ਮਾਪਿਆਂ, ਟੈਕਸ ਅਦਾਕਾਰਾਂ ਅਤੇ ਬੱਚਿਆਂ ਦੀ ਅਵਾਜ਼ ਨੂੰ ਸਰੀ ਸਕੂਲ ਬੋਰਡ ਤੱਕ ਪਹੁੰਚਾਣ ਤੱਤਪਰ : ਜਸਵਿੰਦਰ ਸਿੰਘ ਬਦੇਸ਼ਾ

ਮਾਪਿਆਂ, ਟੈਕਸ ਅਦਾਕਾਰਾਂ ਅਤੇ ਬੱਚਿਆਂ ਦੀ ਅਵਾਜ਼ ਨੂੰ ਸਰੀ ਸਕੂਲ ਬੋਰਡ ਤੱਕ ਪਹੁੰਚਾਣ ਤੱਤਪਰ : ਜਸਵਿੰਦਰ ਸਿੰਘ ਬਦੇਸ਼ਾ

ਸਰੀ ਦੇ ਮਾਪਿਆਂ, ਟੈਕਸ ਅਦਾਕਾਰਾਂ ਅਤੇ ਬੱਚਿਆਂ ਦੀ ਅਵਾਜ਼ ਨੂੰ ਸਰੀ ਸਕੂਲ ਬੋਰਡ ਤੱਕ ਪਹੁੰਚਾਣ ਲਈ ਕਾਫੀ ਸੋਚ ਵਿਚਾਰ ਤੋਂ ਬਾਅਦ ਮੈਂ ਆਪਣਾ ਨਾਮ ਸਰੀ ਸਕੂਲ ਟਰੱਸਟੀ ਦੀ ਚੋਣ ਲਈઠਅਜ਼ਾਦઠਉਮੀਦਵਾਰઠਵੱਜੌਂ ਦਿੱਤਾ ਹੈ। ਮੇਰੀ ਐਜ਼ੂਕੇਸ਼ਨ ਬੈਚੇਲਰ ਆਫ ਇਲੈਟਰੋਨਿਕਸ ਇੰਜੀਨੀਰਿੰਗ ਹੈ। ਮੈਂ ਆਪਣੇ ਪਰਿਵਾਰ ਨਾਲ 1996 ਤੋਂ ਸਰੀ ਵਿੱਚ ਰਹਿ ਰਿਹਾ ਹਾਂ। ਮੇਰਾ ਆਪਣਾ ਸਮਾਲ ਬਿਜ਼ਨਸ ਹੈ। ਮੇਰੇ ਦੋ ਬੱਚੇ ਸਰੀ ਦੇ ਹਾਈ ਸਕੂਲ ਤੋਂ ਗਰੈਜ਼ੂਏਟ ਹੋ ਚੁੱਕੇ ਹਨ ਅਤੇ ਯੂਨੀਵਰਸਿਟੀ /ਕਾਲਜ ਵਿੱਚ ਪੜ੍ਹ ਰਹੇ ਹਨ ਅਤੇ ਇੱਕ ਬੱਚਾ ਸੈਕੰਡਰੀ ਸਕੂਲ ਵਿੱਚ ਪੜ੍ਹ ਰਿਹਾ ਹੈ। ਮੈ ਸਕੂਲਾਂ ਵਿੱਚ ਬੱਚਿਆਂ ਅਤੇ ਮਾਪਿਆਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਭਲੀ ਭਾਂਤ ਵਾਕਿਫ ਹਾਂ।
ਮੈਂ ਪਿਛਲੇ ਸਮੇਂ ਦੌਰਾਨ ਹੇਠ ਲਿਖੀਆਂ ਨਾਨ ਪਰਾਫਿਟ/ ਚੈਰੀਟੇਬਲ ਸੰਸਥਾਵਾਂ ਦੇ ਬੋਰਡ ਵਿੱਚ ਡਾਇਰੈਕਟਰ / ਮੈਂਬਰ ਦੇ ਤੌਰ ਤੇ ਵਾਲੰਟੀਅਰ ਕੰਮ ਕੀਤਾ ਹੈ।
ਸਕੂਲ ਪੇਰੰਟ ਐਡਵਾਈਜ਼ਰੀ ਕੌਸਲ – ਐਗਜ਼ੈਕਟਿਵ ਬੋਰਡ ਵਿੱਚ ਖਜ਼ਾਨਚੀ ਵੱਜੋਂ ਸੇਵਾ ਨਿਭਾਈ।
ਸਰੀ ਰੇਟ ਪੇਅਰਜ਼ ਐਸੋਸੀਏਸ਼ਨ – ਆਪਣੇ ਕੁੱਝ ਸਾਥੀਆਂ ਨਾਲ ਮਿਲਕੇ 2008 ਵਿੱਚ ਸਰੀ ਰੇਟ ਪੇਅਰਜ਼ ਐਸੋਸੀਏਸ਼ਨ ਬਣਾਈ, ਜਿਸਨੇ ਸਰੀ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਆਰ ਐਫ ਲਾਟਾਂ ਉੱਤੇ ਵੱਡੇ ਘਰਾਂ ਦੀ ਪ੍ਰਵਾਨਗੀ, ਇੱਕ ਲੀਗਲ ਸੁਈਟ ਅਤੇ ਹਰ ਆਰ ਐਫ ਲਾਟ ਵਾਲੇ ਘਰ ਦੇ ਡਰਾਈਵ ਵੇ ਉੱਪਰ ਇੱਕ ਵਾਧੂ ਗੱਡੀ ਖੜੀ ਕਰਨ ਦੀ ਆਗਿਆ ਸਰੀ ਸਿਟੀ ਕੌਂਸਲ ਨਾਲ ਲਾਬੀ ਕਰਕੇ ਕਰਵਾਈ।
ਰਿਵਰ ਸਾਈਡ ਫਿਊਨਰਲ ਹੋਮ – ਪਿਛਲੇ ਲੰਮੇਂ ਸਮੇਂ ਤੋਂ ਰਿਵਰ ਸਾਈਡ ਫਿਊਨਰਲ ਹੋਮ ਦੇ ਐਗਜ਼ੈਕਟਿਵ ਬੋਰਡ ਵਿੱਚ ਮੈਂਬਰ, ਪ੍ਰੈਜ਼ੀਡੈਂਟ ਦੇ ਅਹੁਦਿਆਂ ਉੱਪਰ ਸੇਵਾ ਨਿਭਾਈ ਅਤੇ ਹੁਣ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵੱਜੋਂ ਸੇਵਾ ਨਿਭਾਅ ਰਿਹਾ ਹਾਂ।
ਖਾਲਸਾ ਦੀਵਾਨ ਸੋਸਾਇਟੀ ਨਿਊ ਵੈਸਟਮਿਨਸਟਰ — ਐਗਜ਼ੈਕਟਿਵ ਬੋਰਡ ਵਿੱਚ ਖਜ਼ਾਨਚੀ ਵੱਜੋਂ ਸੇਵਾ ਨਿਭਾਈ।
ਗੁਰੂ ਨਾਨਕ ਸਿੱਖ ਗੁਰਦਵਾਰਾ ਸਾਹਿਬ ਅਤੇ ਦਸ਼ਮੇਸ਼ ਦਰਬਾਰ ਗੁਰਦਵਾਰਾ ਸਾਹਿਬ ਦੇ ਪਿਛਲੀਆਂ ਸਟਰੀਟਾਂ 1221 ਅਤੇ 86 1ਡਕ ਉੱਪਰ ਆਪਣੇ ਸਾਥੀਆਂ ਦੀ ਮੱਦਦ ਨਾਲ ਸਰੀ ਸਿਟੀ ਕੌਂਸਲ ਨਾਲ ਲਾਬੀ ਕਰਕੇ ਪੰਜਾਬੀ ਵਿੱਚ ਸਟਰੀਟ ਸਾਈਨ ਲਗਵਾਏ।
ਮੇਰਾ ਇਲੈਕਸ਼ਨ ਪਲੇਟਫਾਰਮ ਸਕੂਲਾਂ ਦੀ ਗਿਣਤੀ ਵਧਾਉਣੀ/ ਪੁਰਾਣੇ ਸਕੂਲਾਂ ਦੀ ਐਕਟੈਂਸ਼ਨਜ਼, ਕਲਾਸ ਰੂਮ ਵਧਾਕੇ ਪੋਰਟੇਬਲਜ਼ ਦੀ ਗਿਣਤੀ ਘੱਟ ਕਰਨੀ, ਪਰੋਵਿਂਸ਼ਲ ਗੌਰਮਿੰਟ ਤੋਂ ਵੱਧ ਸਕੂਲ ਫੰਡਾਂ ਦੀ ਮੰਗ ਕਰਨੀ, ਸਰੀ ਸਕੂਲ ਬੋਰਡ ਦੇ ਕੰਮ ਵਿੱਚ ਪਾਰਦਰਸ਼ਤਾ, ਫੰਡਾਂ ਦੀ ਸਹੀ ਵਰਤੋਂ, ਸੈਕੰਡਰੀ ਸਕੂਲਾਂ ਵਿੱਚ ਏ ਪੀ ਅਤੇ ਆਈ ਬੀ ਪ੍ਰੋਗਰਾਮ ਨੂੰ ਵਧਾਉਣ ਵੱਲ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਹੋਵੇਗਾ।
ਅਡਵਾਂਸ ਵੋਟਾਂ: 6,10, 10, 13 ਅਕਤੂਬਰ, 2018 ਸਵੇਰੇ 8 ਤੋਂ ਸ਼ਾਮ ਦੇ 8 ਵਜੇ ਤੱਕ
ਇਲੈਕਸ਼ਨ ਦਿਨ: 20 ਅਕਤੂਬਰ 2018 ਸਵੇਰੇ 8 ਤੋਂ ਸ਼ਾਮ ਦੇ 8 ਵਜੇ ਤੱਕ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਅਤੇ ਯੋਗ ਉਮੀਦਵਾਰ ਚੁਣੋ ਜੋ ਤੁਹਾਡੀ ਅਵਾਜ਼ ਨੂੰ ਸਰੀ ਸਕੂਲ ਬੋਰਡ ਤੱਕ ਪਹੁੰਚਾ ਸਕੇ, ਧੰਨਵਾਦ।