Copyright © 2019 - ਪੰਜਾਬੀ ਹੇਰਿਟੇਜ
ਨਿਊਜ਼ੀਲੈਂਡ ਦੇ ਅਰਥਿਕ ਵਿਕਾਸ ਮੰਤਰੀ ਸ਼ੇਨ ਜੋਨਸ ਨੇ ਭਾਰਤੀਆਂ ਨੂੰ ਆਪਣੇ ਦੇਸ਼ ਮੁੜ ਜਾਣ ਦੀ ਕੀਤੀ ਤਾੜਣਾ

ਨਿਊਜ਼ੀਲੈਂਡ ਦੇ ਅਰਥਿਕ ਵਿਕਾਸ ਮੰਤਰੀ ਸ਼ੇਨ ਜੋਨਸ ਨੇ ਭਾਰਤੀਆਂ ਨੂੰ ਆਪਣੇ ਦੇਸ਼ ਮੁੜ ਜਾਣ ਦੀ ਕੀਤੀ ਤਾੜਣਾ

ਵਸੇਬਾ ਕੇਸਾਂ ‘ਚ ਦੇਰੀ ਕਾਰਨ ਭਾਰਤੀ ਪਰਵਾਸੀ ਸੋਸ਼ਲ ਮੀਡੀਆ ‘ਤੇ ਭੜਕੇ

ਵੈਨਕੂਵਰ, (ਬਰਾੜ-ਭਗਤਾ ਭਾਈ ਕਾ): ਨਿਊ-ਜ਼ੀਲੈਂਡ (ਨਿਊਜੀਲੈਂਡ) ਵਿਖੇ ਰੋਜੀ ਰੋਟੀ ਲਈ ਗਏ ਭਰਤੀ ਲੋਕਾਂ ਨੂੰ ਉਸ ਸਮੇਂ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਗਿਆ ਜਦੋਂ ਉੱਥੇ ਦੇ ਆਰਥਿਕ ਵਿਕਾਸ ਮੰਤਰੀ ਸ਼ੇਨ ਜੋਨਸ ਨੇ ਸਖ਼ਤ ਸ਼ਬਦਾਂ ਵਿੱਚ ਦੇਸ਼ ਅੰਦਰ ਵਸਦੇ ਉਨ੍ਹਾਂ ਭਾਰਤੀ ਲੋਕਾਂ ਨੂੰ ਸਖ਼ਤ ਤਾੜਣਾ ਕਰਦਿਆਂ ਕਿਹਾ ਕਿ ‘ਉਹ ਡੰਡਾ ਡੇਰਾ ਚੁੱਕੋ ਅਤੇ ਆਪਣੇ ਦੇਸ਼ ਵਾਪਸ ਚਲੇ ਜਾਵੋ’ ਜਿਹੜੇ ਭਾਰਤੀ ਲੋਕ ਇੰਮੀਗਰੇਸ਼ਨ ਦੇ ਕੇਸਾਂ ‘ਚ ਦੇਰੀ ਹੁੰਦੀ ਵੇਖ ਕੇ ਨਿਊਜੀਲੈਂਡ ਦੀ ਸਰਕਾਰ ਦੇ ਖਿਲਾਫ਼ ਸੋਸ਼ਲ ਮੀਡੀਆ ਰਾਹੀਂ ਪ੍ਰਦਰਸ਼ਨ ਕਰਨ ਲੱਗ ਪਏ ਹਨ। ਭਾਰਤੀ ਲੋਕਾਂ ਵੱਲੋਂ ਨਿਊਜ਼ੀਲੈਂਡ ਇੰਮੀਗਰੇਸ਼ਨ ਦੀਆਂ ਨੀਤੀਆਂ ਦੇ ਵਿਰੁੱਧ ਸੋਸ਼ਲ ਮੀਡੀਆ ‘ਤੇ ਮੌਜੂਦਾ ਸਰਕਾਰ, ਇੰਮੀਗਰੇਸ਼ਨ ਵਿਭਾਗ ਅਤੇ ਸੰਬੰਧਤ ਮੰਤਰੀ ਖ਼ਿਲਾਫ਼ ਕੀਤੇ ਜਾ ਰਹੇ ਭੰਡੀ ਪ੍ਰਚਾਰ ਨੂੰ ਦੇਖਦਿਆਂ ਮੰਤਰੀ ਸ਼ੇਨ ਜੋਨਸ ਨੇ ਸਖ਼ਤ ਸ਼ਬਦਾਂ ਵੀ ਵਰਤੋਂ ਕਰਦਿਆਂ ਕਿਹਾ ਕਿ ਜਿਹੜੇ ਲੋਕ ਨਿਊਜੀਲੈਂਡ ਖ਼ਿਲਾਫ਼ ਕਿਸੇ ਕਿਸਮ ਦੀ ਹੁੱਲੜਬਾਜ਼ੀ ਕਰਨ ‘ਚ ਵਿਸ਼ਵਾਸ ਰੱਖਦੇ ਹਨ ਤਾਂ ਉਹ ਦੇਸ਼ ਛੱਡਣ ਲਈ ਤਿਆਰ ਰਹਿਣ। ਵਿਆਹੇ ਹੋਏ ਉਹ ਭਾਰਤੀ ਲੋਕ ਜਿੰਨ੍ਹਾਂ ਦੇ ਜੀਵਨ ਸਾਥੀ ਭਾਰਤ ‘ਚ ਰਹਿ ਰਹੇ ਹਨ ਅਤੇ ਉਨ੍ਹਾਂ ਦੇ ਕੇਸਾਂ ‘ਚ ਦੇਰੀ ਹੋ ਰਹੀ ਹੈ, ਸੋਸ਼ਲ ਮੀਡੀਆ ਰਾਹੀਂ ਧਮਕੀਆਂ ਦਾ ਪਰਦਰਸ਼ਨ ਕਰਦੇ ਕਹਿ ਰਹੇ ਹਨ ਕਿ ਉਨ੍ਹਾਂ ਦੇ ਕੇਸਾਂ ਨੂੰ ਸਰਕਾਰ ਜਾਣਬੁੱਝ ਕੇ ਲਮਕਾਅ ਰਹੀ ਹੈ।
ਦੂਜੇ ਪਾਸੇ ਇੰਮੀਗਰੇਸ਼ਨ ਵਿਭਾਗ ਨੇ ਕੁਝ ਵਿਆਹ ਵਾਲੇ ਅਜਿਹੇ ਕੇਸ ਫੜ੍ਹੇ ਹਨ ਜਿਹੜੇ ਕਿ ਨਕਲੀ ਵਿਆਹ ਕਰਵਾ ਕੇ ਏਥੇ ਪਹੁੰਚੇ ਹਨ। ਮੰਤਰੀ ਜੋਨਸ ਨੇ ਕਿਹਾ ਕਿ ਫੜ੍ਹੇ ਗਏ 10 ਵਿਆਹ ਵਾਲੇ ਕੇਸਾਂ ‘ਚ 8 ਕੇਸ ਨਕਲੀ ਵਿਆਹ ਸਾਬਤ ਹੋਏ ਹਨ ਜਿਸ ਕਰਕੇ ਹੁਣ ਵਿਆਹ ਵਾਲੇ ਸਾਰੇ ਕੇਸਾਂ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਗਈ ਹੈ ਜਿਸ ਕਰਕੇ ਇਨ੍ਹਾਂ ਕੇਸਾਂ ‘ਚ ਦੇਰੀ ਹੋਣੀ ਸੁਭਾਵਿਕ ਹੀ ਹੈ। ਇੰਮੀਗਰੇਸ਼ਨ ਵਿਭਾਗ ਨੇ ਦੱਸਿਆ ਕਿ ਕੁਝ ਅਜਿਹੇ ਵਿਆਹ ਵੀ ਸਾਹਮਣੇ ਆਏ ਹਨ ਜਿਹੜੇ ਕਿ ਸਿਰਫ਼ ਇੱਕ ਦੂਜੇ ਨੂੰ ਨਿਊਜੀਲੈਂਡ ‘ਚ ਸੱਦਣ ਵਾਸਤੇ ਹੀ ਝੂਠੇ ਵਿਆਹ ਕਰਵਾਏ ਸਨ। ਜਿਹੜੇ ਮੁੰਡੇ ਕੁੜੀਆਂ ਖ਼ਾਸ ਕਰਕੇ ਪੰਜਾਬ ਤੋਂ ਪੜ੍ਹਾਈ ਤੌਰ ‘ਤੇ ਵੀਜ਼ਾ ਲੈ ਕੇ ਨਿਊਜ਼ੀਲੈਂਡ ਪਹੁੰਚ ਜਾਂਦੇ ਹਨ, ਉਹ ਕੁਝ ਸਮੇਂ ਬਾਅਦ ਭਾਰਤ ਜਾ ਕੇ ਮੋਟੀ ਰਕਮ ਲੈ ਕੇ ਨਕਲੀ ਵਿਆਹ ਕਰਵਾ ਕੇ ਆਪਣੇ ਝੂਠੇ ਬਣੇ ਜੀਵਨ ਸਾਥੀ ਨੂੰ ਬੁਲਾ ਲੈਂਦੇ ਹਨ ਅਤੇ ਬਾਅਦ ‘ਚ ਤਲਾਕ ਕਰ ਲੈਂਦੇ ਹਨ। ਅਜਿਹੇ ਵਿਆਹ ਨਕਲੀ ਹੁੰਦੇ ਹਨ ਅਤੇ ਸਿਰਫ਼ ਮੋਟੀ ਰਕਮ ਲੈਣ ਲਈ ਅਜਿਹਾ ਕੀਤਾ ਜਾਂਦਾ ਹੈ ਜਿਸ ਕਰਕੇ ਨਿਊਜ਼ੀਲੈਂਡ ਸਰਕਾਰ ਵੱਲੋਂ ਖ਼ਾਸ ਕਰਕੇ ਵਿਦਿਆਰਥੀਆਂ ਦੇ ਵਿਆਹਾਂ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਕਰਕੇ ਅਜਿਹੇ ਕੇਸਾਂ ‘ਚ ਹੁਣ ਹੋਰ ਵੀ ਦੇਰੀ ਹੋਵੇਗੀ।