ਲਾਈਫ਼ ਸਰਟੀਫਿਕੇਟ ਟੈਸਟ 4 ਨਵੰਬਰ ਨੂੰ ਗੁਰਦੁਆਰਾ ਐਬਟਸਫੋਰਡ ਵਿਖੇ ਹੋਣਗੇ

ਲਾਈਫ਼ ਸਰਟੀਫਿਕੇਟ ਟੈਸਟ 4 ਨਵੰਬਰ ਨੂੰ ਗੁਰਦੁਆਰਾ ਐਬਟਸਫੋਰਡ ਵਿਖੇ ਹੋਣਗੇ

ਗੁਰੂਘਰ ਦੇ ਦਫ਼ਤਰ ਤੋਂ ਮਿਲਣਗੇ ਨਵੇਂ ਫਾਰਮ

ਐਬਟਸਫੋਰਡ :-(ਬਰਾੜ-ਭਗਤਾ ਭਾਈ ਕਾ) ਏਥੋਂ ਦੇ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੋਸਾਇਟੀ ਵਿਖੇ ਭਾਰਤੀ ਦੂਤਘਰ ਦੀ ਕੌਂਸਲਰ ਟੀਮ 4 ਨਵੰਬਰ 2018 ਦਿਨ ਐਤਵਾਰ ਨੂੰ ਲਾਈਫ਼ ਸਰਟੀਫਿਕੇਟ ਟੈਸਟ ਕਰਨ ਲਈ ਪਹੁੰਚ ਰਹੀ ਹੈ ਜਿਹੜੀ ਕਿ ਸੁਬ੍ਹਾ 10 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਇਸ ਕੰਮ ਲਈ ਰਹਿਣਗੇ। ਸਾਰੇ ਸੰਬੰਧਤਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਕੋਲ ਦੋ ਨਵੇਂ ਲਾਈਫ਼ ਸਰਟੀਫਿਕੇਟ ਫਾਰਮਾਂ ਦੇ ਨਾਲ ਪਾਸਪੋਰਟ ਦੀ ਫੋਟੋ ਕਾਪੀ ਆਪਣੀ ਰਿਹਾਇਸ਼ ਅਤੇ ਪਹਿਚਾਣ ਦੇ ਸਬੂਤ ਹੋਣੇ ਜਰੂਰੀ ਹਨ ਜਿਵੇਂ ਕਿ ਡਰਾਇਵਿੰਗ ਲਾਇਸੰਸ, ਮੈਡੀਕਲ ਕੇਅਰ ਕਾਰਡ ਅਤੇ ਇਨਕਮ ਟੈਕਸ ਪੇਪਰ ਆਦਿ। ਪੁਰਾਣੇ ਫਾਰਮਾਂ ਦੀ ਬਜਾਏ ਨਵੇਂ ਫਾਰਮ ਗੁਰਦੁਆਰਾ ਸਾਹਿਬ ਦੇ ਦਫ਼ਤਰ ਤੋਂ ਲਏ ਜਾ ਸਕਦੇ ਹਨ। ਇਸ ਤੋਂ ਇਲਾਵਾ ਕੋਈ ਹੋਰ ਸਰਵਿਸ ਨਹੀਂ ਦਿੱਤੀ ਜਾਵੇਗੀ। ਇਸ ਸੰਬੰਧ ਵਿੱਚ ਹੋਰ ਵਧੇਰੇ ਜਾਣਕਾਰੀ ਲੈਣ ਲਈ ਗੁਰੂਘਰ ਦੇ ਉਪ ਪ੍ਰਧਾਨ ਭਜਨ ਤੂਰ ਨਾਲ 604-832-7777 ਜਾਂ ਗੁਰੂਘਰ ਦੇ ਦਫ਼ਤਰੀ ਫ਼ੋਨ ਨੰਬਰ 604-850-7338 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।