ਕਿਸਾਨ ਅੰਦੋਲਨ ‘ਚ 300 ਤੋਂ ਵੱਧ ਕਿਸਾਨ ਸ਼ਹੀਦ

ਕਿਸਾਨ ਅੰਦੋਲਨ ‘ਚ 300 ਤੋਂ ਵੱਧ ਕਿਸਾਨ ਸ਼ਹੀਦ

ਨਵੀਂ ਦਿੱਲੀ : ਕਿਸਾਨ ਅੰਦੋਲਨ ਨੂੰ ਚੱਲਦਿਆ ਤਕਰੀਬਨ 9 ਮਹੀਨੇ ਹੋ ਚੁੱਕੇ ਹਨ। ਪੰਜਾਬ ‘ਚ ਸ਼ੁਰੂ ਹੋਇਆ ਅੰਦਲੋਨ ਪੰਜਾਬ ਹਰਿਆਣਾ ਦੀ ਸ਼ੰਭੂ ਬਾਰਡਰ ‘ਤੇ ਲੰਮਾ ਸਮਾਂ ਰਿਹਾ ਜਿਸ ਦਾ ਭਾਰਤ ਸਰਕਾਰ ‘ਤੇ ਕੋਈ ਅਸਰ ਨਾ ਹੋਣ ਤੋਂ ਬਾਅਦ ਦਿੱਲੀ ਵੱਲ ਨੂੰ ਕੂਚ ਕੀਤਾ ਅਤੇ ਹੁਣ ਦਿੱਲੀ ਦੀ ਸਰਹੱਦ ‘ਤੇ ਕਿਸਾਨਾਂ ਨੂੰ ਬੈਠਿਆਂ ਕਿਸਾਨਾਂ ਨੂੰ ਕਰੀਬ 110 ਦਿਨ ਹੋ ਗਏ ਹਨ ਅਤੇ ਹੁਣ ਤੱਕ ਲਗਪਗ 300 ਕਿਸਾਨ ਸ਼ਹਾਦਤ ਪਾ ਚੁੱਕੇ ਹਨ।
ਉਹ ਸਾਰੇ ਸ਼ਹੀਦ ਹਨ, ਜਿਨ੍ਹਾਂ ਦੀ ਇਸ ਰਸਤੇ ‘ਤੇ ਚੱਲਦਿਆਂ ਜਾਨ ਗਈ ਹੈ-ਭਾਵੇਂ ਉਹ ਕੜਾਕੇ ਦੀ ਠੰਢ ਨਾ ਸਹਾਰਦਿਆਂ ਬਿਮਾਰ ਹੋ ਕੇ ਜਾਂ ਦਿਲ ਦਾ ਦੌਰਾ ਪੈਣ ਕਾਰਨ ਗਈ, ਭਾਵੇਂ ਰਸਤੇ ਵਿਚ ਵਾਪਰੇ ਕਿਸੇ ਹਾਦਸੇ ਕਾਰਨ ਜਾਂ ਕੇਂਦਰ ਸਰਕਾਰ ਦੇ ਸਿਰ ਚੜ੍ਹ ਕੇ ਕੀਤੀ ਖੁਦਕਸ਼ੀ ਕਰਨ ਕਰਕੇ ਗਈ।
ਭਾਵੇਂ ਪੰਜਾਬੀ ਕੌਮ ਖੁਦਕਸ਼ੀ ਦੇ ਹੱਕ ‘ਚ ਨਹੀਂ ਹੈ, ਕਿਉਂਕਿ ਗੁਰੂ ਨੇ ਸਾਨੂੰ ਜੂਝਣਾ ਸਿਖਾਇਆ ਹੈ, ਜ਼ਿੰਦਗੀ ਦੇ ਰਸਤੇ ‘ਤੇ ਆ ਰਹੀਆਂ ਮੁਸ਼ਕਿਲਾਂ ਨਾਲ ਲੜਨ ਦਾ ਰਾਹ ਦੱਸਿਆ ਹੈ, ਫਿਰ ਵੀ ਇਹ ਸ਼ਹਾਦਤ ਹੀ ਕਹੀ ਜਾ ਸਕਦੀ ਹੈ, ਕਿਉਂਕਿ ਇਹ ਭਾਰਤ ਸਰਕਾਰ ਦੇ ਸਿਰ ਚੜ੍ਹ ਕੇ ਕਾਲੇ ਕਾਨੂੰਨ ਵਾਪਸ ਨਾ ਹੋਣ ਕਰਕੇ ਬਣੇ ਮਾੜੇ ਹਲਾਤਾਂ ਕਾਰਨ ਖੁਦਕਸ਼ੀ ਕੀਤੀ ਹੈ ਅਤੇ ਭਾਵੇਂ ਨਵਰੀਤ ਸਿੰਘ ਦੀ ਟਰੈਕਟਰ ਰੈਲੀ ਦੌਰਾਨ ਪ੍ਰਾਪਤ ਸ਼ਹਾਦਤ ਹੈ; ਜਿੰਨੀਆਂ ਜਾਨਾਂ ਹੁਣ ਤੱਕ ਗਈਆਂ ਹਨ, ਉਹ ਕਿਸਾਨ ਅੰਦੋਲਨ ਦੇ ਲੇਖੇ ਲੱਗੀਆਂ ਹਨ ਅਤੇ ਜੋ 300 ਵਿਅਕਤੀਆਂ ਜਾਨਾਂ ਦਿੱਤੀਆਂ ਹਨ ਉਹ ਸਾਰੇ ਪੁਰਸ਼ ਜਾਂ ਬੀਬੀਆਂ ਇਸ ਅੰਦੋਲਨ ਦੇ ਸ਼ਹੀਦ ਹਨ। ਇਨ੍ਹਾਂ ਵਿਚ 16, 17, 18, 23-24 ਸਾਲ ਦੀ ਉਮਰ ਦੇ ਇਕਲੌਤੇ ਪੁੱਤਰਾਂ ਤੋਂ ਲੈ ਕੇ 80-85 ਸਾਲ ਦੇ ਬਜੁਰਗ ਤੱਕ ਸ਼ਾਮਲ ਹਨ।
ਜਿਹੜਾ ਜੀਅ ਚਲਿਆ ਗਿਆ, ਉਹ ਉਸ ਘਰ ਨੂੰ ਸੁੰਨਾ ਕਰ ਗਿਆ ਹੈ, ਖਾਸ ਕਰਕੇ ਮਾਂਵਾਂ ਦੇ ਉਹ ਪੁੱਤਰ, ਜਿਨ੍ਹਾਂ ਵਿਚੋਂ ਕਈ ਆਪਣੇ ਘਰ ਦਾ ਇੱਕੋ ਇੱਕ ਚਿਰਾਗ ਸਨ ਅਤੇ ਜਿਨ੍ਹਾਂ ਨੇ ਅਜੇ ਜ਼ਿੰਦਗੀ ਨੂੰ ਜਿਉਣਾ ਸੀ। ਇਹ ਸਿਲਸਿਲਾ ਇਥੇ ਖਤਮ ਨਹੀਂ ਹੋਇਆ, ਹਰ ਰੋਜ਼ ਅਜਿਹੀਆਂ ਦੁਖਦਾਈ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ ਅਤੇ ਸਰਕਾਰ ਇਸ ਸਭ ਨੂੰ ਜਾਣਦਿਆਂ ਵੀ ਇਸ ਤੋਂ ਅਣਜਾਣ ਹੋਣ ਦਾ ਢੋਂਗ ਰਚ ਰਹੀ ਹੈ।
ਇਹ ਸਿਰਫ਼ ਇਨ੍ਹਾਂ 300 ਵਿਅਕਤੀਆਂ ਦੀ ਨਹੀਂ ਸਗੋਂ 300 ਪਰਿਵਾਰਾਂ ਦੀ ਸ਼ਹਾਦਤ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰਾਂ ਨੇ ਸਾਰੀ ਉਮਰ ਦੁੱਖ ਸਹਿਣਾ ਹੈ। ਭਾਵੇਂ ਪੰਜਾਬੀ ਕੌਮ ਖੁਦਕਸ਼ੀ ਦੇ ਹੱਕ ‘ਚ ਨਹੀਂ ਹੈ, ਕਿਉਂਕਿ ਗੁਰੂ ਨੇ ਸਾਨੂੰ ਜੂਝਣਾ ਸਿਖਾਇਆ ਹੈ, ਜ਼ਿੰਦਗੀ ਦੇ ਰਸਤੇ ‘ਤੇ ਆ ਰਹੀਆਂ ਮੁਸ਼ਕਿਲਾਂ ਨਾਲ ਲੜਨ ਦਾ ਰਾਹ ਦੱਸਿਆ ਹੈ, ਫਿਰ ਵੀ ਇਹ ਸ਼ਹਾਦਤ ਹੀ ਕਹੀ ਜਾ ਸਕਦੀ ਹੈ, ਕਿਉਂਕਿ ਇਹ ਭਾਰਤ ਸਰਕਾਰ ਦੇ ਸਿਰ ਚੜ੍ਹ ਕੇ ਕਾਲੇ ਕਾਨੂੰਨ ਵਾਪਸ ਨਾ ਹੋਣ ਕਰਕੇ ਬਣੇ ਮਾੜੇ ਹਲਾਤਾਂ ਕਾਰਨ ਖੁਦਕਸ਼ੀ ਕੀਤੀ ਹੈ ਅਤੇ ਭਾਵੇਂ ਨਵਰੀਤ ਸਿੰਘ ਦੀ ਟਰੈਕਟਰ ਰੈਲੀ ਦੌਰਾਨ ਪ੍ਰਾਪਤ ਸ਼ਹਾਦਤ ਹੈ; ਜਿੰਨੀਆਂ ਜਾਨਾਂ ਹੁਣ ਤੱਕ ਗਈਆਂ ਹਨ, ਉਹ ਕਿਸਾਨ ਅੰਦੋਲਨ ਦੇ ਲੇਖੇ ਲੱਗੀਆਂ ਹਨ ਅਤੇ ਜੋ 300 ਵਿਅਕਤੀਆਂ ਜਾਨਾਂ ਦਿੱਤੀਆਂ ਹਨ ਉਹ ਸਾਰੇ ਪੁਰਸ਼ ਜਾਂ ਬੀਬੀਆਂ ਇਸ ਅੰਦੋਲਨ ਦੇ ਸ਼ਹੀਦ ਹਨ। ਇਨ੍ਹਾਂ ਵਿਚ 16, 17, 18, 23-24 ਸਾਲ ਦੀ ਉਮਰ ਦੇ ਇਕਲੌਤੇ ਪੁੱਤਰਾਂ ਤੋਂ ਲੈ ਕੇ 80-85 ਸਾਲ ਦੇ ਬਜੁਰਗ ਤੱਕ ਸ਼ਾਮਲ ਹਨ। ਜਿਹੜਾ ਜੀਅ ਚਲਿਆ ਗਿਆ, ਉਹ ਉਸ ਘਰ ਨੂੰ ਸੁੰਨਾ ਕਰ ਗਿਆ ਹੈ, ਖਾਸ ਕਰਕੇ ਮਾਂਵਾਂ ਦੇ ਉਹ ਪੁੱਤਰ, ਜਿਨ੍ਹਾਂ ਵਿਚੋਂ ਕਈ ਆਪਣੇ ਘਰ ਦਾ ਇੱਕੋ ਇੱਕ ਚਿਰਾਗ ਸਨ ਅਤੇ ਜਿਨ੍ਹਾਂ ਨੇ ਅਜੇ ਜ਼ਿੰਦਗੀ ਨੂੰ ਜਿਉਣਾ ਸੀ। ਇਹ ਸਿਲਸਿਲਾ ਇਥੇ ਖਤਮ ਨਹੀਂ ਹੋਇਆ, ਹਰ ਰੋਜ਼ ਅਜਿਹੀਆਂ ਦੁਖਦਾਈ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ ਅਤੇ ਸਰਕਾਰ ਇਸ ਸਭ ਨੂੰ ਜਾਣਦਿਆਂ ਵੀ ਇਸ ਤੋਂ ਅਣਜਾਣ ਹੋਣ ਦਾ ਢੋਂਗ ਰਚ ਰਹੀ ਹੈ। ਇਹ ਸਿਰਫ਼ ਇਨ੍ਹਾਂ 300 ਵਿਅਕਤੀਆਂ ਦੀ ਨਹੀਂ ਸਗੋਂ 300 ਪਰਿਵਾਰਾਂ ਦੀ ਸ਼ਹਾਦਤ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰਾਂ ਨੇ ਸਾਰੀ ਉਮਰ ਦੁੱਖ ਸਹਿਣਾ ਹੈ।
ਸੰਯੁਕਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਪਿਛਲੇ ਸਾਲ ਫਰਵਰੀ ਮਹੀਨੇ ਤੋਂ ਕਾਨੂੰਨ ਬਣਨ ਤੋਂ ਬਹੁਤ ਪਹਿਲਾਂ ਹੀ ਇਨ੍ਹਾਂ ਤੋਂ ਹੋਣ ਵਾਲੇ ਨੁਕਸਾਨਾਂ ਵੱਲ ਗੌਰ ਕਰਨੀ ਅਤੇ ਆਪਸ ਵਿਚ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆ ਸਨ। ਇਨ੍ਹਾਂ ਨੇ ਇਸ ਸਬੰਧੀ ਸੈਮੀਨਾਰ ਕੀਤੇ, ਪੰਜਾਬ ਦੀ ਮੌਜੂਦਾ ਰਾਜ ਕਰ ਰਹੀ ਪਾਰਟੀ ਅਤੇ ਦੂਸਰੀਆਂ ਰਾਜਨੀਤਕ ਪਾਰਟੀਆਂ ਦੀਆਂ ਸਾਂਝੀਆਂ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਆਉਣ ਵਾਲੇ ਖਤਰੇ ਤੋਂ ਅਗਾਊਂ ਜਾਣੂ ਕਰਵਾਇਆ, ਪਰ ਇਹ ਵੱਖਰੀ ਗੱਲ ਹੈ ਕਿ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੇ ਇਸ ਆਉਣ ਵਾਲੀ ਅਲਾਮਤ ਨੂੰ ਸੰਜੀਦਾ ਢੰਗ ਨਾਲ ਨਹੀਂ ਲਿਆ ਅਤੇ ਇਸ ਸਬੰਧੀ ਰਾਜਨੀਤਕ ਪੱਧਰ ‘ਤੇ ਰੋਕੇ ਜਾਣ ਲਈ ਕੋਈ ਉਪਰਾਲੇ ਨਹੀਂ ਕੀਤੇ। ਕੋਈ ਇੱਕ ਵੀ ਕਿਸਾਨ ਆਗੂ ਅਜਿਹਾ ਨਹੀਂ ਹੈ, ਜਿਸ ਨੇ ਆਪਣੀ ਜ਼ਿੰਦਗੀ ਵਿਚ ਸੰਘਰਸ਼ਾਂ ਵਿਚ ਹਿੱਸਾ ਨਾ ਲਿਆ ਹੋਵੇ। ਇਸ ਅੰਦੋਲਨ ‘ਚ ਨੌਜਵਾਨਾਂ ਵੀ ਵੱਡੀ ਗਿਣਤੀ ‘ਚ ਸ਼ਾਮਲ ਹੋਏ ਹਨ ਅਤੇ ਉਨ੍ਹਾਂ ਨੇ ਆਪਣਾ ਬਣਦਾ ਪੂਰਾ ਹਿੱਸਾ ਪਾਇਆ ਹੈ। ਇਸ ਅੰਦੋਲਨ ‘ਚ ਬਜੁਰਗ ਔਰਤਾਂ ਹੀ ਨਹੀਂ ਸਨ, ਸਗੋਂ ਨੌਜੁਆਨ ਕੁੜੀਆਂ ਅਤੇ ਔਰਤਾਂ ਵੱਡੀ ਗਿਣਤੀ ਵਿਚ ਹਰ ਅਦਾਰੇ ਅਤੇ ਵਰਗ ਤੋਂ ਸ਼ਾਮਲ ਹੋਈਆਂ ਸਨ। ਪਹਿਲੇ ਦਿਨ ਤੋਂ ਹੀ ਅੰਦੋਲਨ ਵਿਚ ਸਿਰਫ ਪੁਰਸ਼ ਹੀ ਸ਼ਾਮਲ ਨਹੀਂ, ਸਗੋਂ ਔਰਤਾਂ ਆਪਣੇ ਬੱਚਿਆਂ ਸਮੇਤ ਸ਼ਾਮਲ ਹਨ ਇਸੇ ਦੌਰਾਨ 8 ਮਾਰਚ ਨੂੰ ਕਿਸਾਨ ਜਥੇਬੰਦੀਆਂ ਵੱਲੋਂ ‘ਅੰਤਰਰਾਸ਼ਟਰੀ ਇਸਤਰੀ ਦਿਵਸ’ ਮਨਾਇਆ ਗਿਆ। ਪੰਜਾਬ ਵਿਚ ਚੱਲ ਰਹੇ ਅੰਦੋਲਨਾਂ ਅਤੇ ਦਿੱਲੀ ਦੇ ਬਾਰਡਰਾਂ ‘ਤੇ ਬੀਬੀਆਂ ਦਾ ਇਕੱਠ ਸਮੁੰਦਰ ਵਾਂਗ ਠਾਠਾਂ ਮਾਰ ਰਿਹਾ ਸੀ।
ਅੱਜ ਯੂ. ਕੇ., ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੀਆਂ ਸਰਕਾਰਾਂ ਦੇ ਨਾਲ-ਨਾਲ ਯੂ. ਐਨ. ਓ. ਵਰਗੀਆਂ ਸੰਸਥਾਵਾਂ ਨੇ ਕਿਸਾਨਾਂ ਦੇ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਦਾ ਸਖ਼ਤ ਨੋਟਿਸ ਲਿਆ ਹੈ।