ਰੁਝਾਨ ਖ਼ਬਰਾਂ
ਫੈਡਰਲ ਸਰਕਾਰ ਨੇ ਦਿੱਤੀ ਭੰਗ ਨੂੰ ਕਾਨੂੰਨੀ ਮਾਨਤਾ

ਫੈਡਰਲ ਸਰਕਾਰ ਨੇ ਦਿੱਤੀ ਭੰਗ ਨੂੰ ਕਾਨੂੰਨੀ ਮਾਨਤਾ

ਵੈਨਕੂਵਰ : ਬੀਤੇ ਬੁੱਧਵਾਰ ਤੋਂ ਕੈਨੇਡਾ ਦੁਨੀਆ ਦਾ ਅਜਿਹਾ ਦੂਜਾ ਦੇਸ਼ ਬਣ ਗਿਆ ਜਿਸ ਨੇ ਭੰਗ ਨੂੰ ਕਾਨੂੰਨੀ ਮਾਨਤਾ ਦਿੱਤੀ ਹੈ। ਇਸ ਤੋਂ ਪਹਿਲਾਂ ਉਰੂਗਵੇ ਦੇਸ਼ ‘ਚ ਭੰਗ ਨੂੰ ਕਾਨੂੰਨੀ ਮਾਨਤਾ ਮਿਲੀ ਹੈ। ਇੱਥੇ ਦਹਾਕਿਆਂ ਤੋਂ ਗੈਰ ਕਾਨੂੰਨੀ ਨਸ਼ਿਆਂ ਦੀ ਸੂਚੀ ਵਿਚ ਰਹੀ ਭੰਗ ਭਾਵ ‘ਪੌਟ’ ਨੂੰ ਸਰਕਾਰ ਨੇ ਆਮ ਖਰੀਦ ਲਈ ਹਰੀ ਝੰਡੀ ਦੇ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਜੂਨ 2018 ‘ਚ ਭੰਗ ਸਬੰਧੀ ਬਿੱਲ ਸੀ-45 ਪਾਸ ਹੋ ਗਿਆ ਸੀ। ਉਦੋਂ ਤੋਂ ਹੀ ਬਹੁਤ ਸਾਰੇ ਇਨਵੈਸਟਰਾਂ ਨੇ ਇਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਪੰਜਾਬੀਆਂ ਸਮੇਤ ਕਈਆਂ ਨੇ ਭੰਗ ਦੇ ਠੇਕੇ ਲੈਣੇ ਵੀ ਸ਼ੁਰੂ ਕਰ ਦਿੱਤੇ ਸਨ। ਸਰਕਾਰ ਨੇ ਭਾਵੇਂ ਭੰਗ ਰੱਖਣ ਦੀ ਕਾਨੂੰਨੀ ਮਾਨਤਾ ਦੇ ਦਿੱਤੀ ਹੈ ਪਰ ਇਸ ਦੇ ਸਖਤ ਨਿਯਮਾਂ ਨੂੰ ਸਮਝਣਾ ਵੀ ਲੋਕਾਂ ਲਈ ਜ਼ਰੂਰੀ ਹੈ। ਨਿਯਮਾਂ ਮੁਤਾਬਕ ਲੋਕ 150 ਗ੍ਰਾਮ ਤਕ ਭੰਗ ਆਪਣੇ ਕੋਲ ਰੱਖ ਸਕਦੇ ਹਨ। ਇੱਥੋਂ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਦੇ ਹਾਊਸ ਲੀਡਰ ਕੈਂਡਿਸ ਬਰਗਨ ਨੇ ਇਸ ਨੂੰ ਸਰਕਾਰ ਦਾ ਕਾਹਲੀ ‘ਚ ਲਿਆ ਗਿਆ ਫੈਸਲਾ ਦੱਸਿਆ ਹੈ। ਡੈਮੋਕ੍ਰੇਟਿਕ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਇਸ ਦਾ ਸਮਰਥਨ ਕਰਦੇ ਹਨ ਪਰ ਸਰਕਾਰ ਇਸ ਨਾਲ ਜੁੜੀਆਂ ਸਮੱਸਿਆਵਾਂ ਨੂੰ ਸੁਲਝਾ ਰਹੀ ਹੈ।