ਰਿਚਮੰਡ ‘ਚ ਕੈਨਬਿਸ ਸਟੋਰਾਂ ‘ਤੇ ਰੋਕ ਦੇ ਹੱਕ ‘ਚ ਨਿੱਤਰੀ ਰਿੰਚਮੰਡ ਫਸਟ

ਰਿਚਮੰਡ ‘ਚ ਕੈਨਬਿਸ ਸਟੋਰਾਂ ‘ਤੇ ਰੋਕ ਦੇ ਹੱਕ ‘ਚ ਨਿੱਤਰੀ ਰਿੰਚਮੰਡ ਫਸਟ

ਰਿਚਮੰਡ : (ਪਰਮਜੀਤ ਸਿੰਘ ਕੈਨੇਡੀਅਨ ਪੰਜਾਬ ਟਾਇਮਜ਼) : ਫੈਡਰਲ ਸਰਕਾਰ ਵਲੋਂ ਭੰਗ ਨੂੰ ਕੈਨੇਡਾ ‘ਚ ਦਿੱਤੀ ਗਈ ਖੁਲ੍ਹੇਆਮ ਵਰਤੋਂ ਤੋਂ ਬਾਅਦ ਸਿਟੀ ਕੌਂਸਲ ਚੋਣਾਂ ‘ਚ ਕੈਨਬਿਸ ਸਟੋਰਾਂ ਨੂੰ ਲੈ ਕੇ ਇੱਕ ਅਹਿਮ ਮੁੱਦਾ ਬਣ ਗਿਆ ਹੈ। ਰਿਚਮੰਡ ਫਸਟ ਸਲੇਟ ਤੋਂ ਚੋਣ ਲੜ ਰਹੇ ਉਮੀਦਵਾਰ ਨੇ ਇਸ ਅਹਿਮ ਮੁੱਦੇ ਸਬੰਧੀ ਕਿਹਾ ਕਿ ਸਿਟੀ ਕੌਂਸਲ ਵਲੋਂ ਕੈਨਬਿਸ ਡਿਸਪੈਂਸਰੀਆਂ ਨੂੰ ਕੋਰੀ ਨਾਂਹ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਇਨ੍ਹਾਂ ਕੈਨਬਿਸ ਸਟੋਰਾਂ ਦੀ ਜਗ੍ਹਾਂ ਇਥੇ ਨਹੀਂ ਹੈ ਇਹ ਬੀ.ਸੀ. ਦੇ ਸਟੀਵੈਸਨ ਅਤੇ ਫਰੇਜ਼ਰ ਰਿਵਰ ਦੇ ਉੱਤਰੀ ਵੈਨਕੂਵਰ ‘ਚ ਹੀ ਭੇਜੇ ਜਾਣਗੇ। ਡੇਰਿਗ ਡੈਂਗ ਨੇ ਕਿਹਾ ਕਿ ਕਿਸੇ ਵੀ ਕੀਮਤ ‘ਤੇ ਰਿਚਮੰਡ ‘ਚ ਜਨਤਕ ਜਾਂ ਪ੍ਰਾਈਵੇਟ ਪ੍ਰਚੂਨ ਕੈਨਬਿਸ ਸਟੋਰਾਂ ਨੂੰ ਥਾਂ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਿਚਮੰਡ ਫਸਟ ਇਸ ਬਸੰਧੀ ਆਪਣਾ ਕੋਈ ਵੀ ਫੈਸਲਾ ਨਹੀਂ ਬਦਲੇਗੀ ਅਤੇ ਨਾ ਹੀ ਇਸ ਸਬੰਧੀ ਕੋਈ ਬਹਿਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਰਿਚਮੰਡ ਸ਼ਹਿਰ ਦੀ ਨਗਰਪਾਲਿਕਾਂ ਹੀ ਨਹੀਂ ਹੈ ਜੋ ਇਨ੍ਹਾਂ ਕੈਨਬਿਸ ਸਟੋਰਾਂ ਦਾ ਵਿਰੋਧ ਕਰ ਰਹੀ ਹੈ। ਓਨਟਾਰੀਓ, ਰਿਚਮੰਡ ਹਿਲ ਅਤੇ ਮਾਰਕਮ ਸ਼ਹਿਰਾਂ ‘ਚ ਵੀ ਇਨ੍ਹਾਂ ਸਟੋਰਾਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ 2017 ਵਿੱਚ ਵੀ ਰਿਚਮੰਡ ਸਿਟੀ ਹਾਲ ਦੀ ਇੱਕ ਗਲੀ ‘ਚ ਬਿਨ੍ਹਾਂ ਲਾਇਸੈਂਸ ਤੋਂ ਭੰਗ ਵੇਚਣ ਦਾ ਵਪਾਰ ਕੀਤਾ ਜਾਂਦਾ ਸੀ ਜਿਸ ਨੂੰ ਆਰ.ਸੀ.ਐਮ.ਪੀ. ਦੀ ਮਦਦ ਨਾਲ ਬੰਦ ਕਰਵਾਇਆ ਗਿਆ ਸੀ। ਡੇਰਿਗ ਡੈਂਗ ਨੇ ਕਿਹਾ ਅਜਿਹੀਆਂ ਕਾਰਵਾਈਆਂ ਹੁਣ ਵੀ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਸ਼ਹਿਰ ‘ਚ ਨਾ ਸਿਰਫ਼ ਕੈਨਬਿਜ਼ ਸਟੋਰਾਂ ਪਾਬੰਧੀ ਲਗਵਾਈ ਜਾਵੇਗੀ ਸਗੋਂ ਇਸ ਦੇ ਉਤਪਾਦਨ, ਖੇਤੀਬਾੜੀ ਤੇ ਵੀ ਰੋਕ ਲਗਾਉਣ ਦੇ ਯਤਨ ਜਾਰੀ ਰਹਿਣਗੇ। ਡੇਰਿਗ ਡੈਂਗ ਨੇ ਕਿਹਾ ”ਮੈਂ ਰਿਚਮੰਡ ਜਾਂ ਦੇਸ਼ ਦੇ ਕਿਸੇ ਵੀ ਹੋਰ ਹਿੱਸੇ ਵਿੱਚ ਅਜਿਹੀ ਸਥਿਤੀ ਨਹੀਂ ਦੇਖਣਾ ਚਾਹੁੰਦਾ ਜਿਥੇ ਬੱਚੇ ਭੰਗ ਦਾ ਸੇਵਨ ਕਰ ਰਹੇ ਹੋਣ। ਮੈਂ ਚਾਹੁੰਦਾ ਹਾਂ ਕਿ ਰਿਚਮੰਡ ਇਸ ਤੋਂ ਮੁਕਤ ਰਹੇ।”