਸ ਦੇ ਅਹਿੰਸਕ ਅੰਦੋਲਨਾਂ ਦੌਰਾਨ ਵੀ
ਅਜਿਹਾ ਕੁਝ ਪਹਿਲੀ ਅਸਹਿਯੋਗ ਮੁਹਿੰਮ ਦੌਰਾਨ ਕੀਤਾ ਗਿਆ। ਸੰਨ 1920 ਅਤੇ ਸੰਨ 1921 ਵਿਚ ਜਦੋਂ ਚੌਰਾ-ਚੌਰੀ ਦੇ ਸਥਾਨ ਉਤੇ ਭੀੜ ਨੇ ਪੁਲਿਸ ਸਟੇਸ਼ਨ ‘ਤੇ ਹਮਲਾ ਕੀਤਾ, ਉਸ ਦੀ ਰਿਪੋਰਟ ਵਿਚ ਵੀ ਪ੍ਰੋਫੈਸਰ ਵਰਮ-ਮਸਲਰ ਨੇ ਗਾਂਧੀ ਦੇ ਆਦਰਸ਼ਾਂ ਬਾਰੇ ਸ਼ੰਕੇ ਪ੍ਰਗਟ ਕੀਤੇ ਸਨ।
ਇਸੇ ਤਰ੍ਹਾਂ ਗਾਂਧੀ ਦਾ ਦੱਖਣੀ ਅਫ਼ਰੀਕਾ ਵਿਚਲਾ ਸੰਘਰਸ਼ ਸਿਰਫ਼ ਭਾਰਤੀ ਲੋਕਾਂ ਲਈ ਹੀ ਸੀ, ਨਾ ਕਿ ਸਮੂਹ ਕਾਲੇ ਲੋਕਾਂ ਦੇ ਹੱਕਾਂ ਵਾਸਤੇ।
ਗਾਂਧੀ ਦੀ ਇਕ ਪ੍ਰਾਰਥਨਾ ਮੀਟਿੰਗ ਦਾ ਵੀ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ, ਜਿਸ ਵਿਚ ਗਾਂਧੀ ਨੇ ਯੁੱਧ ਬਾਰੇ ਇਕ ਬਿਆਨ ਦਿੱਤਾ ਸੀ। ਇਕ ਅਖਬਾਰ ਦੀ ਰਿਪੋਰਟ ਮੁਤਾਬਕ ਗਾਂਧੀ ਨੇ ਇਕ ਰਾਤ ਨੂੰ ਆਪਣੀ ਪ੍ਰਾਰਥਨਾ ਸਭਾ ਵਿਚ ਕਿਹਾ ਸੀ ਕਿ ਹਾਲਾਂਕਿ ਉਸ ਨੇ ਹਮੇਸ਼ਾ ਹੀ ਸਾਰੀਆਂ ਜੰਗਾਂ ਦਾ ਵਿਰੋਧ ਕੀਤਾ ਹੈ ਪਰ ਪਾਕਿਸਤਾਨ ਤੋਂ ਇਨਸਾਫ ਹਾਸਲ ਕਰਨ ਦਾ ਕੋਈ ਹੋਰ ਤਰੀਕਾ ਹੀ ਨਹੀਂ ਸੀ। ਭਾਰਤੀ ਕੇਂਦਰੀ ਸਰਕਾਰ ਨੂੰ ਯੁੱਧ ਵਿਚ ਜਾਣਾ ਹੀ ਪੈਣਾ ਸੀ। ਉਨਢਾਂ ਕਿਹਾ ਕਿ ਕੋਈ ਵੀ ਲੜਾਈ ਨਹੀਂ ਚਾਹੁੰਦਾ ਪਰ ਉਹ ਕਿਸੇ ਨਾਲ ਬੇਇਨਸਾਫ਼ੀ ਕਰਨ ਦੀ ਸਲਾਹ ਵੀ ਨਹੀਂ ਦੇ ਸਕਦੇ।
ਪੰਜ ਵੱਖੋ-ਵੱਖਰੇ ਮੌਕਿਆਂ ਕ੍ਰਮਵਾਰ ਸੰਨ 1937, ਸੰਨ 1938, ਸੰਨ 1939, ਸੰਨ1947 ਅਤੇ ਸੰਨ1948 ਵਿਚ ਗਾਂਧੀ ਨੂੰ ਨੋਬਲ ਪੁਰਸਕਾਰ ਨਾ ਦੇਣ ਦੇ ਕਾਰਨ ਨੋਬਲ ਪੁਰਸਕਾਰ ਕਮੇਟੀ ਦੇ ਹਵਾਲੇ ਨਾਲ ਦੱਸੇ ਗਏ ਹਨ। ਮਨੋਵਿਗਿਆਨੀ ਅਤੇ ਵਿਦਵਾਨ ਸੁਧੀਰ ਕੱਕੜ ਲਿਖਦੇ ਹਨ , ”ਇਹਨਾਂ ਪ੍ਰਯੋਗਾਂ ਦੌਰਾਨ ਮਹਾਤਮਾ ਵੱਲੋਂ ਆਪਣੀ ਹੀ ਭਾਵਨਾ ‘ਤੇ ਫੋਕਸ ਕੀਤਾ ਗਿਆ ਸੀ, ਜਦਕਿ ਇਸ ਪ੍ਰਯੋਗ ਵਿਚ ਸ਼ਾਮਲ ਔਰਤਾਂ ਲਈ ਇਸ ਦੇ ਨਿਕਲਣ ਵਾਲੇ ਨਤੀਜਿਆਂ ਦੀ ਅਣਦੇਖੀ ਕੀਤੀ ਗਈ। ਗਾਂਧੀ ਦੀ ਇਕ ਭਤੀਜੀ ਮਨੂਬੇਨ ਦੀਆਂ ਨਿੱਜੀ ਡਾਇਰੀਆਂ ਦਾ ਜ਼ਿਕਰ ਵੀ ਹੈ ਜਿਸ ਵਿਚ ਮਨੂਬੇਨ ‘ਬ੍ਰਹਮਚਾਰਿਆ’ ਦੇ ਇਮਤਿਹਾਨ ਵਾਲੇ ਪ੍ਰਯੋਗ ਵਿਚ ਗਾਂਧੀ ਦੀ ਨੀਅਤ ਉਤੇ ਸ਼ੱਕ ਪ੍ਰਗਟ ਕਰਦੀ ਹੋਈ ਗੰਭੀਰ ਇਲਜ਼ਾਮ ਲਗਾਉਂਦੀ ਹੈ।
ਆਪਣੀ ਜ਼ਿੰਦਗੀ ਦੌਰਾਨ ਗਾਂਧੀ ਨੇ ਦੂਜੀ ਵਿਸ਼ਵ ਜੰਗ ਸਮੇਤ ਹੋਰ ਵੀ ਕਈ ਜੰਗਾਂ ਨੂੰ ਸਮਰਥਨ ਦਿੱਤਾ। ਬੰਬਈ ਦੀ ਬਗ਼ਾਵਤ, ਪਹਿਲਾ ਵਿਸ਼ਵ ਯੁੱਧ , ਦੂਜਾ ਵਿਸ਼ਵ ਯੁੱਧ ਅਤੇ ਕਸ਼ਮੀਰ ਵਿਚ ਭਾਰਤ ਦੇ ਫ਼ੌਜੀ ਦਖਲ ਇਸ ਵਿਚ ਸ਼ਾਮਲ ਹਨ। ਹੈਦਰਾਬਾਦ ਅਤੇ ਜੂਨਾਗੜ੍ਹ ਵਿਚ ਉਸ ਨੇ ਪਹਿਲੇ ਬਸਤੀਵਾਦੀ ਯੁੱਧ ਲਈ ਬ੍ਰਿਟਿਸ਼ ਫੌਜ ਵਿਚ ਭਰਤੀ ਕਰਵਾਉਣ ਵਾਸਤੇ ਵਾਲੰਟੀਅਰ ਦੇ ਤੌਰ ਉਤੇ ਕੰਮ ਕੀਤਾ।
ਇਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਗਾਂਧੀ ਨੇ ਅਹਿੰਸਾ ਨੂੰ ਪਿਆਰ ਕਰਨ ਦਾ ਦਾਅਵਾ ਕਿਵੇਂ ਕੀਤਾ। ਉਸ ਨੇ ਆਪਣੇ ਜੀਵਨ ਕਾਲ ਦੇ ਹਰ ਵੱਡੇ ਯੁੱਧ ਦਾ ਸਮਰਥਨ ਕੀਤਾ। ਇਸ ਕਰਕੇ ਨਿਸ਼ਚਿਤ ਤੌਰ ‘ਤੇ ਉਸ ਨੂੰ ਨੋਬਲ ਇਨਾਮ ਤੋਂ ਇਨਕਾਰ ਕੀਤਾ ਗਿਆ।
ਰੀਤਾ ਬੈਨਰਜੀ ਦੁਆਰਾ ਅਕਤੂਬਰ-2013 ਵਿਚ ਲਿਖਿਆ ਗਿਆ ਕਿ, ਗਾਂਧੀ ਦੇ ਆਸ਼ਰਮ ਵਿਚ ਬਹੁਤ ਸਾਰੀਆਂ ਜਵਾਨ ਔਰਤਾਂ ਰਹਿੰਦੀਆਂ ਸਨ, ਉਨਢਾਂ ਵਿਚੋਂ ਇਕ, ਉਸ ਦੀ ਆਪਣੀ ਹੀ ਭਤੀਜੀ (ਮਨੂ ਬੇਨ ਗਾਂਧੀ), ਨੂੰ ਉਸ ਨੇ ਰਾਤ ਨੂੰ ਆਪਣੇ ਬਿਸਤਰੇ ਵਿਚ ਨਿਰ-ਵਸਤਰ ਕੀਤਾ। ਰੀਤਾ ਅਨੂਸਾਰ ਇਹ ਗਾਂਧੀ ਦਾ ਇੱਕ ਅਜਿਹਾ ਪਹਿਲੂ ਸੀ, ਜਿਸ ਬਾਰ,ੇ ”ਮੈਂ ਪਹਿਲਾਂ ਪੜ੍ਹਿਆ ਨਹੀਂ ਸੀ। ਇਸ ਨੇ ਮੈਨੂੰ ਪਹਿਲੀ ਵਾਰ ਹੈਰਾਨ ਕਰ ਦਿੱਤਾ। ਮੈਂ ਕਿਤਾਬ ”ਸੈਕਸ ਐਂਡ ਪਾਵਰ” ਲਈ ਖੋਜ ਕਰ ਰਹੀ ਸੀ। ਮੇਰਾ ਸ਼ੁਰੂਆਤੀ ਝੁਕਾਅ ਇਸ ਨੂੰ ‘ਗੱਪ’ ਸਮਝਣ ਦਾ ਸੀ ਪਰ ਫਿਰ ਕੁਝ ਜੀਵਨੀਆਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਗਈਆਂ। ਗਾਂਧੀ ਦੀ ਇਹ ਤਸਵੀਰ ਮੈਨੂੰ ਪਰੇਸ਼ਾਨ ਕਰਦੀ ਹੈ ਕਿ ਮੈ ਉਸ ਨੂੰ ਜਿਨਸੀ ਸ਼ਿਕਾਰੀ ਦੀ ਇਕ ਸ਼ਾਨਦਾਰ ਉਦਾਹਰਨ ਦੇ ਤੌਰ ਤੇ ਦੇਖਿਆ, ਇਕ ਅਜਿਹਾ ਵਿਅਕਤੀ ਜੋ ਆਪਣੀ ਸਿਆਸੀ ਸ਼ਕਤੀ ਦੀ ਨੂੰ ਇਸ ਤਰਢਾਂ ਵਰਤਦਾ ਹੈ।”
ਉਹ ਅੱਗੇ ਲਿਖਦੀ ਹੈ ਕਿ, ”ਕੁਝ ਅਖ਼ਬਾਰਾਂ ਦੇ ਹਵਾਲਿਆਂ ਤੋਂ ਮੈਨੂੰ ਇਹ ਵਿਸ਼ਵਾਸ ਹੋ ਜਾਂਦਾ ਹੈ ਕਿ ਗਾਂਧੀ ਸ਼ਾਇਦ ਭਾਰਤੀ ਬ੍ਰਹਮਚਾਰਿਆ ਦੇ ਰਵਾਇਤੀ ਰੂਪ ਦਾ ਹੀ ਅਭਿਆਸ ਕਰ ਰਹੇ ਸਨ।” ਇਸ ਤਰ੍ਹਾਂ ਇਹ ਸਾਰੇ ਹਵਾਲੇ ਇਕ ਵਾਰ ਮੁੜ ਦੁਨੀਆ ਭਰ ਦੀ ਨਜ਼ਰ ਹੋ ਰਹੇ ਹਨ ਤੇ ਗਾਂਧੀ ਮੁੜ ਬੇਨਕਾਬ ਹੋ ਰਹੇ ਹਨ।