ਸਰੀ ਸਕੂਲ ਬੋਰਡ ਦੀਆਂ ਚੋਣਾਂ ਵਿੱਚ ਉਮੀਦਵਾਰ ਦੁਪਿੰਦਰ ਕੌਰ ਸਰਾਂ

ਸਰੀ ਸਕੂਲ ਬੋਰਡ ਦੀਆਂ ਚੋਣਾਂ ਵਿੱਚ ਉਮੀਦਵਾਰ ਦੁਪਿੰਦਰ ਕੌਰ ਸਰਾਂ

ਸਰੀ : ਦੁਪਿੰਦਰ ਕੌਰ ਸਰਾਂ, ਸਰੀ ਸਕੂਲ ਬੋਰਡ ਦੀਆਂ ਚੋਣਾਂ ਵਿੱਚ ਖੜ੍ਹੇ ਹਨ। ਉਹ ‘ਐਕਟ ਨਾਓ’ ਸਰੀ ਸਲੇਟ ਦੇ ਮੈਂਬਰ। ‘ਐਕਟ ਨਾਓ’ ਸਰੀ, ਤਿੰਨ ਮੈਂਬਰਾਂ ਦੀ ਸਲੇਟ ਹੈ। ਜਿਸ ਵਿੱਚ ਨਿਓਵੀ ਪਤਸਿਸਕੈਕਿਸ, ਦੁਪਿੰਦਰ ਕੌਰ ਸਰਾਂ ਅਤੇ ਅਰੁਣਜੀਤ ਲੰਗੇਰੀ ਮੈਂਬਰ ਹਨ। ‘ਐਕਟ ਨਾਓ’ ਸਰੀ ਸਲੇਟ ਮਾਂ-ਪਿਓ, ਅਧਿਆਪਕਾਂ ਅਤੇ ਭਾਈਚਾਰੇ ਦੇ ਪ੍ਰਤੀਨਿਧੀ ਹਨ। ਸਾਰੇ ਸਲੇਟ ਮੈਂਬਰਾਂ ਦਾ ਫੋਕਸ ਬੱਚਿਆਂ ਦੀ ਸਿੱਖਿਆ, ਸਿਹਤਮੰਦ ਮਹੌਲ, ਅਤੇ ਇੱਕ ਇਹੋ ਜਿਹੀ ਜਗ੍ਹਾ ਦਾ ਪ੍ਰਬੰਧ ਕਰਨਗੇ ਜਿਸ ਵਿੱਚ ਬੱਚੇ ਇਕੱਠੇ ਹੋਕੇ ਪੜ੍ਹ ਸਕਣ, ਅਤੇ ਇੱਕ ਦੂਜੇ ਦੀ ਮਦਦ ਕਰ ਸਕਣ।
ਦੁਪਿੰਦਰ ਕੌਰ ਪਿਛਲੇ 20 ਸਾਲਾਂ ਤੋਂ ਰਜਿਸਟਰ ਨਰਸ ਹਨ ਅਤੇ ਫਰੇਜ਼ਰ ਹੈਲਥ ਦੇ ਨਾਲ ਵੀ ਕੰਮ ਕੀਤਾ ਹੈ। ਅੱਜ ਕਲ ਦੁਪਿੰਦਰ ‘ਨਰਸ ਓਨ ਦਾ ਗੋ’ ਦੀਆਂ ਸੇਵਾਵਾਂ ਵਿੱਚ ਸੀ.ਈ.ਓ. ਹਨ। ਦੁਪਿੰਦਰ ਅਕਾਲ ਅਕੈਡਮੀ (ਇੱਕ ਗੈਰ-ਮੁਨਾਫਾ ਸੰਸਥਾ) ਅਤੇ ਸਿੱਖ ਸੇਵਾ ਫਾਉਂਡੇਸ਼ਨ (ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਕਰਦੇ ਹਨ) ਦੇ ਨਾਲ ਵਲੰਟੀਅਰ ਵੀ ਕਰਦੇ ਹਨ। ਦੁਪਿੰਦਰ ਇਨ੍ਹਾਂ ਦੇ ਨਾਲ ਨਾਲ ਗੁਰੂ ਨਾਨਕ ਫਰੀ ਕਿਚਨ ਦੇ ਨਾਲ ਵੀ ਵਲੰਟੀਅਰ ਕਰਦੇ ਹਨ, ਜੋ ਕਿ ਲੋੜਵੰਦਾਂ ਨੂੰ ਖਾਣੇ ਦਾ ਪ੍ਰਬੰਧ ਕਰਦੇ ਹਨ। ਦੁਪਿੰਦਰ ਆਪਣੇ ਪੁੱਤਰ ਦੇ ਸਕੂਲ ਦੇ ਵਿੱਚ ਵੀ ਵਲੰਟੀਅਰ ਕਰਦੇ ਹਨ ਅਤੇ ਆਪਣੇ ਪਰਿਵਾਰ ਦਾ ਵੀ ਖਿਆਲ ਰੱਖਦੇ ਹਨ। ਦੁਪਿੰਦਰ ਨੂੰ ਪਤਾ ਹੈ ਬੱਚਿਆਂ ਨੂੰ ਕਿਹੜੀਆਂ ਮੁਸ਼ਕਲਾਂ ਅਤੇ ਤਕਲੀਫਾਂ ਦਾ ਸਾਮਣਾ ਕਰਨਾ ਪੈਂਦਾ ਹੈ। ਦੁਪਿੰਦਰ ਸਰਾਂ ਇਸ ਹੱਕ ‘ਚ ਖੜ੍ਹੇ ਹਨ ਕਿ ਅਧਿਆਪਕਾ ਦੇ ਘੰਟੇ ਵਧਾ ਦਿੱਤੇ ਜਾਣੇ ਚਾਹੀਦੇ ਹਨ ਅਤੇ ਲੋੜਵੰਦ ਵਿਦਿਆਰਥੀਆਂ ਦੇ ਲਈ ਅਧਿਆਪਕਾਂ ਨੂੰ ਹੋਰ ਕੰਮ ਦਿੱਤਾ ਜਾਵੇ। ਸਕੂਲ ਦੇ ਵਿੱਚ ਫੰਡਿੰਗ ਹੋਰ ਲਿਆਂਦੀ ਜਾਵੇ ਤਾਂ ਕਿ ਪੋਰਟਾਬਲਜ਼ ਦੀ ਵਰਤੋਂ ਘੱਟਾਈ ਜਾਵੇ। ਦੁਪਿੰਦਰ ਕੁਝ ਵੀ ਕਰਨ ਲਈ ਤਿਆਰ ਹਨ ਭਾਈਚਾਰੇ ਦੀ ਮਦਦ ਕਰਨ ਲਈ, ਸਕੂਲ ਦਾ ਸਿਸਟਮ ਅਤੇ ਆਪਣੇ ਬੱਚਿਆਂ ਦੀ ਮਦਦ, ਅਤੇ ਸਰੀ ਦੀ ਮਦਦ ਲਈ। ਉਹਨਾਂ ਨੇ ਮਾਨਸਿਕ ਅਤੇ ਸਰੀਰਕ ਸਿਹਤ ਲਈ ਬਿਹਤਰ ਸਿੱਖਣ ਦਾ ਮਾਹੌਲ, ਅਤੇ ਖਾਸ ਲੋੜ ‘ਤੇ ਫੋਸਕ ਕਰਨਾ ਹੈ।