Copyright © 2019 - ਪੰਜਾਬੀ ਹੇਰਿਟੇਜ
ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ ਨੇ ਪੁਰਸਕਾਰ ਲੈਣ ਤੋਂ ਕੀਤਾ ਇਨਕਾਰ

ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ ਨੇ ਪੁਰਸਕਾਰ ਲੈਣ ਤੋਂ ਕੀਤਾ ਇਨਕਾਰ

ਸਟਾਕਹੋਮ : ਸਵੀਡਨ ਦੀ ਰਹਿਣ ਵਾਲੀ ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ ਨੇ ਮੰਗਲਵਾਰ ਨੂੰ ਵਾਤਾਵਰਣ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਅੰਦੋਲਨ ਲਈ ਜ਼ਰੂਰੀ ਹੈ ਕਿ ਸੱਤਾ ‘ਚ ਬੈਠੇ ਲੋਕ ਵਿਗਿਆਨ ਨੂੰ ਸੁਣਨ ਨਾ ਕਿ ਪੁਰਸਕਾਰ ਨੂੰ। ਗ੍ਰੇਟਾ ਨੂੰ ਨਾਰਡਿਕ ਕੌਂਸਲ ਵਲੋਂ ਆਯੋਜਿਤ ਸਟਾਕਹੋਮ ਸੇਰੇਮਨੀ ‘ਚ ਸਨਮਾਨਿਤ ਕੀਤਾ ਗਿਆ ਹੈ। ਦੱਸ ਦਈਏ ਕਿ ਵਾਤਾਵਰਣ ਨੂੰ ਬਚਾਉਣ ਲਈ ਗ੍ਰੇਟਾ ਨੇ ‘ਫ੍ਰਾਈਡੇਜ ਫਾਰ ਫਿਊਚਰ’ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਤਹਿਤ ਲੱਖਾਂ ਲੋਕਾਂ ਨੇ ਰੈਲੀਆਂ ਕੱਢੀਆਂ ਸਨ। ਉਨ੍ਹਾਂ ਨੂੰ ਸਵੀਡਨ ਤੇ ਨਾਰਵੇ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਚੱਲਦੇ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸੰਗਠਨ ਦਾ ਵਾਤਾਵਰਣ ਪੁਰਸਕਾਰ ਜਿੱਤਿਆ। ਇਹ ਸੰਸਥਾ ਹਰ ਸਾਲ ਇਹ ਪੁਰਸਕਾਰ ਦਿੰਦੀ ਹੈ। ਸਥਾਨਕ ਮੀਡੀਆ ਰਿਪੋਰਟ ਦੇ ਮੁਤਾਬਕ ਜਦੋਂ ਇਸ ਪੁਰਸਕਾਰ ਦਾ ਐਲਾਨ ਹੋਇਆ ਤਾਂ ਗ੍ਰੇਟਾ ਦੇ ਬੁਲਾਰੇ ਨੇ ਕਿਹਾ ਕਿ ਉਹ ਇਸ ਪੁਰਸਕਾਰ ਨੂੰ ਸਵਿਕਾਰ ਨਹੀਂ ਕਰੇਗੀ। ਇਸ ਪੁਰਸਕਾਰ ‘ਚ ਉਨ੍ਹਾਂ ਨੂੰ 52 ਹਜ਼ਾਰ ਡਾਲਰ ਵੀ ਦਿੱਤੇ ਜਾ ਰਹੇ ਸਨ। ਉਨ੍ਹਾਂ ਨੇ ਆਪਣੇ ਇਸ ਫੈਸਲੇ ਬਾਰੇ ਇੰਸਟਾਗ੍ਰਾਮ ‘ਤੇ ਦੱਸਿਆ ਹੈ। ਉਨ੍ਹਾਂ ਨੇ ਲਿਖਿਆ ਕਿ ਵਾਤਾਵਰਣ ਅੰਦੋਲਨ ਨੂੰ ਹੋਰ ਜ਼ਿਆਦਾ ਪੁਰਸਕਾਰਾਂ ਦੀ ਲੋੜ ਨਹੀਂ ਹੈ। ਸਾਨੂੰ ਸਿਰਫ ਇੰਨਾ ਕਰਨਾ ਚਾਹੀਦਾ ਹੈ ਕਿ ਰਾਜਨੇਤਾ ਤੇ ਉਹ ਲੋਕ, ਜੋ ਸੱਤਾ ‘ਚ ਬੈਠੇ ਹਨ, ਉਹ ਵਿਗਿਆਨ ਨੂੰ ਸੁਣਨਾ ਸ਼ੁਰੂ ਕਰਨ। ਨਾਰਡਿਕ ਕੌਂਸਲ ਵਲੋਂ ਪੁਰਸਕਾਰ ਦਿੱਤੇ ਜਾਣ ਲਈ ਗ੍ਰੇਟਾ ਨੇ ਧੰਨਵਾਦ ਕਿਹਾ। ਨਾਲ ਹੀ ਉਨ੍ਹਾਂ ਨੇ ਨਾਰਡਿਕ ਦੇਸ਼ਾਂ ਦੀ ਵਾਤਾਵਰਣ ਪ੍ਰਤੀ ਕੋਈ ਕਦਮ ਨਾ ਚੁੱਕਣ ਨੂੰ ਲੈ ਕੇ ਨਿੰਦਾ ਵੀ ਕੀਤੀ। ਗ੍ਰੇਟਾ ਨੇ ਕਿਹਾ ਕਿ ਵੱਡੀਆਂ-ਵੱਡੀਆਂ ਛੱਡਣ ਜਾਂ ਸੋਹਣੇ ਸ਼ਬਦਾਂ ਦੀ ਲੋੜ ਨਹੀਂ ਹੈ, ਜਦੋਂ ਗੱਲ ਅਸਲ ਨਿਕਾਸੀ ‘ਤੇ ਆਉਂਦੀ ਹੈ ਤਾਂ ਉਹ ਪੂਰੀ ਕਹਾਣੀ ਹੁੰਦੀ ਹੈ। 16 ਸਾਲ ਦੀ ਗ੍ਰੇਟਾ ਉਸ ਵੇਲੇ ਦੁਨੀਆ ਦੀਆਂ ਨਜ਼ਰਾਂ ‘ਚ ਆਈ ਸੀ, ਜਦੋਂ ਉਨ੍ਹਾਂ ਨੇ ਅਗਸਤ 2018 ‘ਚ ਸਵੀਡਨ ਦੀ ਸੰਸਦ ਦੇ ਬਾਹਰ ਹਰ ਸ਼ੁੱਕਰਵਾਰ ਨੂੰ ਅੰਦੋਲਨ ਕਰਨਾ ਸ਼ੁਰੂ ਕੀਤਾ। ਉਹ ਆਪਣੇ ਨਾਲ ਇਕ ਸਾਈਨਬੋਰਡ ਲੈ ਕੇ ਬੈਠਦੀ ਸੀ, ਜਿਸ ‘ਤੇ ਵਾਤਾਵਰਣ ਦੇ ਲਈ ਸਕੂਲ ਦੀ ਹੜਤਾਲ ਲਿਖਿਆ ਹੁੰਦਾ ਸੀ।