ਸਰੀ ਐਡਵਾਂਸ ਪੋਲਿੰਗ ‘ਚ ਵੋਟਰਾਂ ਦੀ ਗਿਣਤੀ ਹੋਈ ਦੁਗਣੀ

ਸਰੀ ਐਡਵਾਂਸ ਪੋਲਿੰਗ ‘ਚ ਵੋਟਰਾਂ ਦੀ ਗਿਣਤੀ ਹੋਈ ਦੁਗਣੀ

ਸਰੀ : (ਪਰਮਜੀਤ ਸਿੰਘ : ਕੈਨੇਡੀਅਨ ਪੰਜਾਬ ਟਾਇਮਜ਼): ਸਰੀ ਦੇ ਮੁਖ ਚੋਣ ਅਧਿਕਾਰੀ ਐਂਥਨੀ ਕਾਪੁਕਿਨਲੇ ਵਲੋਂ ਜਾਰੀ ਕੀਤੇ ਇੱਕ ਬਿਆਨ ‘ਚ ਉਨ੍ਹਾਂ ਦੱਸਿਆ ਕਿ 2014 ‘ਚ ਹੋਈ ਚੋਣ ਦੇ ਮੁਕਾਬਲੇ ਇਸ ਵਾਰ ਸਰੀ ‘ਚ ਵੋਟਰਾਂ ਦੀ ਗਿਣਤੀ ‘ਚ ਦੋਗੁਣਾ ਵਾਧਾ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ 2014 ‘ਚ ਕੁਲ 11747 ਵੋਟਰਾਂ ਵਲੋਂ ਵੋਟਿੰਗ ਕੀਤੀ ਗਈ ਸੀ ਜਦੋਂ ਕਿ ਇਸ ਵਾਰ 6, 10, 11 ਅਤੇ 13 ਅਕਤੂਬਰ ਨੂੰ ਹੋਈ ਵੋਟਿੰਗ ‘ਚ ਕੁਲ 22185 ਵੋਟਰਾਂ ਵਲੋਂ ਵੋਟ ਪਾਈ ਗਈ। ਸਰੀ  ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ 2014 ‘ਚ ਕੁਲ 287904 ਰਜਿਸਟਰਡ ਵੋਟਰ ਸਨ ਜਿਨ੍ਹਾਂ ਦੀ ਗਿਣਤੀ ਹੁਣ ਵੱਧ ਕੇ ਤਕਰੀਬਨ 317,462 ਹੋ ਚੁੱਕੀ ਹੈ। ਇਨ੍ਹਾਂ ਅੰਕਿੜਆਂ ਤੋਂ ਸਾਫ਼ ਜ਼ਾਹਰ ਹੈ ਕਿ ਇਸ ਦਾ ਅਸਰ ਚੋਣਾਂ ‘ਚ ਵੀ ਵੇਖਣ ਨੂੰ ਮਿਲੇਗਾ। ਦੱਸਣਯੋਗ ਹੈ ਕਿ  ਅਕਤੂਬਰ ਨੂੰ ਹੋਣ ਜਾ ਰਹੀਆਂ ਸਿਟੀ ਚੋਣਾਂ ‘ਚ 8 ਉਮੀਦਵਾਰ ਮੇਅਰ ਦੇ ਅਹੁਦੇ ਲਈ 48 ਉਮੀਦਵਾਰ ਕੌਸਲ ਅਤੇ 30 ਟਰੱਸਟੀ ਉਮੀਦਵਾਰ ਮੈਦਾਨ ‘ਚ ਨਿੱਤਰੇ ਹਨ।